ਚੰਡੀਗੜ੍ਹ: ਕਿਸੇ ਵਿਦਵਾਨ ਨੇ ਕਿਹਾ ਹੈ ਕਿ ਜੇਕਰ ਤੁਹਾਡੀ ਮਾਂ ਬੋਲੀ ਦੀ ਹੋਂਦ ਖ਼ਤਰੇ ਵਿੱਚ ਹੈ ਤਾਂ ਸਮਝੋ ਤੁਹਾਡੀ ਨੌਜਵਾਨੀ ਨੂੰ ਵੀ ਖ਼ਤਰਾ ਹੈ ਇਸੇ ਤਰ੍ਹਾਂ ਹੀ ਪੰਜਾਬੀ ਭਾਸ਼ਾ ਨੂੰ ਲੈ ਕੇ ਵਿਦਵਾਨ ਚਿੰਤਤ ਹਨ, ਕਈ ਕਾਰਨਾਂ ਕਰਕੇ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਉਤੇ ਖਤਰਾ ਮੰਡਰਾ ਰਿਹਾ ਹੈ। ਪੰਜਾਬ ਦਾ ਬਹੁਤ ਸਾਰਾ ਹਿੱਸਾ ਵਿਦੇਸ਼ਾਂ ਵਿੱਚ ਰੁਜ਼ਗਾਰ ਲਈ ਬੈਠਿਆ ਹੈ, ਜਿਹਨਾਂ ਵਿੱਚੋਂ ਇੱਕ ਦੇਸ਼ ਕੈਨੇਡਾ ਹੈ।
ਦੱਸ ਦਈਏ ਕਿ 2021 ਕੈਨੇਡੀਅਨ ਮਰਦਮਸ਼ੁਮਾਰੀ ਤੋਂ ਲਏ ਗਏ ਅੰਦਾਜ਼ੇ ਦੇ ਅਨੁਸਾਰ ਪੰਜਾਬੀ ਕੈਨੇਡੀਅਨਾਂ ਦੀ ਗਿਣਤੀ(Punjabi people in Canada) ਲਗਭਗ 950,000 ਹੈ ਅਤੇ ਕੈਨੇਡਾ ਦੀ ਆਬਾਦੀ ਦਾ ਲਗਭਗ 2.6% ਹੈ।
ਹੁਣ ਤਾਜ਼ਾ ਰਿਪੋਰਟ ਅਨੁਸਾਰ ਕਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ ਉਤੇ ਦਰਜ ਕੀਤੀ ਗਈ ਹੈ, 2016 ਦੀ ਮਰਦਸ਼ੁਮਾਰੀ ਤੋਂ ਇਸ ਵਾਰ ਵਾਧਾ ਹੋਇਆ ਹੈ। ਕੈਨੇਡਾ ਵਿੱਚ ਇੰਗਲਿਸ਼ ਅਤੇ ਹੋਰ ਭਾਸ਼ਾਵਾਂ ਤੋਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ ਉਤੇ ਦਰਜ ਕੀਤੀ ਗਈ ਹੈ।