ਚੰਡੀਗੜ੍ਹ:ਪੰਜਾਬ ਸਰਕਾਰ ਨਸ਼ਾ ਮੁਕਤੀ ਕੇਂਦਰਾਂ ਵਿਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਵਿਚ ਸਰਕਾਰ ਵੱਲੋਂ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸਦੇ ਵਿਚ ਮਰੀਜ਼ਾਂ ਦੀ ਗਿਣਤੀ, ਨਸ਼ਾ ਮੁਕਤੀ ਕੇਂਦਰਾਂ ਵਿਚ ਆ ਰਹੀਆਂ ਦਵਾਈਆਂ, ਨਸ਼ਾ ਮੁਕਤੀ ਲਈ ਇਲਾਜ ਦੀਆਂ ਤਕਨੀਕਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਰਿਵੀਊ ਕਰਦਿਆਂ ਇਨ੍ਹਾਂ ਵਿੱਚ ਵੱਡੇ ਬਦਲਾਅ ਹੋਣਗੇ।
ਇਲਾਜ ਦੀਆਂ ਤਕਨੀਕਾਂ ਬਦਲਣਾ ਚਾਹੁੰਦੀ ਸਰਕਾਰ: ਪੰਜਾਬ ਸਰਕਾਰ ਨੂੰ ਨਸ਼ਾ ਮੁਕਤੀ ਕੇਂਦਰਾਂ ਤੋਂ ਕੁਝ ਸ਼ਿਕਾਇਤਾਂ ਮਿਲ ਰਹੀਆਂ ਰਹੀਆਂ ਸਨ ਅਤੇ ਕੁਝ ਸਰਕਾਰ ਨਸ਼ਾ ਮੁਕਤੀ ਕੇਂਦਰਾਂ ਵਿਚ ਇਲਾਜ ਦੀਆਂ ਤਕਨੀਕਾਂ ਬਦਲਣਾ ਚਾਹੁੰਦੀ ਸੀ, ਇਸ ਲਈ ਇਹ ਬਦਲਾਅ ਕਰਨ ਦੀ ਯੋਜਨਾ ਸ਼ੁਰੂ ਕੀਤੀ ਗਈ। ਸਰਕਾਰ ਦੀ ਇਹ ਹੈ ਸਟਰੈਟੇਜੀ ਸਰਕਾਰ ਦੀ ਸਟਰੈਟੇਜੀ ਹੈ ਕਿ ਨਸ਼ਿਆਂ ਦੀ ਡਿਮਾਂਡ ਅਤੇ ਸਪਲਾਈ ਘੱਟ ਕਰਨ 'ਤੇ ਕੰਮ ਕੀਤਾ ਜਾਵੇ, ਕਿਉਂਕਿ ਜੇਕਰ ਨਸ਼ੇ ਦੀ ਡਿਮਾਂਡ ਘੱਟ ਹੋਵੇਗੀ ਤਾਂ ਸਪਲਾਈ ਆਪਣੇ ਆਪ ਘੱਟ ਜਾਵੇਗੀ।
ਪੰਜਾਬ ਵਿੱਚ ਨਸ਼ਿਆਂ ਨੂੰ ਛੱਡਵਾਉਣ ਲਈ ਮੁੰਹਿਮ ਚਲਾਈ ਜਾ ਰਹੀ ਹੈ। ਸਰਕਾਰੀ ਸੈਂਟਰਾਂ ਵਿਚ ਸਿੰਥੈਟਿਕ ਨਸ਼ੇ ਜਿਵੇਂ ਕਿ ਚਿੱਟਾ, ਹੈਰੋਇਨ ਲਈ ਪੀਪਰਓਰਫੀਨ ਦਵਾਈ ਦੀ ਵਰਤੋਂ ਕਰਕੇ ਨਸ਼ੇ ਦੀ ਆਦਤ ਹਟਾਈ ਜਾ ਰਹੀ ਹੈ। ਇਸ ਨਾਲ ਉਨ੍ਹਾਂ ਨੂੰ ਨਸ਼ੇ ਦੀ ਤੌੜ ਨਹੀਂ ਪੈਂਦੀ। ਇਸ ਨਾਲ ਜੋ ਅੰਤਰਰਾਸ਼ਟਰੀ ਪੱਧਰ ਉੱਤੇ ਨਸ਼ਾ ਸਪਲਾਈ ਹੁੰਦਾ ਹੈ, ਉਸ ਦੀ ਮੰਗ ਤੇ ਸਪਲਾਈ ਘੱਟ ਜਾਵੇਗੀ। - ਡਾ. ਸੰਦੀਪ ਸਿੰਘ ਗਿੱਲ, ਸਟੇਟ ਪ੍ਰੋਗਰਾਮ ਅਫ਼ਸਰ
ਨਸ਼ੇ ਦੀ ਡਿਮਾਂਡ ਅਤੇ ਸਪਲਾਈ ਘੱਟ ਕਰਨ ਦੀ ਰਣਨੀਤੀ : ਸਰਕਾਰੀ ਸੈਂਟਰਾਂ ਵਿਚ ਸਿੰਥੈਟਿਕ ਨਸ਼ੇ ਜਿਵੇਂ ਕਿ ਚਿੱਟਾ, ਹੈਰੋਇਨ ਲਈ ਪੀਪਰਓਰਫੀਨ ਦਵਾਈ ਦੀ ਵਰਤੋਂ ਕਰਕੇ ਨਸ਼ੇ ਦੀ ਆਦਤ ਹਟਾਈ ਜਾਂਦੀ ਹੈ।ਇਸ ਦਵਾਈ ਨਾਲ ਨਸ਼ੇ ਦੀ ਤੋੜ ਨਹੀਂ ਲੱਗਦੀ ਅਤੇ ਨਸ਼ਾ ਕਰਨ ਨੂੰ ਮਨ ਨਹੀਂ ਕਰਦਾ। ਇਸ ਪਹਿਲੇ ਪੜਾਅ ਤਹਿਤ ਨਸ਼ੇ ਦੀ ਡਿਮਾਂਡ ਅਤੇ ਸਪਲਾਈ ਘੱਟ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਨਸ਼ਾ ਮੁਕਤੀ ਕੇਂਦਰਾਂ ਵਿਚ ਸਮਾਜਿਕ ਅਤੇ ਮਨੋਵਿਗਿਆਨਿਕ ਮਾਹੌਲ ਸਿਰਜਣ ਅਤੇ ਪਰਿਵਾਰਿਕ ਮੈਂਬਰਾਂ ਨੂੰ ਮਰੀਜ਼ਾਂ ਨਾਲ ਸਮੇਂ ਸਮੇਂ ਮਿਲਾਇਆ ਜਾਵੇ।
- ਪੰਜਾਬ ਸਰਕਾਰ ਨੇ 'ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ' ਤਹਿਤ ਬਰਨਾਲਾ ਜ਼ਿਲ੍ਹੇ ਦੇ ਕੈਂਸਰ ਪੀੜਤਾਂ ਨੂੰ ਦਿੱਤੀ 71 ਲੱਖ 51 ਹਜ਼ਾਰ ਰੁਪਏ ਦੀ ਸਹਾਇਤਾ
- PM Modi Gujarat visits: ਪ੍ਰਧਾਨ ਮੰਤਰੀ ਮੋਦੀ ਅੱਜ ਗੁਜਰਾਤ ਵਿੱਚ 4400 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਕਰਨਗੇ ਸੁਰੂਆਤ
- SC Adani Hindenburg dispute: ਅਡਾਨੀ-ਹਿੰਡਨਬਰਗ ਵਿਵਾਦ ਨਾਲ ਜੁੜੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਅੱਜ ਕਰੇਗੀ ਸੁਣਵਾਈ
ਫਾਈਵ ਸਟਾਰ ਵਰਗੀਆਂ ਸੁਵਿਧਾਵਾਂ ਮਿਲਣਗੀਆਂ ! : ਮਾਰਚ 2022 ਤੋਂ ਪਹਿਲਾਂ ਪੰਜਾਬ ਵਿਚ 208 ਓਟ ਕਲੀਨਕ ਚੱਲ ਰਹੇ ਸਨ ਹੁਣ, ਇਨ੍ਹਾਂ ਦੀ ਗਿਣਤੀ ਵਧਾ ਕੇ 320 ਹੋਰ ਵਧਾਈ ਗਈ ਹੈ, ਤਾਂ ਕਿ ਪੇਂਡੂ ਖੇਤਰ ਵੀ ਇਸ ਵਿਚ ਕਵਰ ਹੋ ਸਕਣ। ਹੁਣ ਸਰਕਾਰ ਪ੍ਰਾਇਮਰੀ ਹੈਲਥ ਸੈਂਟਰਾਂ ਤੱਕ ਪਹੁੰਚ ਕਰਕੇ ਸਾਰੇ ਮਰੀਜ਼ਾਂ ਦਾ ਡਾਟਾ ਇਕੱਠਾ ਕਰ ਰਹੀ ਹੈ। ਹੁਣ ਪੰਜਾਬ ਦੇ ਵਿਚ ਕੁਲ 528 ਨਸ਼ਾ ਮੁਕਤੀ ਕੇਂਦਰ ਹਨ। ਸਰਕਾਰ ਕੋਲ 36 ਡੀ-ਅਡੀਕਸ਼ਨ ਸੈਂਟਰ ਹਨ ਅਤੇ 19 ਰੀਹੈਬਲੀਟੇਸ਼ਨ ਸੈਂਟਰ ਹਨ। ਰੀਹੇਬਲੀਟੇਸ਼ਨ ਸੈਂਟਰਾਂ ਵਿਚ ਮਾਡਲ ਸਟਰਕਚਰ ਤਿਆਰ ਕਰਨ ਦੀ ਸਰਕਾਰ ਤਿਆਰੀ ਕਰ ਰਹੀ ਹੈ ਜਿਸ ਵਿੱਚ ਫਾਈਵ ਸਟਾਰ ਵਰਗੀਆਂ ਸੁਵਿਧਾਵਾਂ ਦਿੱਤੀਆਂ ਜਾਣ ਦਾ ਟੀਚਾ ਮਿੱਥਿਆ ਗਿਆ ਹੈ।