ਪੰਜਾਬ

punjab

ETV Bharat / state

ਕੱਲ੍ਹ ਦੇ ਵਿਧਾਨ ਸਭਾ ਸੈਸ਼ਨ ਤੋਂ ਪੰਜਾਬੀ ਹੈਰਾਨ: ਮਜੀਠੀਆ - bikram singh majithia

ਮਜੀਠੀਆ ਨੇ ਦੱਸਿਆ ਕਿ ਅਕਾਲੀ ਦਲ ਦੇ ਵਿਧਾਇਕ ਦਲ ਨੇ ਚਰਚਾ ਕੀਤੀ ਹੈ, ਜਿਸ ਵਿੱਚ ਬੀਤੀ ਕੱਲ੍ਹ ਜੋ ਵਿਧਾਨ ਸਭਾ ਵਿੱਚ ਹੋਇਆ, ਉਸ ਨਾਲ ਪੰਜਾਬ ਦੇ ਲੋਕ ਬਹੁਤ ਹੀ ਹੈਰਾਨ-ਪ੍ਰੇਸ਼ਾਨ ਹਨ।

ਕੱਲ੍ਹ ਦੇ ਵਿਧਾਨ ਸਭਾ ਸੈਸ਼ਨ ਤੋਂ ਪੰਜਾਬੀ ਹੈਰਾਨ-ਪ੍ਰੇਸ਼ਾਨ: ਮਜੀਠੀਆ
ਕੱਲ੍ਹ ਦੇ ਵਿਧਾਨ ਸਭਾ ਸੈਸ਼ਨ ਤੋਂ ਪੰਜਾਬੀ ਹੈਰਾਨ-ਪ੍ਰੇਸ਼ਾਨ: ਮਜੀਠੀਆ

By

Published : Aug 29, 2020, 10:47 PM IST

ਚੰਡੀਗੜ੍ਹ: ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਅਕਾਲੀ ਦਲ ਦੇ ਵਿਧਾਇਕ ਦਲ ਨੇ ਚਰਚਾ ਕੀਤੀ ਹੈ, ਜਿਸ ਵਿੱਚ ਬੀਤੀ ਕੱਲ੍ਹ ਜੋ ਵਿਧਾਨ ਸਭਾ ਵਿੱਚ ਹੋਇਆ, ਉਸ ਨਾਲ ਪੰਜਾਬ ਦੇ ਲੋਕ ਬਹੁਤ ਹੀ ਹੈਰਾਨ-ਪ੍ਰੇਸ਼ਾਨ ਹਨ।

ਉਨ੍ਹਾਂ ਕਿਹਾ ਕਿ ਇਹ ਸਪੀਕਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵਿਰੋਧੀ ਧਿਰ ਨੂੰ ਵੀ ਪੂਰਾ ਸਮਾਂ ਦਿੱਤਾ ਜਾਵੇ ਤੇ ਸਰਕਾਰ ਜਵਾਬ ਦੇਵੇ, ਜਿਸ ਨਾਲ ਮੁੱਦੇ ਹੱਲ ਹੋ ਸਕਦੇ ਹਨ। ਇਸ ਸੈਸ਼ਨ ਤੋਂ ਬਾਅਦ ਤਾਂ ਇਹੀ ਸਾਹਮਣੇ ਆ ਰਿਹਾ ਹੈ ਕਿ ਇਹ ਫ਼ਿਕਸ ਮੈਚ ਖੇਡਿਆ ਗਿਆ ਹੈ।

ਸਪੀਕਰ ਸਾਹਿਬ ਨੇ ਸਪੀਕਰ ਦਾ ਰੋਲ ਅਦਾ ਨਹੀਂ ਕੀਤਾ, ਬਲਕਿ ਕਾਂਗਰਸੀ ਮੈਂਬਰ ਦਾ ਰੋਲ ਅਦਾ ਕੀਤਾ ਹੈ। ਬੀਤੀ ਕੱਲ੍ਹ ਜੋ ਪੌਜ਼ੀਟਿਵ ਰਿਪੋਰਟ ਨੂੰ ਲੈ ਕੇ ਗੱਲ ਸਾਹਮਣੇ ਆਈ ਹੈ ਤਾਂ ਕੀ ਉਸ ਵਿੱਚ ਚੰਡੀਗੜ੍ਹ ਪ੍ਰਸ਼ਾਸਨਿਕ ਜਾਂਚ ਕਰਵਾਏਗਾ।

ਕੁਲਬੀਰ ਜੀਰਾ ਦੇ ਵਿਰੁੱਧ ਕੀ ਚੰਡੀਗੜ੍ਹ ਵਿੱਚ ਮਾਮਲਾ ਦਰਜ ਹੋਵੇਗਾ, ਕਿਉਂਕਿ 26 ਅਗਸਤ ਨੂੰ ਜੋ ਜੀਰਾ ਨੇ ਟੈਸਟ ਕਰਵਾਇਆ ਸੀ, ਉਸ ਵਿੱਚ ਉਹ 27 ਅਗਸਤ ਨੂੰ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ, ਜਿਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਦਨ ਵਿੱਚ ਸ਼ਾਮਲ ਹੋਣ ਦਿੱਤਾ ਗਿਆ, ਪਰ ਜਦਕਿ ਸਾਡੀ ਰਿਪੋਰਟਾਂ ਨੈਗੀਟਿਵ ਸਨ, ਤਾਂ ਸਾਨੂੰ ਸ਼ਾਮਲ ਕਿਉਂ ਨਹੀਂ ਕੀਤਾ ਗਿਆ।

50 ਫ਼ੀਸਦ ਵਿਧਾਇਕ ਜਦ ਵਿਧਾਨ ਸਭਾ ਵਿੱਚ ਸ਼ਾਮਲ ਨਹੀਂ ਹੋਏ ਤਾਂ ਇਸ ਵਿੱਚ ਹੁਣ ਸਪੀਕਰ ਦਾ ਰੋਲ ਸਵਾਲਾਂ ਦੇ ਘੇਰੇ ਵਿੱਚ ਹੈ ਕਿ ਕੀ ਉਨ੍ਹਾਂ ਨੂੰ ਚਿੰਤਾ ਨਹੀਂ ਸੀ ਕਿ ਏਨੇ ਵਿਧਾਇਕ ਸ਼ਾਮਲ ਨਹੀਂ ਹਨ, ਜਦਕਿ ਪੰਜਾਬ ਦੇ ਕਿੰਨੇ ਮੁੱਦੇ ਸਨ।

ਦਲਿਤ ਬੱਚਿਆਂ ਦੇ ਸਕਾਲਰਸ਼ਿਪ ਵਿੱਚ ਮੰਤਰੀ ਧਰਮਸੋਤ ਨੇ ਗੜਬੜੀ ਕੀਤੀ ਹੈ, ਉਸ ਉੱਤੇ ਕੋਈ ਚਰਚਾ ਨਹੀਂ ਹੋਈ, ਨਕਲੀ ਸ਼ਰਾਬ ਦਾ ਮੁੱਦਾ ਹੈ ਤਾਂ ਨਾਲ ਹੀ ਕੋਰੋਨਾ ਵਾਰਿਅਰਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ ਅਤੇ ਕਿਤੇ ਇਲਾਜ਼ਮ ਏਨਾਂ ਮਹਿੰਗਾ ਹੋ ਚੁੱਕਾ ਹੈ। ਜਦੋਂ ਕੋਰੋਨਾ ਮੁੱਖ ਮੰਤਰੀ ਨੂੰ ਹੋ ਗਿਆ ਤਾਂ ਦੱਸ ਕਿ ਮਿਸ਼ਨ ਫ਼ਤਿਹ ਹੈ ਜਾਂ ਫ਼ੇਲ ਹੈ।

ਹੁਣ ਵੀ ਜੇ ਕਈ ਮੁੱਦਿਆਂ ਉੱਤੇ ਚਰਚਾ ਹੋਣ ਦੇ ਬਾਵਜੂਦ ਸਦਨ ਦੁਬਾਰਾ ਨਹੀਂ ਬੁਲਾਈ ਜਾਂਦੀ ਅਤੇ ਵਿਧਾਇਕ ਕਿਸ ਤਰ੍ਹਾਂ ਆਪਣੀ ਰਿਪੋਰਟ ਨੂੰ ਲੁਕਾ ਸਦਨ ਵਿੱਚ ਪਹੁੰਚੇ ਤਾਂ ਉਸ ਵਿੱਚ ਜੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਸ਼ੱਕ ਦੇ ਘੇਰੇ ਵਿੱਚ ਹੈ।

ਵਿਧਾਇਕ ਪ੍ਰਗਟ ਸਿੰਘ ਦੀ ਰਿਪੋਰਟ ਜਿਸ ਤਰ੍ਹਾਂ ਪਹਿਲਾਂ ਪੌਜ਼ੀਟਿਵ ਆਈ ਤੇ ਫ਼ਿਰ ਨੈਗੀਟਿਵ ਆਈ ਤਾਂ ਫ਼ਿਰ ਵੀ ਉਹ ਸਦਨ ਵਿੱਚ ਨਹੀਂ ਆਏ, ਜਦਕਿ ਉਨ੍ਹਾਂ ਨੇ ਜ਼ਿੰਮੇਵਾਰੀ ਨਿਭਾਈ, ਜਦਕਿ ਜਦੋਂ ਇਹ ਫ਼ਿਕਸ ਮੈਚ ਕੀਤਾ ਗਿਆ ਤਾਂ ਉਸ ਵਿੱ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।

ABOUT THE AUTHOR

...view details