ਚੰਡੀਗੜ੍ਹ ਡੈਸਕ :ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਪਏ ਮੀਂਹ ਨੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕੀਤਾ ਸੀ, ਸਿਰਫ ਮੀਂਹ ਹੀ ਨਹੀਂ ਪੰਜਾਬ ਦੇ ਦਰਿਆਵਾਂ ਵਿੱਚ ਚੜ੍ਹੇ ਪਾਣੀ ਨੇ ਵੀ ਲੋਕਾਂ ਦਾ ਕਾਫੀ ਉਜਾੜਾ ਕੀਤਾ ਹੈ। ਲੋਕਾਂ ਦੇ ਬਣੇ-ਬਣਾਏ ਘਰ ਢਹਿ ਗਏ, ਕਿਸਾਨਾਂ ਦੀਆਂ ਸੈਂਕੜੇ ਏਕੜ ਫਸਲਾਂ ਤਬਾਹ ਹੋ ਗਈਆਂ। 14 ਜ਼ਿਲ੍ਹੇ ਹਾਲ ਹੀ ਵਿੱਚ ਪਏ ਮੀਂਹ ਕਾਰਨ ਪ੍ਰਭਾਵਿਤ ਹੋਏ ਹਨ। ਸੂਬੇ ਵਿੱਚ ਹੜ੍ਹ ਦੇ ਪਾਣੀ ਜਾਂ ਮੀਂਹ ਕਾਰਨ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ਨਾਲ 25 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਕੁਝ ਦਿਨਾਂ ਤੋਂ ਰੁਕੇ ਮੀਂਹ ਤੋਂ ਭਾਵੇਂ ਹੀ ਲੋਕਾਂ ਨੇ ਸੁੱਖ ਦਾ ਸਾਹ ਲਿਆ, ਪਰ ਹਾਲੇ ਵੀ ਖਤਰਾ ਟਲ਼ਿਆ ਨਹੀਂ ਜਾਪਦਾ।
ਪੰਜਾਬ ਵਿੱਚ ਮੀਂਹ ਦਾ ਅਲਰਟ :ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅੱਜ 15 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਸੰਗਰੂਰ, ਪਟਿਆਲਾ, ਐਸਏਐਸ ਨਗਰ, ਸ੍ਰੀ ਫਤਹਿਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਐਸਬੀਐਸ ਨਗਰ, ਫਿਰੋਜ਼ਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਸ਼ਾਮਲ ਹਨ। ਇੱਥੇ ਮੀਂਹ ਆਮ ਰਹੇਗਾ।
- San Francisco Khalistani Attack: ਖਾਲਿਸਤਾਨੀ ਹਮਲੇ ਦਾ ਵਿਰੋਧ ਕਰਨ ਲਈ ਸੈਨ ਫਰਾਂਸਿਸਕੋ ਕੌਂਸਲੇਟ ਦੇ ਬਾਹਰ ਭਾਰਤੀ ਅਮਰੀਕੀ ਹੋਏ ਇਕੱਠੇ
- SGPC Help Farmer: ਹੜ੍ਹ ਪੀੜਤ ਕਿਸਾਨਾਂ ਲਈ ਐੱਸਜੀਪੀਸੀ ਦਾ ਅਹਿਮ ਉਪਰਾਲਾ, ਝੋਨੇ ਦੀ ਫਸਲ ਲਈ ਬੀਜੀ ਪਨੀਰੀ
- ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਪਸ਼ੂਆਂ ਨੂੰ ਬਿਮਾਰੀ-ਮੁਕਤ ਰੱਖਣ ਲਈ ਟੀਕਾਕਰਨ ਤੇਜ਼, 25 ਹਜ਼ਾਰ ਲੋਕ ਭੇਜੇ ਸੁਰੱਖਿਅਤ ਥਾਵਾਂ 'ਤੇ