ਚੰਡੀਗੜ੍ਹ :ਰਿਜ਼ਰਵ ਬੈਂਕ ਵਲੋਂ ਦੋ ਹਜ਼ਾਰ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਕੀਤਾ ਜਾ ਰਿਹਾ ਹੈ। ਪਰ ਮੌਜੂਦਾ ਨੋਟ ਵੀ ਫਿਲਹਾਲ ਚੱਲਦੇ ਰਹਿਣਗੇ। 2 ਹਜ਼ਾਰ ਦਾ ਨੋਟ ਨਵੰਬਰ 2016 ਵਿੱਚ ਬਾਜ਼ਾਰ ਵਿੱਚ ਆਇਆ ਸੀ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਸਨ। ਜਾਣਕਾਰੀ ਮੁਤਾਬਿਕ ਇਸ ਦੀ ਥਾਂ 'ਤੇ ਨਵੇਂ ਤਰੀਕੇ ਦਾ 500 ਅਤੇ 2000 ਦਾ ਨੋਟ ਜਾਰੀ ਕੀਤਾ ਗਿਆ ਸੀ। ਇਹ ਵੀ ਯਾਦ ਰਹੇ ਕਿ ਆਰਬੀਆਈ ਵਲੋਂ 2019 ਤੋਂ 2000 ਦੇ ਨੋਟਾਂ ਦੀ ਛਪਾਈ ਬੰਦ ਕੀਤੀ ਗਈ ਸੀ। ਆਰਬੀਆਈ ਨੇ ਬੈਂਕਾਂ ਨੂੰ 30 ਸਤੰਬਰ ਤੱਕ ਇਨ੍ਹਾਂ ਨੋਟਾਂ ਨੂੰ ਬਦਲਦੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਸਿਰਫ਼ ਇੱਕ ਵਾਰ 20,000 ਰੁਪਏ ਦੇ ਨੋਟ ਬਦਲੇ ਜਾਣਗੇ।
ਹੁਣ ਨਹੀਂ ਮਿਲਣੇ 2 ਹਜ਼ਾਰ ਰੁਪਏ ਦੇ ਗੁਲਾਬੀ ਨੋਟ, ਪੜ੍ਹੋ ਪੁਰਾਣੇ ਦੋ ਹਜ਼ਾਰ ਰੁਪਏ ਦੇ ਨੋਟਾਂ ਦਾ ਕੀ ਬਣੇਗਾ... - ਸਰਕਾਰ ਨੇ ਕੀਤੀ ਸੀ ਨੋਟਬੰਦੀ
ਆਰਬੀਆਈ ਵਲੋਂ 2 ਹਜ਼ਾਰ ਰੁਪਏ ਦੇ ਨੋਟ ਨੂੰ ਮੁਕੰਮਲ ਤੌਰ ਉੱਤੇ ਬੰਦ ਕਰਨ ਵੱਲ ਕਦਮ ਵਧਾ ਲਿਆ ਹੈ। ਇਹ ਨੋਟ ਸਰਕੁਲੇਸ਼ਨ ਵਿੱਚੋਂ ਬਾਹਰ ਕੀਤੇ ਜਾ ਰਹੇ ਹਨ। ਮੌਜੂਦਾ ਨੋਟ ਜਰੂਰ ਚੱਲਦੇ ਰਹਿਣਗੇ।
ਪਹਿਲਾਂ ਲਿਆ ਸੀ ਇਹ ਫੈਸਲਾ :ਇਹ ਵੀ ਯਾਦ ਰਹੇ ਕਿ ਲੰਘੀ 16 ਮਾਰਚ ਨੂੰ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ 2 ਹਜ਼ਾਰ ਰੁਪਏ ਦਾ ਨੋਟ ਬੰਦ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਇਹ ਵੀ ਯਾਦ ਰਹੇ ਕਿ ਵਿੱਤ ਰਾਜ ਮੰਤਰੀ ਪੀ ਰਾਧਾਕ੍ਰਿਸ਼ਨਨ ਨੇ ਲੋਕ ਸਭਾ ’ਚ ਕਿਹਾ ਕਿ ਗਿਆ ਸੀ ਕਿ ਸਰਕਾਰ ਨੇ 10 10 ਰੁਪਏ ਦੇ ਪਲਾਸਟਿਕ ਕਰੰਸੀ ਨੋਟਾਂ ਦਾ ਪੰਜ ਸ਼ਹਿਰਾਂ ’ਚ ਟ੍ਰਾਇਲ ਸ਼ੁਰੂ ਕਰਨ ਬਾਰੇ ਵੀ ਫੈਸਲੇ ਲਿਆ ਹੈ। ਇਹ ਟ੍ਰਾਇਲ ਕੋਚੀ, ਮੈਸੂਰ, ਜੈਪੁਰ, ਸ਼ਿਮਲਾ ਅਤੇ ਭੁਬਨੇਸ਼ਵਰ ’ਚ ਕੀਤੇ ਜਾਣੇ ਹਨ।
- ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ, ਛੋਟੇ ਭਰਾ ਨੇ ਨਸ਼ੇ ਦੇ ਆਦੀ ਵੱਡੇ ਭਰਾ ਦਾ ਕੀਤਾ ਕਤਲ
- ਰਾਘਵ ਚੱਢਾ ਦੀ ਮੰਗਣੀ ਦੇਖ ਕੇ ਮੁੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀ ਇਸ ਲਈ ਧੋਣਾ ਪੈ ਰਿਹਾ ਅਹੁੱਦੇ ਤੋਂ ਹੱਥ, ਅਕਾਲੀ ਦਲ ਕਿਉਂ ਹੋਇਆ ਖਫ਼ਾ, ਪੜ੍ਹੋ ਪੂਰਾ ਮਸਲਾ...
- 22 ਦੇ ਕਰੀਬ ਪਾਕਿਸਤਾਨੀ ਕੈਦੀ ਭਾਰਤ ਸਰਕਾਰ ਵੱਲੋਂ ਕੀਤੇ ਗਏ ਰਿਹਾਅ, ਅਟਾਰੀ-ਵਾਹਘਾ ਸਰਹੱਦ ਰਾਹੀਂ ਹੋਈ ਵਤਨ ਵਾਪਸੀ
ਸੰਸਦ ਵਿੱਚ ਵੀ ਉੱਠੀ ਸੀ ਬੰਦ ਕਰਨ ਦੀ ਮੰਗ :ਭਾਰਤੀ ਜਨਤਾ ਪਾਰਟੀ ਦੇ ਇਕ ਸੰਸਦ ਮੈਂਬਰ ਵਲੋਂ ਰਾਜ ਸਭਾ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ ਦੋ ਹਜਾਰ ਦੇ ਕਰੰਸੀ ਨੋਟਾਂ ਦੀ ਵਰਤੋਂ 'ਅਪਰਾਧਿਕ ਗਤੀਵਿਧੀਆਂ ਅਤੇ ਹੋਰ ਗੈਰ-ਕਾਨੂੰਨੀ ਵਪਾਰ ਲਈ ਕਰਨ ਲਈ ਬਹੁਤ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ। ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਸੁਸ਼ੀਲ ਕੁਮਾਰ ਨੇ ਰਾਜ ਸਭਾ ਵਿੱਚ ਇਹ ਮੁੱਦਾ ਚੁਕਦਿਆਂ ਕਿਹਾ ਸੀ ਕਿ ਬਾਜ਼ਾਰ 'ਚ ਗੁਲਾਬੀ ਰੰਗ ਦੇ 2 ਹਜ਼ਾਰ ਦੇ ਨੋਟ ਘੱਟ ਦੇਖਣ ਨੂੰ ਮਿਲ ਰਹੇ ਹਨ।