ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਲੱਗੇ ਲੌਕਡਾਊਨ ਦੇ ਵਿੱਚ ਪੰਜਾਬ ਤੋਂ ਕਈ ਹੈਰਾਨੀਜਨਕ ਸ਼ਿਕਾਇਤਾਂ ਮਹਿਲਾ ਕਮਿਸ਼ਨ ਨੂੰ ਆਈਆਂ ਹਨ। ਵਰਕ ਫਰਾਮ ਹੋਮ ਦੇ ਦੌਰਾਨ ਇੱਕ ਹਜ਼ਾਰ ਮਹਿਲਾਵਾਂ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ।
ਇਸ ਬਾਬਤ ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਲੋਕਾਂ ਦੇ ਵਿੱਚ ਵਰਕ ਫਰਾਮ ਹੋਮ ਦੌਰਾਨ ਘਰ ਤੋਂ ਕੰਮ ਕਰਨ ਵਾਲੀ ਔਰਤਾਂ ਨੂੰ ਉਨ੍ਹਾਂ ਦੇ ਪਤੀ ਸਮੇਤ ਪਰਿਵਾਰਕ ਮੈਂਬਰਾਂ ਵੱਲੋਂ ਪ੍ਰੇਸ਼ਾਨ ਕਰਨ ਦੇ ਮਾਮਲੇ ਸਾਹਮਣੇ ਆਏ ਹਨ।
ਵਰਕ ਫਰਾਮ ਹੋਮ ਕੰਮ ਕਰਨ ਵਾਲੀਆਂ ਮਹਿਲਾਵਾਂ ਦੇ ਉੱਪਰ ਵੱਧ ਰਿਹਾ ਅੱਤਿਆਚਾਰ: ਮਨੀਸ਼ਾ ਗੁਲਾਟੀ ਮਨੀਸ਼ਾ ਗੁਲਾਟੀ ਨੇ ਖੁਲਾਸਾ ਕਰਦਿਆਂ ਕਿਹਾ ਕਿ ਇਹ ਸ਼ਿਕਾਇਤਾਂ ਸ਼ਹਿਰਾਂ ਤੋਂ ਆਈਆਂ ਹਨ ਤੇ ਜੇਕਰ ਪੂਰੇ ਵੂਮੈਨ ਸੈੱਲ ਦੀ ਸ਼ਿਕਾਇਤਾਂ ਦੀ ਗੱਲ ਕੀਤੀ ਜਾਵੇ ਤਾਂ ਅੰਕੜਾ 35 ਹਜ਼ਾਰ ਦੇ ਕਰੀਬ ਹੈ, ਇਸ ਤੋਂ ਇਲਾਵਾ ਉਨ੍ਹਾਂ ਨੂੰ ਈ-ਮੇਲ ਤੋਂ ਜਿੱਥੇ ਸ਼ਿਕਾਇਤਾਂ ਮਿਲੀਆਂ ਤਾਂ ਉੱਥੇ ਹੀ ਵਾਟਸਐਪ ਰਾਹੀਂ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਵੱਲੋਂ ਈ-ਕੋਰਟ ਇਨ੍ਹਾਂ ਸ਼ਿਕਾਇਤਾਂ ਨੂੰ ਹੱਲ ਕਰਨ ਦੇ ਲਈ ਸ਼ੁਰੂ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹੇ ਕੇਸ ਆਉਣ ਵਾਲੇ ਦਿਨਾਂ ਦੇ ਵਿੱਚ ਘੱਟਣਗੇ।
ਇਹ ਵੀ ਪੜੋ: ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜੀਅ ਰਹੇ ਲੋਕ