ਚੰਡੀਗੜ੍ਹ: ਦੇਸ਼ ਭਰ ਵਿੱਚ ਮੰਗਲਵਾਰ ਨੂੰ ਅੰਤਰਰਾਸ਼ਟਰੀ ਕੈਂਸਰ ਦਿਵਸ ਮਨਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ, ਪੰਜਾਬ ਦੇ ਹਰ ਪਿੰਡ ਵਿੱਚ ਕੈਂਸਰ ਨੇ ਆਪਣੇ ਪੈਰ ਪਸਾਰ ਲਏ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸਣਾ ਬਣਦਾ ਹੈ ਕਿ ਹੁਣ ਤੱਕ ਚੰਡੀਗੜ੍ਹ ਪੀਜੀਆਈ ਵਿੱਚ ਕਿੰਨੀਆਂ ਮੌਤਾਂ ਹੋਈਆਂ ਤੇ ਕਿੰਨੇ ਮਰੀਜ਼ ਆਏ, ਤੇ ਹਰ ਸਾਲ ਦੇਸ਼ ਵਿੱਚ ਕਿੰਨੇ ਲੋਕ ਮਰਦੇ ਹਨ ਕੈਂਸਰ ਨਾਲ,,,
ਹਰ ਸਾਲ ਇੰਨੇ ਲੋਕ ਮਰਦੇ ਹਨ
ਅੰਕੜਿਆਂ ਮੁਤਾਬਿਕ ਪੂਰੇ ਸੰਸਾਰ ਵਿੱਚ ਕੈਂਸਰ ਨਾਲ ਹਰ ਸਾਲ ਲਗਭਗ 76 ਲੋਕਾਂ ਦੀ ਮੌਤ ਹੁੰਦੀ ਹੈ। ਇਸ ਵਿੱਚ 36 ਤੋਂ 39 ਵਰਗ ਉਮਰ ਦੇ ਲਗਭਗ 40 ਵਿਅਕਤੀ 1 ਸਾਲ ਵਿੱਚ ਕੈਂਸਰ ਕਾਰਣ ਆਪਣੀ ਜਾਨ ਗਵਾਉਂਦੇ ਹਨ।
ਚੰਡੀਗੜ੍ਹ ਵਿੱਚ ਕੈਂਸਰ ਦਾ ਕਹਿਰ ਜਾਰੀ
ਸਿਟੀ ਬਿਊਟੀਫੁਲ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਵਿੱਚ ਕੈਂਸਰ ਦਾ ਕਹਿਰ ਜਾਰੀ ਹੈ। ਪੀਜੀਆਈ ਚੰਡੀਗੜ੍ਹ ਹਰ 5 ਸਾਲਾਂ ਬਾਅਦ ਕੈਂਸਰ ਦੇ ਮਰੀਜ਼ਾਂ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ। 2015 ਵਿੱਚ ਪੀਜੀਆਈ ਵਿੱਚ ਸਭ ਤੋਂ ਵੱਧ ਮਰੀਜ਼ ਕੈਂਸਰ ਦੇ ਇਲਾਜ ਕਰਵਾਉਣ ਆਏ ਹਨ। ਇਸ ਮਾਮਲੇ ਵਿੱਚ ਦੂਜਾ ਨੰਬਰ ਹਰਿਆਣਾ ਤੇ ਤੀਜਾ ਹਿਮਾਚਲ ਪ੍ਰਦੇਸ਼ ਹੈ। ਜੀਆਈ ਦੀ ਅਗਲੀ ਰਿਪੋਰਟ 2021 ਵਿੱਚ ਤਿਆਰ ਕੀਤੀ ਜਾਵੇਗੀ। ਇਸ ਰਿਪਰੋਟ ਵਿੱਚ ਪੰਜਵਾਂ ਸਥਾਨ ਚੰਡੀਗੜ੍ਹ ਦਾ ਹੈ।