ਚੰਡੀਗੜ੍ਹ: ਪਰੰਪਰਾ ਨੂੰ ਤੋੜਨਾ ਸਭ ਤੋਂ ਮੁਸ਼ਕਿਲ ਕੰਮ ਹੈ, ਪਰ ਜਿਸ ਨੇ ਇਸ ਮੁਸ਼ਕਲ ਨੂੰ ਪਾਰ ਕਰ ਦਿੱਤਾ ਉਹ ਆਪਣਾ ਇਤਿਹਾਸ ਬਣਾ ਜਾਂਦਾ ਹੈ । ਇਸ ਨੂੰ ਸੱਚ ਕਰਕੇ ਦਿਖਾਇਆ ਹੈ ਸ਼ਹਿਰ ਦੀ ਜਸ਼ਨਦੀਪ ਕੌਰ ਅਤੇ ਸਵਿਤਾ ਨੇ ਚੌਵੀ ਸਾਲਾ ਜਸ਼ਨਦੀਪ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਚੁੱਕੀ ਹੈ। ਜਦਕਿ ਸਵਿਤਾ ਨੇ ਵੀ ਪੜ੍ਹਾਈ ਪੂਰੀ ਕਰਕੇ ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਨੂੰ ਜੁਆਇਨ ਕੀਤਾ ਹੋਇਆ ਹੈ। ਸਾਲ 2020 ਵਿੱਚ ਜਿਵੇਂ ਹੀ ਕੋਰੋਨਾ ਨੇ ਸ਼ਹਿਰ ਵਿੱਚ ਦਸਤਕ ਦਿੱਤੀ ਤਾਂ ਹਰ ਤਰਫ ਡਰ ਸੀ। ਪਰ ਸ਼ਹਿਰ ਦੀ ਇਨ੍ਹਾਂ ਦੋਨਾਂ ਕੁੜੀਆਂ ਨੇ ਇੱਕ ਵੀ ਵਾਰ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਜ਼ਰੂਰਤ ਦੇ ਅਨੁਸਾਰ ਅੱਗੇ ਵੱਧਣ ਲੱਗੀ ਅਤੇ ਇਕ ਸਾਲ ਵਿੱਚ ਕਰੀਬ ਸੌ ਕੋਰੋਨਾ ਮ੍ਰਿਤਕ ਦੇਹਾਂ ਨੂੰ ਅਰਥੀਆਂ ਨੂੰ ਕੰਧਾਂ ਦੇਣ ਦਾ ਕੰਮ ਕਰ ਚੁੱਕੀ ਹੈ।
ਪੰਜਾਬ ਦੀਆਂ ਧੀਆਂ ਨੇ ਤੋੜੀ ਪ੍ਰੰਮਪਰਾ, 100 ਤੋਂ ਵੱਧ ਕੋਰੋਨਾ ਮ੍ਰਿਤਕਾਂ ਨੂੰ ਦਿੱਤਾ ਮੋਢਾ - ਪੰਜਾਬ ਯੂਨੀਵਰਸਿਟੀ ਤੋਂ ਮਾਸਟਰ ਇਨ ਵਿਮੈਨ ਸਟੱਡੀ ਦੀ ਪੜ੍ਹਾਈ
ਪਰੰਪਰਾ ਨੂੰ ਤੋੜਨਾ ਸਭ ਤੋਂ ਮੁਸ਼ਕਿਲ ਕੰਮ ਹੈ, ਪਰ ਜਿਸ ਨੇ ਇਸ ਮੁਸ਼ਕਲ ਨੂੰ ਪਾਰ ਕਰ ਦਿੱਤਾ ਉਹ ਆਪਣਾ ਇਤਿਹਾਸ ਬਣਾ ਜਾਂਦਾ ਹੈ । ਇਸ ਨੂੰ ਸੱਚ ਕਰਕੇ ਦਿਖਾਇਆ ਹੈ ਸ਼ਹਿਰ ਦੀ ਜਸ਼ਨਦੀਪ ਕੌਰ ਅਤੇ ਸਵਿਤਾ ਨੇ ਚੌਵੀ ਸਾਲਾ ਜਸ਼ਨਦੀਪ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਚੁੱਕੀ ਹੈ। ਜਦਕਿ ਸਵਿਤਾ ਨੇ ਵੀ ਪੜ੍ਹਾਈ ਪੂਰੀ ਕਰਕੇ ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਨੂੰ ਜੁਆਇਨ ਕੀਤਾ ਹੋਇਆ ਹੈ। ਸਾਲ 2020 ਵਿੱਚ ਜਿਵੇਂ ਹੀ ਕੋਰੋਨਾ ਨੇ ਸ਼ਹਿਰ ਵਿੱਚ ਦਸਤਕ ਦਿੱਤੀ ਤਾਂ ਹਰ ਤਰਫ ਡਰ ਸੀ। ਪਰ ਸ਼ਹਿਰ ਦੀ ਇਨ੍ਹਾਂ ਦੋਨਾਂ ਕੁੜੀਆਂ ਨੇ ਇੱਕ ਵੀ ਵਾਰ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਜ਼ਰੂਰਤ ਦੇ ਅਨੁਸਾਰ ਅੱਗੇ ਵੱਧਣ ਲੱਗੀ ਅਤੇ ਇਕ ਸਾਲ ਵਿੱਚ ਕਰੀਬ ਸੌ ਕੋਰੋਨਾ ਮ੍ਰਿਤਕ ਦੇਹਾਂ ਨੂੰ ਅਰਥੀਆਂ ਨੂੰ ਕੰਧਾਂ ਦੇਣ ਦਾ ਕੰਮ ਕਰ ਚੁੱਕੀ ਹੈ।
ਜ਼ਰੂਰਤ ਦੇ ਅਨੁਸਾਰ ਕੀਤਾ ਕੰਮ : ਜਸ਼ਨਦੀਪ ਕੌਰ
ਕੋਰੋਨਾ ਮ੍ਰਿਤਕ ਦੀ ਅਰਥੀ ਨੂੰ ਕੰਧਾ ਦੇਣ ਵਾਲੀ ਜਸ਼ਨਦੀਪ ਨੇ ਦੱਸਿਆ ਕਿ ਕੋਰੋਨਾ ਦੇ ਆਉਣ ਤੋਂ ਬਾਅਦ ਦਰਦ ਮਾਹੌਲ ਸੀ ਅਤੇ ਉੱਧਰ ਜ਼ਰੂਰੀ ਵੀ ਸੀ ਕਿਉਂਕਿ ਇਸ ਮਹਾਂਮਾਰੀ ਦੀ ਕੋਈ ਦਵਾਈ ਨਹੀਂ ਸੀ। ਜਸ਼ਨਦੀਪ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਤੋਂ ਮਾਸਟਰ ਇਨ ਵਿਮੈਨ ਸਟੱਡੀ ਦੀ ਪੜ੍ਹਾਈ ਕਰ ਚੁੱਕੀ ਹੈ। ਜਿਸ ਵਿਚ ਸਮਾਜ ਦੇ ਲਈ ਕੰਮ ਕਰਨ ਤੇ ਜ਼ੋਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਤੋਂ ਮਾਸਟਰ ਇਨ ਵਿਮੈਨ ਸਟੱਡੀਜ਼ ਦੀ ਪੜ੍ਹਾਈ ਕਰ ਚੁੱਕੀ ਹੈ ,ਜਿਸ ਵਿਚ ਸਮਾਜ ਦੇ ਲਈ ਕੰਮ ਕਰਨ ਦਾ ਉਹਨੇ ਆਪਣੀ ਪੜ੍ਹਾਈ ਦੇ ਮੁਤਾਬਿਕ ਕੰਮ ਕਰਨ ਦੀ ਸ਼ੁਰੂਆਤ ਕੀਤੀ। ਕੋਰੋਨਾ ਦੇ ਸ਼ੁਰੂਆਤੀ ਦੌਰ ਵਿੱਚ ਪਰਿਵਾਰਾਂ ਨੂੰ ਪੌਜ਼ੀਟਿਵ ਮ੍ਰਿਤਕ ਦੇਹਾਂ ਨੂੰ ਨਹੀਂ ਦਿੱਤਾ ਜਾਂਦਾ ਸੀ। ਉਸ ਸਮੇਂ ਉਨ੍ਹਾਂ ਦੇ ਪੂਰੇ ਨਿਯਮਾਂ ਦੇ ਅਨੁਸਾਰ ਸੰਸਕਾਰ ਕਰਨਾ ਵੀ ਜ਼ਰੂਰੀ ਸੀ। ਇਸ ਕਰਕੇ ਰੈੱਡਕਰਾਸ ਸੁਸਾਇਟੀ ਦੇ ਨਾਲ ਉਹ ਜੁੜੀ ਅਤੇ ਪੀ ਪੀ ਈ ਕਿੱਟ ਪਾ ਕੇ ਅਰਥੀਆਂ ਨੂੰ ਕੰਧਾਂ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇੱਕ ਮਹੀਨੇ ਤੱਕ ਉਨ੍ਹਾਂ ਨੇ ਆਪਣੇ ਘਰਦਿਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ,ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ। ਕਿ ਜੇ ਉਨ੍ਹਾਂ ਦੇ ਘਰਦਿਆਂ ਨੂੰ ਪਤਾ ਚੱਲ ਜਾਏਗਾ ਤੇ ਉਹ ਇਸ ਚੀਜ਼ ਦੇ ਖ਼ਿਲਾਫ਼ ਹੋਣਗੇ। ਪਰ ਉਨ੍ਹਾਂ ਦੇ ਘਰਦਿਆਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਖ਼ੁਦ ਨੂੰ ਸੰਕਰਮਣ ਤੋਂ ਬਚਾਉਣਾ ਜ਼ਰੂਰੀ ਹੈ ।
ਖ਼ੁਦ ਦੇ ਮਾਪਿਆਂ ਨੂੰ ਖ਼ੂਨ ਦਾ ਸੀ ਦਰਦ ਉਸੇ ਨੂੰ ਬਣਾ ਲਈਏ ਤਾਂ ਤਾਕਤ :ਸਵਿਤਾ
ਕੋਰੋਨਾ ਕਾਲ ਵਿੱਚ ਕੋਰੋਨਾ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਵਾਲੀ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੀ ਸਵਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਮਾਪਿਆਂ ਦਾ ਦੇਹਾਂਤ ਹੋ ਗਿਆ ਸੀ ਆਪਣਿਆਂ ਨੂੰ ਖ਼ੂਨ ਦਾ ਦਰਦ ਉਸ ਸਮਝ ਸਕਦੀ ਸੀ। ਚੰਡੀਗੜ੍ਹ ਵਿੱਚ ਸਿਵਿਲ ਸਰਵਿਸ ਦੀ ਤਿਆਰੀ ਕਰ ਰਹੀ ਸੀ। ਉਸ ਦੌਰਾਨ ਉਨ੍ਹਾਂ ਕੋਰੋਨਾ ਕਾਲ ਵਿੱਚ ਮ੍ਰਿਤਕ ਦੇਹਾਂ ਦਾ ਸੰਸਕਾਰ ਕਰਨ ਦਾ ਮੌਕਾ ਮਿਲਿਆ,ਤਾਂ ਉਨ੍ਹਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿਉਂਕਿ ਉਹ ਸਿਵਿਲ ਸਰਵਿਸ ਵਿੱਚ ਸਮਾਜ ਸੇਵਾ ਦੇ ਲਈ ਆਪਣਾ ਨਾਮ ਕਮਾਉਣਾ ਚਾਹੁੰਦੀ ਹੈ । ਉਸ ਦੀ ਸ਼ੁਰੂਆਤ ਉਨ੍ਹਾਂ ਨੂੰ ਕੋਰੋਨਾ ਵਿੱਚ ਮਿਲੀ ਅੰਤਿਮ ਸੰਸਕਾਰ ਵਿੱਚ ਜਾਣ ਦੇ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਤਰਾਜ਼ ਜਤਾਇਆ। ਪਰ ਉਨ੍ਹਾਂ ਨੇ ਨਜ਼ਰਅੰਦਾਜ਼ ਕੀਤਾ ਅਤੇ ਆਪਣੇ ਕੰਮ ਤੇ ਜੁੱਟੀ ਰਹੀ। ਕਿਉਂਕਿ ਕਰਮ ਇਨਸਾਨ ਦੀ ਪਹਿਚਾਣ ਹੁੰਦੀ ਹੈ ਨੂੰ ਇਹ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿਉਂਕਿ ਉਹ ਸਿਵਿਲ ਸਰਵਿਸਿਜ਼ ਵਿੱਚ ਸਮਾਜ ਦੀ ਸੇਵਾ ਕਰਨ ਦੇ ਲਈ ਆਪਣਾ ਨਾਮ ਕਮਾਉਣਾ ਚਾਹੁੰਦੀ ਸੀ ਅਤੇ ਉਨ੍ਹਾਂ ਨੂੰ ਸ਼ੁਰੂਆਤ ਕੋਰੋਨਾ ਕਾਲ ਵਿੱਚ ਮਿਲੀ ਅੰਤਿਮ ਸਸਕਾਰ ਵਿੱਚ ਜਾਣ ਦੇ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਤਰਾਜ਼ ਵੀ ਕੀਤਾ,ਪਰ ਉਨ੍ਹਾਂ ਨੇ ਰਿਸ਼ਤੇਦਾਰਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਆਪਣੇ ਕੰਮ ਤੇ ਡੱਟੀ ਰਹੀ।