ਮੁੰਬਈ: ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਕਰੀਬ 150 ਅੰਕ ਥੱਲੇ ਆ ਗਿਆ ਹੈ, ਹਾਲਾਕਿ ਬਾਅਦ ਵਿੱਚ ਇਸ ਵਿੱਚ ਕੁਝ ਸੁਧਾਰ ਹੋਇਆ, ਪਰ ਇਹ ਨੁਕਸਾਨ ਵਿੱਚ ਚੱਲ ਰਿਹਾ ਸੀ। ਬਾਜ਼ਾਰ ਵਿੱਚ ਸ਼ੇਅਰ ਵਿਸ਼ੇਸ ਗਤੀਵਿਧੀਆਂ ਨਾਲ ਉਤਰਾਅ- ਚੜਾਅ ਰਿਹਾ।
ਬੀਐਸਈ 30 ਵਿੱਚ ਕਈ ਸ਼ੇਅਰਾਂ ਨੂੰ ਬਾਹਰ ਕੀਤਾ ਗਿਆ ਅਤੇ ਉਨ੍ਹਾਂ ਦੀ ਜਗ੍ਹਾ 'ਤੇ ਕੁਝ ਨਵੀਆਂ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਬਾਜ਼ਾਰ ਵਿੱਚ ਕੁਝ ਸ਼ੇਅਰਾਂ ਨੂੰ ਲੈ ਕੇ ਜ਼ਿਆਦਾ ਗਤੀਵਿਧੀਆਂ ਦੇਖਣ ਨੂੰ ਮਿਲੀਆ।
ਯੈਸ ਬੈਂਕ, ਵੇਦਾਂਤਾ, ਟਾਟਾ ਮੋਟਰਸ ਅਤੇ ਟਾਟਾ ਮੋਟਰਸ ਡੀਵੀਆਰ ਬੀਐਸਈ 30 ਸੈਂਸੈਕਸ ਨਾਲ ਨਿਕਲ ਗਈ ਹੈ। ਇਸ ਦੇ ਸਥਾਨ 'ਤੇ ਟਾਈਟਨ ਕੰਪਨੀ,ਅਲਟਰਾ ਟੇਕ ਸੀਮੇਂਟ ਅਤੇ ਨੇਸਲੇ ਇੰਡੀਆ ਸੈਂਸੈਕਸ ਵਿੱਚ ਸ਼ਾਮਲ ਹੋਈ ਹੈ।