ਪੰਜਾਬ

punjab

ETV Bharat / state

ਅਵਤਾਰ ਸਿੰਘ ਖੰਡਾ ਦੀ ਮੌਤ 'ਤੇ ਫਿਰ ਉੱਠੇ ਸਵਾਲ, ਪਰਿਵਾਰ ਤੇ ਦੋਸਤਾਂ ਨੇ ਭਾਰਤੀ ਸੁਰੱਖਿਆ ਏਜੰਸੀਆਂ 'ਤੇ ਪ੍ਰੇਸ਼ਾਨ ਕਰਨ ਦੇ ਲਾਏ ਇਲਜ਼ਾਮ - ਖਾਲਿਸਤਾਨ ਲਿਬਰੇਸ਼ਨ ਫੋਰਸ

Avtar Singh Khanda Suspicious Death Update: ਪਿਛਲੇ ਸਮੇਂ 'ਚ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਦੀ ਹੋਈ ਮੌਤ ਨੂੰ ਲੈਕੇ ਇੱਕ ਵਾਰ ਫਿਰ ਤੋਂ ਸਵਾਲ ਉੱਠਣ ਲੱਗੇ ਹਨ। ਜਿਸ 'ਚ ਪਰਿਵਾਰ ਤੇ ਦੋਸਤਾਂ ਨੇ ਅਵਤਾਰ ਖੰਡੇ ਦੀ ਮੌਤ ਤੋਂ ਪਹਿਲਾਂ ਭਾਰਤੀ ਸੁਰੱਖਿਆ ਏਜੰਸੀਆਂ 'ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ।

Avtar Singh Khanda Suspicious Death
Avtar Singh Khanda Suspicious Death

By ETV Bharat Punjabi Team

Published : Dec 6, 2023, 12:29 PM IST

ਚੰਡੀਗੜ੍ਹ:ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਦੇ ਮੁਖੀ ਅਤੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਅਵਤਾਰ ਸਿੰਘ ਖੰਡਾ ਦੀ ਮੌਤ 'ਤੇ ਇਕ ਵਾਰ ਫਿਰ ਸਵਾਲ ਉੱਠ ਰਹੇ ਹਨ। ਯੂਕੇ ਮੀਡੀਆ ਦੀ ਜਾਂਚ ਰਿਪੋਰਟ ਵਿੱਚ ਖੰਡਾ ਦੇ ਕਰੀਬੀ ਲੋਕਾਂ ਦੇ ਇੰਟਰਵਿਊ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਵਿੱਚ ਉਹ ਸਾਫ਼ ਕਹਿ ਰਹੇ ਹਨ ਕਿ ਖੰਡਾ ਆਪਣੀ ਮੌਤ ਤੋਂ ਇੱਕ ਹਫ਼ਤਾ ਪਹਿਲਾਂ ਪੂਰੀ ਤਰ੍ਹਾਂ ਤੰਦਰੁਸਤ ਸਨ। ਇੰਨਾ ਹੀ ਨਹੀਂ ਮਾਂ ਚਰਨ ਕੌਰ ਨੇ ਵੀ ਉਸ ਨੂੰ ਭਾਰਤ 'ਚ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ।

ਅਵਤਾਰ ਸਿੰਘ ਖੰਡਾ ਦੀ ਮੌਤ 'ਤੇ ਸਵਾਲ :ਯੂਕੇ ਦੇ ਅਖਬਾਰ 'ਦਿ ਗਾਰਡੀਅਨ' ਵਿਚ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖੰਡਾ ਨੇ ਜੂਨ ਵਿਚ ਆਪਣੀ ਮੌਤ ਤੋਂ ਪਹਿਲਾਂ ਬਰਮਿੰਘਮ ਵਿਚ ਸ਼ਿਕਾਇਤ ਕੀਤੀ ਸੀ ਕਿ ਭਾਰਤੀ ਪੁਲਿਸ ਉਸ ਨੂੰ ਫ਼ੋਨ 'ਤੇ ਜ਼ਬਾਨੀ ਤੰਗ ਕਰ ਰਹੀ ਹੈ ਅਤੇ ਪੰਜਾਬ ਵਿਚ ਉਸ ਦੇ ਪਰਿਵਾਰ ਨੂੰ ਧਮਕੀਆਂ ਦੇ ਰਹੀ ਹੈ। ਇਸ ਰਿਪੋਰਟ 'ਚ ਅਵਤਾਰ ਸਿੰਘ ਖੰਡਾ ਦੀ ਮੌਤ 'ਤੇ ਸਵਾਲ ਚੁੱਕੇ ਗਏ ਹਨ। ਜਿਸ ਵਿੱਚ ਪਰਿਵਾਰ ਅਤੇ ਦੋਸਤਾਂ ਨੇ ਉਸਦੀ ਮੌਤ ਨੂੰ ਸ਼ੱਕੀ ਦੱਸਿਆ ਸੀ। ਇਹ ਮੌਤਾਂ ਇੱਕ ਸਾਜ਼ਿਸ਼ ਨਾਲ ਮੇਲ ਖਾਂਦੀਆਂ ਹਨ ਜਿਸ ਵਿੱਚ ਅਮਰੀਕੀ ਅਧਿਕਾਰੀਆਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਭਾਰਤੀ ਖੁਫੀਆ ਏਜੰਸੀ ਨਾਲ ਨਜ਼ਦੀਕੀ ਸਬੰਧ ਰੱਖਣ ਵਾਲਾ ਇੱਕ ਭਾਰਤੀ ਸਰਕਾਰੀ ਅਧਿਕਾਰੀ ਕੈਨੇਡਾ ਅਤੇ ਅਮਰੀਕਾ ਵਿੱਚ ਸਿੱਖ ਕਾਰਕੁੰਨਾਂ ਨੂੰ ਮਾਰਨ ਦਾ ਹੁਕਮ ਦੇ ਰਿਹਾ ਸੀ।

ਪੁਲਿਸ ਅਧਿਕਾਰੀਆਂ ਨੇ ਬਲੱਡ ਕੈਂਸਰ ਦੱਸਿਆ ਮੌਤ ਦਾ ਕਾਰਨ:ਬ੍ਰਿਟਿਸ਼ ਅਧਿਕਾਰੀਆਂ ਦਾ ਸਪੱਸ਼ਟ ਕਹਿਣਾ ਹੈ ਕਿ ਖੰਡਾ ਦੀ ਮੌਤ 'ਤੇ ਕੋਈ ਸ਼ੱਕ ਨਹੀਂ ਹੈ ਅਤੇ ਉਸ ਦੀ ਮੌਤ ਦਾ ਕਾਰਨ ਬਲੱਡ ਕੈਂਸਰ ਸੀ। ਵੈਸਟ ਮਿਡਲੈਂਡਜ਼ ਫੋਰਸ ਦਾ ਕਹਿਣਾ ਹੈ ਕਿ ਕੋਰੋਨਰ (ਮੌਤ ਦੀ ਜਾਂਚ ਕਰਨ ਵਾਲਾ ਅਧਿਕਾਰੀ) ਨੇ ਤਸੱਲੀ ਪ੍ਰਗਟਾਈ ਹੈ ਕਿ ਕੋਈ ਵੀ ਸ਼ੱਕੀ ਹਾਲਾਤ ਨਹੀਂ ਹਨ, ਮੌਤ ਦਾ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ। ਅਧਿਕਾਰਤ ਤੌਰ 'ਤੇ ਇਹ ਕਿਹਾ ਗਿਆ ਸੀ ਕਿ ਖੰਡਾ ਦੀ ਮੌਤ ਮਾਈਲੋਇਡ ਲਿਊਕੇਮੀਆ ਕਾਰਨ ਹੋਈ ਸੀ।

ਖਾਲਿਸਤਾਨੀ ਸਮਰਥਕਾਂ ਨੇ ਵੀ ਚੁੱਕੇ ਸਨ ਸਵਾਲ: ਖਾਲਿਸਤਾਨੀ ਸਮਰਥਕ, ਦੋਸਤ ਅਤੇ ਪਰਿਵਾਰਕ ਮੈਂਬਰ ਬ੍ਰਿਟਿਸ਼ ਅਧਿਕਾਰੀਆਂ ਦੇ ਬਿਆਨਾਂ ਦਾ ਖੰਡਨ ਕਰ ਰਹੇ ਹਨ। ਬਰਮਿੰਘਮ ਵਿੱਚ ਖੰਡਾ ਦੇ ਸਾਥੀਆਂ ਦਾ ਦਾਅਵਾ ਹੈ ਕਿ ਵੈਸਟ ਮਿਡਲੈਂਡਜ਼ ਪੁਲਿਸ ਨੇ ਦੋਸਤਾਂ ਅਤੇ ਪਰਿਵਾਰ ਦੇ ਬਿਆਨ ਨਹੀਂ ਲਏ ਅਤੇ ਉਸਦੀ ਮੌਤ ਤੋਂ ਬਾਅਦ ਉਸਦੇ ਕਮਰੇ 'ਚ ਰਹਿਣ ਵਾਲੇ ਸਾਥੀਆਂ ਨਾਲ ਗੱਲ ਨਹੀਂ ਕੀਤੀ। ਇੰਨਾ ਹੀ ਨਹੀਂ ਉਸ ਨੂੰ ਮਿਲੀਆਂ ਧਮਕੀਆਂ ਸਬੰਧੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਜਾਂਚ ਲਈ ਕੋਈ ਕੇਸ ਨੰਬਰ ਵੀ ਜਾਰੀ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ 'ਦਿ ਗਾਰਡੀਅਨ' ਦੀ ਜਾਂਚ 'ਚ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਸਿੱਖ ਸਿਆਸਤ 'ਚ ਭਾਰਤ ਦੀ ਕਥਿਤ ਦਖਲਅੰਦਾਜ਼ੀ ਕਾਰਨ ਬਰਤਾਨੀਆ ਨੇ ਇਸ ਸਾਲ ਦੇ ਸ਼ੁਰੂ 'ਚ ਇਕ ਭਾਰਤੀ ਖੁਫੀਆ ਅਧਿਕਾਰੀ ਨੂੰ ਬਰਤਾਨੀਆ 'ਚੋਂ ਕੱਢ ਦਿੱਤਾ ਸੀ ਪਰ ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੇ ਇਸ 'ਤੇ ਕੋਈ ਜਵਾਬ ਜਾਂ ਪ੍ਰਤੀਕਿਰਿਆ ਨਹੀਂ ਦਿੱਤੀ।

ਖੰਡਾ ਦੀ ਮਾਂ ਨੇ ਭਾਰਤੀ ਏਜੰਸੀਆਂ 'ਤੇ ਚੁੱਕੇ ਸਵਾਲ:ਇਸ ਦੇ ਨਾਲ ਹੀ ਗਾਰਡੀਅਨ ਨੇ ਭਾਰਤ ਵਿੱਚ ਰਹਿੰਦੀ ਅਵਤਾਰ ਸਿੰਘ ਖੰਡਾ ਦੀ ਮਾਂ ਚਰਨ ਕੌਰ ਅਤੇ ਭੈਣ ਜਸਪ੍ਰੀਤ ਕੌਰ ਵੱਲੋਂ ਇੱਕ ਵਿਦੇਸ਼ੀ ਮੀਡੀਆ ਨੂੰ ਦਿੱਤੀ ਇੰਟਰਵਿਊ ਦਾ ਵੀ ਜ਼ਿਕਰ ਕੀਤਾ ਹੈ। ਜਿਸ ਵਿੱਚ ਮਾਂ ਦਾ ਇਲਜ਼ਾਮ ਹੈ ਕਿ ਖੁਫੀਆ ਏਜੰਸੀਆਂ ਦੇ ਅਧਿਕਾਰੀ ਅਪ੍ਰੈਲ ਵਿੱਚ ਪੰਜਾਬ ਦੇ ਮੋਗਾ ਵਿੱਚ ਉਸ ਦੇ ਘਰ ਆਏ ਅਤੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ। ਪੁਲਿਸ ਨੇ ਉਨ੍ਹਾਂ ਤੋਂ ਅਵਤਾਰ ਖੰਡਾ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛਿਆ ਅਤੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅਵਤਾਰ ਬਾਰੇ ਵੀ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਜਸਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਗਈ ਸੀ।

ਅਮਰੀਕਾ ਦੀ ਜਾਂਚ ਤੋਂ ਬਾਅਦ ਮਾਮਲਾ ਫਿਰ ਭਖਿਆ: ਪਿਛਲੇ ਕੁਝ ਹਫ਼ਤਿਆਂ ਵਿੱਚ ਅਮਰੀਕਾ ਦੇ ਇੱਕ ਬਿਆਨ ਤੋਂ ਬਾਅਦ ਇਹ ਪੂਰਾ ਮਾਮਲਾ ਫਿਰ ਗਰਮਾ ਗਿਆ ਹੈ। ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇੱਕ ਭਾਰਤੀ ਅਧਿਕਾਰੀ ਅਮਰੀਕੀ ਨਾਗਰਿਕ ਅਤੇ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਿੱਚ ਸ਼ਾਮਲ ਸੀ, ਜਦਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਬਿਆਨਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਹੈ।

ਨਿੱਝਰ ਦੀ ਖੂਨ ਨਾਲ ਲੱਥਪੱਥ ਲਾਸ਼ ਦੀ ਫੋਟੋ: ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਇੱਕ ਭਾਰਤੀ ਅਧਿਕਾਰੀ (ਜਿਸ ਨੂੰ ਸੀ.ਸੀ.-1 ਕਿਹਾ ਜਾਂਦਾ ਹੈ) ਨੇ ਨਿੱਝਰ ਦੀ ਖੂਨ ਨਾਲ ਲੱਥਪੱਥ ਲਾਸ਼ ਦੀ ਇੱਕ ਫੋਟੋ ਨਿਖਿਲ ਗੁਪਤਾ ਨਾਮ ਦੇ ਇੱਕ ਭਾਰਤੀ ਨਾਗਰਿਕ ਨੂੰ ਭੇਜੀ ਸੀ। ਜਿਸ 'ਤੇ ਇਲਜ਼ਾਮ ਹੈ ਕਿ ਪੰਨੂ ਨੂੰ ਮਾਰਨ ਲਈ ਇੱਕ ਹਿੱਟਮੈਨ ਨੂੰ ਕੰਮ ਸੌਂਪਿਆ ਸੀ ਅਤੇ ਉਸਨੂੰ ਪੈਸੇ ਵੀ ਦਿੱਤੇ ਸਨ। ਨਿਖਿਲ ਗੁਪਤਾ ਉਹੀ ਵਿਅਕਤੀ ਹੈ ਜਿਸ ਨੂੰ ਜੂਨ ਵਿੱਚ ਚੈੱਕ ਗਣਰਾਜ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਵਾਪਸ ਅਮਰੀਕਾ ਭੇਜਿਆ ਜਾ ਰਿਹਾ ਹੈ। ਉਸ ਸਮੇਂ ਹਿਟਮੈਨ ਵਜੋਂ ਕੰਮ ਕਰਨ ਵਾਲਾ ਅਮਰੀਕੀ ਅੰਡਰਕਵਰ ਪੁਲਿਸ ਅਫ਼ਸਰ ਨਿਖਿਲ ਗੁਪਤਾ ਹੀ ਸੀ, ਜਿਸ ਨੇ ਉਸ ਨੂੰ ਸੂਚਿਤ ਕੀਤਾ ਸੀ ਕਿ ਨਿੱਝਰ ਵੀ ਇੱਕ ਨਿਸ਼ਾਨਾ ਸੀ ਅਤੇ ਉਸ ਦੇ ਅਜਿਹੇ ਕਈ ਨਿਸ਼ਾਨੇ ਸਨ।

ABOUT THE AUTHOR

...view details