ਹਸਪਤਾਲ ਡਾਕਟਰ ਅਤੇ ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ:ਪੰਜਾਬੀ ਗਾਇਕ ਸਤਵਿੰਦਰ ਬੁੱਗਾ ਉਤੇ ਉਸ ਦੇ ਹੀ ਭਰਾ ਵਲੋਂ ਗੰਭੀਰ ਇਲਜ਼ਾਮ ਲਗਾਏ ਗਏ ਹਨ। ਗਾਇਕ ਬੁੱਗਾ ਉਤੇ ਆਪਣੀ ਭਰਜਾਈ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ। ਇਹ ਦੋਸ਼ ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਮਕਾਰੋਂਪੁਰ ਵਲੋਂ ਲਾਏ ਗਏ ਹਨ। ਜਿਸ 'ਚ ਉਨ੍ਹਾਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਲਜ਼ਾਮ ਲਾਏ ਹਨ ਕਿ ਮੇਰੀ ਘਰਵਾਲੀ ਸਤਵਿੰਦਰ ਬੁੱਗੇ ਨੇ ਮਾਰ ਦਿੱਤੀ ਤੇ ਇਸ ਦੌਰਾਨ ਬੁੱਗੇ ਦੇ ਨਾਲ ਦੋ ਹੋਰ ਬੰਦੇ ਵੀ ਸੀ।
ਸਤਵਿੰਦਰ ਬੁੱਗੇ ਦੇ ਭਰਾ ਵਲੋਂ ਪਾਈ ਪੋਸਟ ਜ਼ਮੀਨ ਪਿੱਛੇ ਭਰਾਵਾਂ 'ਚ ਲੜਾਈ:ਇਸ ਦੇ ਨਾਲ ਹੀ ਦਵਿੰਦਰ ਮਕਾਰੋਂਪੁਰ ਨੇ ਲਿਖਿਆ ਕਿ ਸਤਵਿੰਦਰ ਬੁੱਗਾ ਹੁਣ ਹਸਪਤਾਲ 'ਚ ਐਮਐਲਆਰ ਵੀ ਕੱਟਣ ਨਹੀਂ ਦੇ ਰਿਹਾ। ਮੇਰੀ ਦੁਨੀਆਂ ਉੱਜੜ ਗਈ, ਵੀਰੋ ਮੇਰੀ ਮਦਦ ਕਰੋ। ਕਾਬਿਲੇਗੌਰ ਹੈ ਕਿ ਪਿਛਲੇ ਦਿਨਾਂ 'ਚ ਕਈ ਵਾਰ ਸਤਵਿੰਦਰ ਬੁੱਗਾ ਅਤੇ ਉਸ ਦੇ ਭਰਾ ਦਵਿੰਦਰ ਮਕਾਰੋਂਪੁਰ ਦੀ ਜ਼ਮੀਨ ਪਿਛੇ ਲੜਾਈ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
ਭਰਜਾਈ ਦਾ ਕਤਲ ਕਰਨ ਦੇ ਇਲਜ਼ਾਮ: ਹਾਲ ਹੀ 'ਚ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਜ਼ਮੀਨੀ ਵਿਵਾਦ ਦੇ ਚੱਲਦੇ ਭਰਾ ਨਾਲ ਝੜਪ ਵੀ ਹੋਈ ਸੀ। ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਸ ਵੀਡੀਓ 'ਚ ਸਤਵਿੰਦਰ ਬੁੱਗੇ ਵਲੋਂ ਆਪਣੇ ਭਰਾ 'ਤੇ ਹਮਲਾ ਵੀ ਕੀਤਾ ਜਾ ਰਿਹਾ ਹੈ। ਹੁਣ ਭਰਾ ਨੇ ਦੋਸ਼ ਲਾਏ ਹਨ ਕਿ ਬੁੱਗਾ ਨੇ ਆਪਣੀ ਭਰਜਾਈ ਦਾ ਕਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਵੀ ਦੋਵਾਂ ਭਰਾਵਾਂ ਦੀ ਜ਼ਮੀਨ ਪਿਛੇ ਲਵਾਈ ਹੋਈ ਸੀ, ਜਿਥੇ ਬੁੱਗੇ ਦੇ ਭਰਾ ਵਲੋਂ ਪੁਲਿਸ ਅਤੇ ਹਲਕਾ ਵਿਧਾਇਕ 'ਤੇ ਵੀ ਇਲਜ਼ਾਮ ਲਾਏ ਗਏ ਸਨ। ਦਵਿੰਦਰ ਮਕਾਰੋਂਪੁਰ ਵਲੋਂ ਇਲਜ਼ਾਮ ਲਾਏ ਗਏ ਹਨ ਕਿ ਪੁਲਿਸ ਤੇ ਵਿਧਾਇਕ ਵੀ ਬੁੱਗੇ ਦਾ ਸਾਥ ਦੇ ਰਹੇ ਹਨ।
ਡਾਕਟਰ ਨੇ ਦਿੱਤੀ ਇਹ ਜਾਣਕਾਰੀ:ਉਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਦੱਸਿਆ ਕਿ ਦਵਿੰਦਰ ਭੋਲਾ ਇਲਾਜ ਲਈ ਆਏ ਸਨ ਤੇ ਡਾਕਟਰੀ ਸਹਾਇਤਾ ਦੇ ਕੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਵਿਖੇ ਰੈਫਰ ਕਰਦਾ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਅਮਰਜੀਤ ਕੌਰ ਨੂੰ ਮੁੱਢਲੀ ਸਹਾਇਤਾ ਦੇ ਕੇ ਸ੍ਰੀ ਫਤਹਿਗੜ੍ਹ ਸਾਹਿਬ ਰੈਫਰ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਡਾਕਟਰਾਂ ਵਲੋਂ ਉਥੇ ਮੁੱਢਲਾਂ ਇਲਾਜ ਕਰਨ ਤੋਂ ਬਾਅਦ ਚੰਡੀਗੜ੍ਹ 32 ਹਸਪਤਾਲ ਰੈਫਰ ਕੀਤਾ ਸੀ, ਜਿਥੇ ਰਾਹ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ।
ਮੈਡੀਕਲ ਰਿਪੋਰਟ ਦੇ ਅਧਾਰ 'ਤੇ ਹੋਵੇਗੀ ਕਾਰਵਾਈ:ਉਥੇ ਹੀ ਇਸ ਮਾਮਲੇ ਵਿੱਚ ਬੱਸੀ ਪਠਾਣਾ ਦੇ ਡੀਐਸਪੀ ਮੋਹਿਤ ਸਿੰਘਲਾ ਨੇ ਦੱਸਿਆ ਕਿ ਸਤਵਿੰਦਰ ਬੁੱਗਾ ਤੇ ਦਵਿੰਦਰ ਭੋਲਾ ਵਿਚਕਾਰ ਝਗੜਾ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਐਸਐਚਓ ਪਹੁੰਚੇ ਸਨ। ਜਿਸ ਤੋਂ ਬਾਅਦ ਦਵਿੰਦਰ ਭੋਲਾ ਤੇ ਉਸਦੀ ਪਤਨੀ ਨੂੰ ਖੇੜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਵਿਖੇ ਰੈਫਰ ਕਰ ਦਿੱਤਾ ਸੀ। ਜਿੱਥੇ ਅਮਰਜੀਤ ਕੌਰ ਦੀ ਹਾਲਤ ਖਰਾਬ ਹੋਣ ਕਾਰਨ ਉਨ੍ਨੂੰਹਾਂ 32 ਹਸਪਤਾਲ ਵਿੱਚ ਰੈਫਰ ਕਰ ਦਿੱਤਾ ਸੀ ਪਰੰਤੂ ਰਸਤੇ ਵਿੱਚ ਹੀ ਅਮਰਜੀਤ ਕੌਰ ਦੀ ਮੌਤ ਹੋ ਗਈ। ਡੀਐਸਪੀ ਮੋਹਿਤ ਸਿੰਘਲਾ ਨੇ ਦੱਸਿਆ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੋ ਵੀ ਡਾਕਟਰਾਂ ਦੀ ਮੈਡੀਕਲ ਰਿਪੋਰਟ ਹੋਵੇਗੀ, ਉਸ ਦੇ ਅਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਹਿਲਾਂ ਵੀ ਕਈ ਵਾਰ ਹੋ ਚੁੱਕੀ ਲੜਾਈ:ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗਾਇਕ ਵੱਲੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ, ਜਿਸ ਵਿੱਚ ਉਹ ਆਪਣੇ ਭਰਾ ਦਵਿੰਦਰ ਨਾਲ ਖੇਤ ਵਿੱਚ ਬਹਿਸ ਕਰਦੇ ਵਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਉਸ ਦੇ ਭਰਾ ਵੱਲੋਂ ਵੀ ਇੱਕ ਵੀਡੀਓ ਸਾਂਝਾ ਕੀਤਾ ਗਿਆ। ਇਸ ‘ਚ ਸਤਵਿੰਦਰ ਬੁੱਗਾ ਦਾ ਭਰਾ ਕਹਿ ਰਿਹਾ ਹੈ ਕਿ ਉਸ ਨੂੰ ਘਰੋਂ ਉਜਾੜਨ ਨੂੰ ਫਿਰਦਾ ਹੈ। ਇਸ ਦੇ ਨਾਲ ਹੀ ਗਾਇਕ ਦੇ ਪੁੱਤਰ ‘ਤੇ ਵੀ ਕਈ ਇਲਜ਼ਾਮ ਲਗਾਏ ਸਨ। ਉਨ੍ਹਾਂ ਕਿਹਾ ਕਿ ਉਸ ਨੇ ਕੰਬਾਈਨਾਂ ਚਲਾ-ਚਲਾ ਕੇ ਮਿਹਨਤ ਕਰਕੇ ਸਤਵਿੰਦਰ ਬੁੱਗੇ ਦੇ ਨਾਂਅ ‘ਤੇ ਜ਼ਮੀਨ ਕਰਵਾਈ ਸੀ। ਉਸ ਨੇ ਕਦੇ ਘਰ ‘ਚ ਕੱਖਾਂ ਦੀ ਪੰਡ ਵੀ ਨਹੀਂ ਲਿਆਂਦੀ ਅਤੇ ਉਸ ਨੇ ਮਿਹਨਤਾਂ ਕਰਕੇ ਕਰੋੜਾਂ ਦੀ ਜ਼ਮੀਨ ਬਣਾਈ ਸੀ ਅਤੇ ਫਰੀ ‘ਚ ਸਤਵਿੰਦਰ ਬੁੱਗੇ ਨੂੰ ਬਿਨ੍ਹਾਂ ਕਿਸੇ ਮਿਹਨਤ ਤੋਂ ਜ਼ਮੀਨ ਮਿਲ ਗਈ ਸੀ, ਪਰ ਹੁਣ ਉਸ ਨੂੰ ਹੀ ਭਰਾ ਅੱਖਾਂ ਦਿਖਾ ਰਿਹਾ ਹੈ।