ਪਠਾਨਕੋਟ : ਇੰਡੀਅਨ ਲੀਗ ਦੇ 13ਵੇਂ ਸੀਜ਼ਨ ਕਰਵਾਉਣ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਟੂਰਨਾਮੈਂਟ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰ ਕੇ ਯੂਏਈ ਤੋਂ ਭਾਰਤ ਪਰਤ ਆਏ ਹਨ।
ਰਿਸ਼ਤੇਦਾਰ ਦੀ ਮੌਤ ਕਰ ਕੇ ਸੁਰੇਸ਼ ਰੈਨਾ ਭਾਰਤ ਵਾਪਸ ਆਏ! ਸੀਈਓ ਕੇ.ਐਸ ਵਿਸ਼ਵਨਾਥਨ ਦੇ ਹਵਾਲੇ ਨਾਲ ਚੇਨਈ ਸੁਪਰ ਕਿੰਗਜ਼ ਨੇ ਲਿਖਿਆ ਹੈ ਕਿ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰ ਕੇ ਭਾਰਤ ਵਾਪਸ ਆ ਗਏ ਹਨ ਅਤੇ ਆਈਪੀਐਲ ਦੇ ਬਾਕੀ ਸੀਜ਼ਨ ਲਈ ਨਹੀਂ ਖੇਡਣਗੇ।
ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਆ ਰਹੀ ਹੈ ਕਿ ਬੀਤੀ 19 ਅਗਸਤ ਦੀ ਰਾਤ ਨੂੰ ਥਰਿਆਲ ਪਿੰਡ ਵਿਖੇ ਰਾਤ ਨੂੰ ਸੁੱਤੇ ਸਮੇਂ ਕੁੱਝ ਲੁਟੇਰਿਆਂ ਵੱਲੋਂ ਰੈਨਾ ਦੇ ਰਿਸ਼ਤੇਦਾਰਾਂ 'ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਅਸ਼ੋਕ ਕੁਮਾਰ ਨਾਂਅ ਦੇ ਇੱਕ ਠੇਕੇਦਾਰ ਦੀ ਮੌਤ ਹੋ ਗਈ ਸੀ ਅਤੇ ਬਾਕੀ ਮੈਂਬਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਵਿੱਚ ਹਸਪਤਾਲ ਵਿਖੇ ਇਲਾਜ਼ ਦੌਰਾਨ ਇੱਕ ਦੀ ਤਾਂ ਮੌਕੇ ਉੱਤੇ ਮੌਤ ਹੋ ਗਈ ਸੀ, ਜਦਕਿ ਇੱਕ ਰਿਸ਼ਤੇਦਾਰ ਦੀ ਅੱਜ ਮੌਤ ਹੋ ਗਈ ਹੈ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਅਸ਼ੋਕ ਕੁਮਾਰ ਕ੍ਰਿਕਟਰ ਸੁਰੇਸ਼ ਰੈਨਾ ਦਾ ਰਿਸ਼ੇਤਦਾਰ ਸੀ। ਜਿਸ ਕਰ ਕੇ ਸੁਰੇਸ਼ ਰੈਨਾ ਦੁਬਈ ਤੋਂ ਵਾਪਸ ਆ ਗਏ ਹਨ। ਇਸ ਘਟਨਾ ਨੂੰ ਲੈ ਕੇ ਸੁਰੇਸ਼ ਰੈਨਾ ਦਾ ਪੂਰਾ ਪਰਿਵਾਰ ਬਹੁਤ ਪ੍ਰੇਸ਼ਾਨ ਅਤੇ ਡੂੰਘੇ ਸਦਮੇ ਵਿੱਚ ਹੈ।