ਚੰਡੀਗੜ੍ਹ:ਸੰਸਦ ਵਿੱਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਅਗਨੀਵੀਰ ਯੋਜਨਾ ਉੱਤੇ ਤਿੱਖੇ ਬਿਆਨ ਦਿੱਤੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਯੋਜਨਾ ਆਰਐੱਸਐੱਸ ਲੈ ਕੇ ਆਈ ਹੈ ਤੇ ਇਸ ਨਾਲ ਫੌਜ ਵੀ ਇਕਸੁਰ ਨਹੀਂ ਹੈ। ਰਾਹੁਲ ਗਾਂਧੀ ਨੇ ਇੱਥੋਂ ਤੱਕ ਕਿਹਾ ਕਿ ਅਗਨੀਵੀਰ ਯੋਜਨਾ ਆਰਮੀ ਨਹੀਂ ਲੈ ਕੇ ਆਈ ਸਗੋਂ ਇਸ ਨੂੰ ਲਿਆਉਣ ਵਾਲੇ ਅਜੀਤ ਡੋਵਾਲ ਹਨ। ਇੰਨਾ ਹੀ ਨਹੀਂ ਅਗਨੀਵੀਰ ਯੋਜਨਾ ਨਾਲ ਨੌਜਵਾਨ ਵੀ ਸਹਿਮਤ ਨਹੀਂ ਹਨ ਅਤੇ ਇਹ ਯੋਜਨਾ ਇਕ ਤਰ੍ਹਾਂ ਨਾਲ ਥੋਪਣ ਵਾਲਾ ਕੰਮ ਹੈ।
ਕੇਂਦਰ ਦੀਆਂ ਨੀਤੀਆਂ ਸਮਝ ਚੁੱਕੇ ਲੋਕ:ਰਾਹੁਲ ਗਾਂਧੀ ਨੇ ਸੰਬੋਧਨ ਕਰਦਿਆਂ ਇਹਾ ਕਿ ਅਸੀਂ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਲੋਕਾਂ ਦੀ ਆਵਾਜ਼ ਸੁਣੀ ਹੈ ਅਤੇ ਲੋਕ ਹੁਣ ਕੇਂਦਰ ਦੀਆਂ ਨੀਤੀਆਂ ਅਤੇ ਇਹੋ ਜਿਹੀਆਂ ਯੋਜਨਾਵਾਂ ਉੱਤੇ ਆਪਣੀ ਖੁੱਲ੍ਹ ਕੇ ਰਾਇ ਦੇਣ ਲੱਗੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦਾ ਨੌਜਵਾਨ ਅਗਨੀਵੀਰ ਯੋਜਨਾ ਨਾਲ ਸਰੋਕਾਰ ਨਹੀਂ ਰੱਖ ਰਿਹਾ ਅਤੇ ਇਸਦਾ ਖੁੱਲ੍ਹ ਕੇ ਵਿਰੋਧ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੈਨਾ ਕਮਜ਼ੋਰ ਕਰਨ ਵਾਲਾ ਕੰਮ ਹੈ। ਚਾਰ ਸਾਲ ਬਾਅਦ ਨੌਜਵਾਨ ਬੇਰੁਜਗਾਰ ਹੋਣਗੇ ਅਤੇ ਭਵਿੱਖ ਖਤਰੇ ਵਿੱਚ ਪਾਉਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹਥਿਆਰਾਂ ਦੀ ਸਿਖਲਾਈ ਲੈ ਕੇ ਬਾਹਰ ਆਇਆ ਨੌਜਵਾਨ ਕੀ ਖਤਰੇ ਵਾਲੀ ਨਹੀਂ ਹੈ।