ਚੰਡੀਗੜ੍ਹ:2002 ਦੇ ਗੁਜਰਾਤ ਦੰਗਿਆਂ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ 'ਤੇ ਸਵਾਲ ਚੁੱਕਣ ਵਾਲੀ ਬੀਬੀਸੀ ਦੀ ਇੱਕ ਡਾਕੂਮੈਂਟਰੀ ਨੂੰ ਲੈ ਚਾਰੇ ਪਾਸੇ ਚਰਚਾ ਹੈ। ਇਸ ਉੱਤੇ ਕਈ ਇਤਰਾਜ਼ ਵੀ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਗੁਜਰਾਤ ਦੰਗਿਆਂ 'ਤੇ ਬੀਬੀਸੀ ਦੀ ਤਾਜ਼ਾ ਡਾਕੂਮੈਂਟਰੀ ਦਾ ਮੁੱਦਾ ਬ੍ਰਿਟਿਸ਼ ਸੰਸਦ 'ਚ ਵੀ ਗੂੰਜ ਰਿਹਾ ਹੈ। ਹਾਲਾਂਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਖੁਦ ਪੀਐਮ ਮੋਦੀ ਦਾ ਬਚਾਅ ਕਰ ਰਹੇ ਹਨ ਤੇ ਉਨ੍ਹਾਂ ਵਲੋਂ ਇਸ ਦਸਤਾਵੇਜ਼ੀ ਫਿਲਮ ਉੱਤੇ ਕਈ ਇਤਰਾਜ਼ ਨੋਟ ਕਰਵਾਏ ਗਏ ਹਨ।
ਦਸਤਾਵੇਜ਼ੀ ਫਿਲਮ ਤੋਂ ਬਣਾਈ ਦੂਰੀ:ਬ੍ਰਿਟਿਸ਼ ਸੰਸਦ ਵਿੱਚ ਪੀਐਮ ਮੋਦੀ ਦਾ ਬਚਾਅ ਕਰਦੇ ਹੋਏ ਰਿਸ਼ੀ ਸੁਨਕ ਨੇ ਖੁਦ ਨੂੰ ਬੀਬੀਸੀ ਦੀ ਡਾਕੂਮੈਂਟਰੀ ਤੋਂ ਦੂਰ ਕਰ ਲਿਆ। ਸੁਨਕ ਨੇ ਕਿਹਾ ਹੈ ਕਿ ਉਹ ਦਸਤਾਵੇਜ਼ੀ ਫ਼ਿਲਮ ਵਿੱਚ ਉਸ ਦੇ ਭਾਰਤੀ ਹਮਰੁਤਬਾ ਦੇ ਕਿਰਦਾਰ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਉਸ ਨਾਲ ਸਹਿਮਤ ਨਹੀਂ ਹਨ। ਸੁਨਕ ਦੀ ਇਹ ਟਿੱਪਣੀ ਪਾਕਿਸਤਾਨੀ ਮੂਲ ਦੇ ਸੰਸਦ ਮੈਂਬਰ ਇਮਰਾਨ ਹੁਸੈਨ ਵੱਲੋਂ ਬ੍ਰਿਟਿਸ਼ ਸੰਸਦ ਵਿੱਚ ਵਿਵਾਦਤ ਦਸਤਾਵੇਜ਼ੀ ਫਿਲਮ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਆਈ ਹੈ।
ਸੰਸਦ ਮੈਂਬਰ ਨੂੰ ਜਵਾਬ:ਬੀਬੀਸੀ ਦੀ ਰਿਪੋਰਟ 'ਤੇ ਹੁਸੈਨ ਦੇ ਸਵਾਲ ਦੇ ਜਵਾਬ 'ਚ ਸੁਨਕ ਵਲੋਂ ਜਵਾਬ ਦਿੱਤਾ ਗਿਆ ਹੈ। ਇਸ ਵਿੱਚ ਕਿਹਾ ਹੈ ਕਿ ਇਸ ਮੁੱਦੇ 'ਤੇ ਬ੍ਰਿਟੇਨ ਦੀ ਸਰਕਾਰ ਦੀ ਸਥਿਤੀ ਸਪੱਸ਼ਟ ਹੈ ਅਤੇ ਲੰਬੇ ਸਮੇਂ ਤੋਂ ਬਣੀ ਹੋਈ ਹੈ। ਇਸ 'ਤੇ ਸਰਕਾਰ ਦੀ ਸਥਿਤੀ ਨਹੀਂ ਬਦਲੀ ਹੈ। ਪੱਕੇ ਤੌਰ ਉੱਤੇ ਅਸੀਂ ਇਸਨੂੰ ਬਰਦਾਸ਼ਤ ਨਹੀਂ ਕਰਦੇ। ਪਰ ਮੈਂ ਸਤਿਕਾਰਯੋਗ ਸੱਜਣ ਦੁਆਰਾ ਦੇ ਇਹੋ ਜਿਹੇ ਚਰਿੱਤਰ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ।