ਚੰਡੀਗੜ੍ਹ:ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨ ਸਮਰਥਕ ਕੈਨੇਡਾ ਸਮੇਤ 4 ਦੇਸ਼ਾਂ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਹ ਰੋਸ ਪ੍ਰਦਰਸ਼ਨ ਖਾਲਿਸਤਾਨ ਟਾਈਗਰ ਫੋਰਸ ਦੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਵਿਰੋਧ ਵਿਚ ਹੋ ਰਿਹਾ ਹੈ। ਖਾਲਿਸਤਾਨ ਸਮਰਥਕਾਂ ਦਾ ਮੰਨਣਾ ਹੈ ਕਿ ਭਾਰਤੀ ਡਿਪਲੋਮੈਟਸ ਦੇ ਇਸ਼ਾਰੇ ਉਤੇ ਨਿੱਝਰ ਦਾ ਕਤਲ ਹੋਇਆ ਅਤੇ ਹੋਰ ਖਾਲਿਸਤਾਨੀ ਸਮਰਥਕਾਂ ਲਈ ਭਾਰਤ ਸਰਕਾਰ ਮਾੜੇ ਮਨਸੂਬੇ ਘੜ ਰਹੀ ਹੈ। ਲੰਡਨ, ਕੈਨੇਡਾ ਅਤੇ ਅਮਰੀਕਾ ਸਥਿਤ ਭਾਰਤ ਦੀਆਂ ਅੰਬੈਸੀਆਂ ਦੇ ਬਾਹਰ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਥੇ ਸਿਆਸਤ ਗਰਮਾਈ ਹੋਈ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਖਾਲਿਸਤਾਨੀਆਂ ਦਾ ਸਮਰਥਨ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਉਥੇ ਹੀ ਪੰਜਾਬ 'ਚ ਵੀ ਸਿਆਸਤ ਗਰਮਾਈ ਹੋਈ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵਿਦੇਸ਼ਾਂ ਵਿਚ ਹੋ ਰਹੇ ਅਜਿਹੇ ਪ੍ਰਦਰਸ਼ਨਾਂ ਉਤੇ ਤੰਜ਼ ਕੱਸ ਰਹੀਆਂ ਹਨ।
ਅਜਿਹੇ ਲੋਕ ਪੰਜਾਬ ਦਾ ਮਾਹੌਲ ਕਰ ਰਹੇ ਖਰਾਬ :ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵਿਦੇਸ਼ਾਂ ਵਿਚ ਹੋ ਰਹੇ ਪ੍ਰਦਰਸ਼ਨ 'ਤੇ ਤੰਜ ਕੱਸਦਿਆਂ ਕਿਹਾ ਹੈ ਕਿ ਭਾਰਤੀ ਡਿਪਲੋਮੈਟ ਲੋਕਾਂ ਦਾ ਕਤਲ ਕਰਵਾਉਣ ਲਈ ਵਿਦੇਸ਼ਾਂ ਵਿਚ ਨਹੀਂ ਬੈਠੇ ਬਲਕਿ ਉਥੇ ਰਹਿੰਦੇ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਬੈਠੇ ਹਨ। ਅਜਿਹੇ ਚੰਦ ਮੁੱਠੀ ਭਰ ਲੋਕਾਂ ਦੇ ਕਹਿਣ ਨਾਲ ਨਾ ਤਾਂ ਡਿਪਲੋਮੈਟ ਬਦਨਾਮ ਹੋਣ ਵਾਲੇ ਹਨ ਅਤੇ ਨਾ ਹੀ ਦੇਸ਼ ਬਦਨਾਮ ਹੋਣ ਵਾਲਾ ਹੈ। ਅਜਿਹੇ ਲੋਕ ਵਿਦੇਸ਼ਾਂ ਵਿਚ ਬੈਠ ਕੇ ਲੋਕਾਂ ਨੂੰ ਤੋੜਨ ਦੀਆਂ ਗੱਲਾਂ ਕਰਦੇ ਹਨ। ਅਜਿਹੇ ਲੋਕਾਂ ਨਾਲ ਕੋਈ ਵੀ ਨਰਮੀ ਨਹੀਂ ਹੋਣੀ ਚਾਹੀਦੀ। ਉਥੇ ਦੀਆਂ ਸਰਕਾਰਾਂ ਨੂੰ ਸਖ਼ਤੀ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੇ ਪ੍ਰਦਰਸ਼ਨ ਨਾ ਹੋਣ। ਨਿੱਝਰ ਵਰਗੇ ਲੋਕ ਦੇਸ਼ ਵਿਰੋਧੀ ਹਨ। ਅਜਿਹੇ ਲੋਕ ਦੇਸ਼ ਦੇ ਗੱਦਾਰ ਹਨ ਅਤੇ ਅਜਿਹੇ ਲੋਕਾਂ ਨਾਲ ਗੱਦਾਰਾਂ ਵਾਲਾ ਹੀ ਵਤੀਰਾ ਹੋਣਾ ਚਾਹੀਦਾ ਹੈ। ਅਜਿਹੇ ਲੋਕ ਆਪਣੀ ਮੌਤੇ ਆਪ ਮਰਦੇ ਹਨ। ਭਾਰਤੀ ਡਿਪਲੋਮੈਟ ਅਜਿਹੇ ਕੰਮ ਨਹੀਂ ਕਰਦੇ।
- ਆਖਿਰ ਬੱਚਿਆਂ ਦੇ ਚੰਗੇ ਭਵਿੱਖ ਖਾਤਰ ਲੋਕ ਕਿਉਂ ਵੇਚਣ ਲੱਗੇ ਪਸ਼ੂ ਤੇ ਖੇਤੀਬਾੜੀ ਸੰਦ, ਪੜ੍ਹੋ ਖ਼ਾਸ ਰਿਪੋਰਟ
- Khalistani protest: ਵਿਦੇਸ਼ਾਂ 'ਚ ਪੈਰ ਪਸਾਰ ਰਹੀ ਹੈ ਖਾਲਿਸਤਾਨੀ ਵਿਚਾਰਧਾਰਾ, ਨਿੱਜਰ ਦੇ ਕਤਲ ਵਿਰੁੱਧ ਭਾਰਤੀ ਅੰਬੈਸੀਆਂ ਦੇ ਬਾਹਰ ਰੋਸ ਪ੍ਰਦਰਸ਼ਨ
- ENCOUNTER IN PANIPAT: ਸਿੱਧੂ ਮੂਸੇਵਲਾ ਕਤਲਕਾਂਡ ਦੇ ਮੁਲਜ਼ਮ ਪ੍ਰਿਯਵ੍ਰਤ ਫੌਜੀ ਦੇ ਭਰਾ ਦੀ ਮੌਤ, ਪੁਲਿਸ ਨਾਲ ਹੋਇਆ ਸੀ ਮੁਕਾਬਲਾ