ਚੰਡੀਗੜ੍ਹ: 'ਮੂਸੇ ਤੋਂ ਟਰਾਂਟੋ ਤੱਕ, ਲੋਹਾ ਕਲਮ ਦਾ ਕੱਲਾ-ਕੱਲਾ ਮੰਨਦਾ' ਮਰਹੂਮ ਮੂਸੇਵਾਲਾ ਦੇ ਗੀਤ ਵਿੱਚ ਗਾਏ ਆਏ ਇਹ ਬੋਲ ਅੱਜ ਮੁੜ ਸੱਚ ਹੁੰਦੇ ਵਿਖਾਈ ਦੇ ਰਹੇ ਨੇ। ਦਰਅਸਲ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਸ ਨੂੰ ਤਮਾਮ ਇੰਟਰਨੈਸ਼ਨਲ ਸਿੰਗਰ ਅਤੇ ਰੈਪਰ ਯਾਦਰ ਕਰ ਰਹੇ ਨੇ। ਹੁਣ ਆਪਣੇ ਨਵੇਂ ਗਾਣੇ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਨੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ ਹੈ। ਜਿੱਥੇ ਉਸ ਦੇ ਗਾਣੇ ਵਿੱਚ ਮੂਸੇਵਾਲਾ ਨਾਲ ਜੁੜੇ ਕੁੱਝ ਬੋਲ ਨੇ ਉੱਥੇ ਹੀ ਵੀਡੀਓ ਵਿੱਚ ਮੂਸੇਵਾਲਾ ਦੀ ਤਸਵੀਰ ਲਗਾ ਕੇ ਲਿਖਿਆ ਗਿਆ ਹੈ, 'ਲੈਜੇਂਡ ਨੈਵਰ ਡਾਈ'। ਮੂਸੇਵਾਲਾ ਦੀ ਇਸ ਚੜ੍ਹਾਈ ਤੋਂ ਉਸ ਦੇ ਪ੍ਰਸ਼ੰਸਕ ਕਾਫੀ ਜ਼ਿਆਦਾ ਉਤਸ਼ਾਹਿਤ ਨੇ।
ਮੌਤ ਮਗਰੋਂ ਵੀ ਜਾਰੀ ਹੈ ਸਿੱਧੂ ਮੂਸੇਵਾਲਾ ਦੀ ਚੜ੍ਹਾਈ, ਰੈਪਰ ਬਰਨਾ ਬੁਆਏ ਨੇ ਨਵੇਂ ਗਾਣੇ ਦੀ ਵੀਡੀਓ 'ਚ ਲਿਖਿਆ, legend never die... - Sidhu Moose Wala update
ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਨੂੰ ਜਹਾਨ ਤੋਂ ਰੁਖਸਤ ਹੋਏ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ,ਪਰ ਉਨ੍ਹਾਂ ਦੀ ਚੜ੍ਹਾਈ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ। ਹੁਣ ਸਿੱਧੂ ਮੂਸੇਵਾਲਾ ਦਾ ਜ਼ਿਕਰ ਆਪਣੇ ਨਵੇਂ ਗਾਣੇ ਵਿੱਚ ਮਸ਼ਹੂਰ ਨਾਈਜੀਰੀਅਨ ਰੈਪਰ ਬਰਨਾ ਬੁਆਏ ਨੇ ਕੀਤਾ ਹੈ।
ਗਾਣੇ ਵਿੱਚ ਸਿੱਧੂ ਦਾ ਨਾਂਅ: ਇੱਥੇ ਦੱਸਣਾ ਲਾਜ਼ਮੀ ਹੈ ਕਿ ਬਰਨਾ ਬੁਆਏ ਦਾ ਨਵਾਂ ਗੀਤ (ਬਿੱਗ-7) ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਬਰਨਾ ਬੁਆਏ ਗਾਣੇ ਦੇ ਦੂਜੇ ਪੈਰਾ ਵਿੱਚ ਗਾਉਂਦਾ ਹੈ , 'ਆਲ ਰਾਈਟ , RIP TO SIDHUI," ਇਸ ਦੇ ਨਾਲ ਹੀ ਗੀਤ 'ਚ ਕੰਧ 'ਤੇ ਸਿੱਧੂ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ, ਜਿਸ 'ਤੇ The Legend Never Die ਵੀ ਲਿਖਿਆ ਹੋਇਆ ਹੈ।
- ਬਟਾਲਾ ਪੁਲਿਸ ਨੂੰ ਮਿਲੀ ਸਫਲਤਾ, ਗੈਰ-ਕਾਨੂੰਨੀ ਹਥਿਆਰਾਂ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
- ਤਰਨਤਾਰਨ ਦੇ ਪਿੰਡ ਭੰਗਾਲਾ ਨੇੜੇ ਨਹਿਰ 'ਚ ਪਿਆ ਪਾੜ, ਕਿਸਾਨਾਂ ਦੀ ਫਸਲ ਹੋਈ ਬਰਬਾਦ
- Eye Flu: ਚੰਡੀਗੜ੍ਹ 'ਚ ਆਈ ਫਲੂ ਦੇ ਮਰੀਜ਼ਾਂ 'ਚ ਵਾਧਾ, GMSH-16 'ਚ ਇੱਕ ਹਫਤੇ ਦੌਰਾਨ 1200 ਤੋਂ ਵੱਧ ਮਾਮਲੇ ਆਏ ਸਾਹਮਣੇ
ਮੂਸੇਵਾਲਾ ਦੇ ਕਰੀਬ ਸਨ ਬਰਨਾ ਬੁਆਏ: ਦੱਸ ਦਈਏ ਨਾਈਜੀਰੀਅਨ ਰੈਪਰ ਸਿੱਧੂ ਮੂਸੇਵਾਲਾ ਦੇ ਕਾਫੀ ਕਰੀਬ ਸਨ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਸਟੇਜ ਉੱਤੇ ਬਰਨਾ ਬੁਆਏ ਸ਼ੌਅ ਦੌਰਾਨ ਭਾਵੁਕ ਹੁੰਦੇ ਵੀ ਵਿਖਾਈ ਦਿੱਤੇ ਸਨ। ਇਸ ਦੌਰਾਨ ਉਨ੍ਹਾਂ ਨੇ ਮੂਸੇਵਾਲਾ ਦੇ ਅੰਦਾਜ਼ ਵਿੱਚ ਪੱਟ ਉੱਤੇ ਥਾਪੀ ਸਟੇਜ ਦੇ ਉੱਤੋਂ ਮਾਰੀ ਸੀ। ਇੰਨ੍ਹਾਂ ਹੀ ਨਹੀਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਦੋਂ ਪਹਿਲੀ ਵਾਰ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਇੰਗਲੈਂਡ ਗਏ ਸਨ ਤਾਂ ਉੱਥੇ ਬਰਨਾ ਬੁਆਏ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਬਲਕੌਰ ਸਿੰਘ ਨੂੰ ਮਿਲ ਕੇ ਬਰਨਾ ਬੁਆਏ ਇੰਨਾ ਭਾਵੁਕ ਹੋ ਗਿਆ ਕਿ ਸਾਰੀ ਯਾਤਰਾ ਦੌਰਾਨ ਉਸ ਨਾਲ ਸਮਾਂ ਬਿਤਾਇਆ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਗੀਤ 'ਮੇਰਾ ਨਾ' ਰਿਲੀਜ਼ ਹੋਇਆ, ਜੋ ਕਿ ਸਿੱਧੂ ਮੂਸੇਵਾਲਾ ਦੇ ਨਾਲ ਬਰਨਾ ਬੁਆਏ ਦਾ ਹੈ। ਦੱਸ ਦਈਏ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।