ਪੰਜਾਬ

punjab

By

Published : Mar 11, 2020, 2:29 PM IST

ETV Bharat / state

ਚੰਡੀਗੜ੍ਹ ਦਾ ਮੌਸਮ ਹੋਇਆ ਸੁਹਾਵਣਾ, ਮੀਂਹ ਸ਼ੁਰੂ

ਚੰਡੀਗੜ੍ਹ ਦੇ ਮੌਸਮ ਨੇ ਆਪਣੇ ਮਿਜਾਜ਼ ਬਦਲ ਲਏ ਹਨ। ਮੀਂਹ ਪੈਣ ਦੇ ਨਾਲ ਹੀ ਸ਼ਹਿਰ ਦਾ ਮੌਸਮ ਸੁਹਾਵਣਾ ਹੋ ਗਿਆ ਹੈ।

rain in chandigarh
ਫ਼ੋਟੋ

ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਵਿਭਾਗ ਨੇ ਮੀਂਹ ਦੇ ਅਲਰਟ ਜਾਰੀ ਕੀਤੇ ਹਨ। ਇਸ ਦੇ ਚੱਲਦਿਆਂ ਮੌਸਮ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਵਿੱਟ ਤੇਜ਼ ਹਵਾਵਾਂ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ ਹੈ।

ਮੌਸਮ ਵਿਭਾਗ ਵਲੋਂ ਬੁੱਧਵਾਰ ਤੇ ਵੀਰਵਾਰ ਨੂੰ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ, ਅੱਜ ਮੌਸਮ ਨੇ ਆਪਣਾ ਰੰਗ ਦਿਖਾ ਦਿੱਤਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਦਲ ਛਾਏ ਹੋਏ ਹਨ।

ਮੌਸਮ ਨੇ ਬਦਲਿਆ ਮਿਜਾਜ਼।

ਮੌਸਮ ਵਿਭਾਗ ਮੁਤਾਬਕ ਨੇ ਦੱਸਿਆ ਕਿ ਅੱਜ ਅਤੇ ਕੱਲ੍ਹ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਹੋ ਸਕਦੀ ਹੈ। ਖੇਤੀਬਾੜੀ ਵਿਗਿਆਨੀਆਂ ਅਨੁਸਾਰ ਇਹ ਮੀਂਹ ਕਣਕ ਦੀ ਫ਼ਸਲ ਲਈ ਨੁਕਸਾਨਦੇਹ ਹੈ। ਜੇ ਗੜੇ ਪਏ, ਤਾਂ ਫਸਲ ਵਿੱਛ ਸਕਦੀ ਹੈ।

ਮੌਸਮ ਵਿਭਾਗ ਦੇ ਮਾਹਿਰਾਂ ਦੀ ਭਵਿੱਖਬਾਣੀ ਤੋਂ ਕਿਸਾਨ ਚਿੰਤਤ ਹਨ। 2 ਦਿਨ ਪਹਿਲਾਂ ਪਏ ਮੀਂਹ ਕਾਰਨ ਕਣਕ ਦੀ ਫ਼ਸਲ ਨੂੰ ਬਹੁਤ ਨੁਕਸਾਨ ਹੋਇਆ ਸੀ। ਹੁਣ ਫਿਰ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਕਾਰਨ ਕਿਸਾਨ ਮੁਸੀਬਤ ਵਿੱਚ ਪੈ ਗਏ ਹਨ। ਇਸ ਦੇ ਨਾਲ ਹੀ ਤਾਪਮਾਨ ਵਿੱਚ ਵੀ ਕਮੀ ਆਈ ਹੈ। ਹੋਲੀ ਵਾਲੇ ਦਿਨ ਮੰਗਲਵਾਰ ਨੂੰ ਤਾਪਮਾਨ ਵਿੱਚ ਵਾਧਾ ਹੋਇਆ ਸੀ, ਪਰ ਬੁੱਧਵਾਰ ਨੂੰ ਇੱਕ ਵਾਰ ਫਿਰ ਬੱਦਲਵਾਈ ਵਾਲੇ ਮੌਸਮ ਕਾਰਨ ਪਾਰਾ ਥੋੜਾ ਘੱਟ ਗਿਆ।

ਇਹ ਵੀ ਪੜ੍ਹੋ: ਜੋਤੀਰਾਦਿੱਤਿਆ ਸਿੰਧੀਆ ਥੋੜੀ ਦੇਰ ਤੱਕ ਭਾਜਪਾ 'ਚ ਹੋਣਗੇ ਸ਼ਾਮਲ

ABOUT THE AUTHOR

...view details