ਚੰਡੀਗੜ੍ਹ: ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਕਾਂਗਰਸ ਭਵਨ ਵਿਖੇ ਮੰਗਲਵਾਰ ਨੂੰ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਪੰਜਾਬ ਯੂਥ ਕਾਂਗਰਸ ਨਾਲ ਮਿਲ ਕੇ CAA ਵਿਰੁੱਧ ਸੂਬੇ ਭਰ ਵਿੱਚ ਬਾਈਕ ਰੈਲੀ ਕੱਢੇਗੀ। ਉਨ੍ਹਾਂ ਨੇ ਇਸ ਸਬੰਧੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ CAA ਵਰਗੇ ਕਾਲੇ ਕਾਨੂੰਨ ਦਾ ਵਿਰੋਧ ਕਰਨ ਵਿੱਚ ਨਾਲ ਖੜ੍ਹਨ।
ਬਰਿੰਦਰ ਢਿੱਲੋਂ ਨੇ ਕਿਹਾ ਕਿ 23 ਤਰੀਕ ਤੋਂ ਮੋਹਾਲੀ ਦੇ ਗੁਰਦੁਆਰਾ ਸ੍ਰੀ ਸੋਹਾਣਾ ਸਾਹਿਬ ਤੋਂ ਸ਼ੁਰੂ ਹੋਵੇਗੀ। ਇਹ ਬਾਈਕ ਰੈਲੀ ਖਟਕੜ ਕਲਾਂ ਜਾ ਕੇ ਖ਼ਤਮ ਹੋਵੇਗੀ। ਬਰਿੰਦਰ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਹਾਲੀ, ਖਰੜ, ਕੁਰਾਲੀ, ਰੋਪੜ, ਬਲਾਚੌਰ ਤੇ ਨਵਾਂਸ਼ਹਿਰ ਆਦਿ ਤੋਂ CAA ਵਿਰੁੱਧ ਰੋਸ ਪ੍ਰਦਰਸ਼ਨ ਕੱਢਿਆ ਜਾਵੇਗਾ।