Punjab Youth Congress President Barinder Dhillon's press conference
ਚੰਡੀਗੜ :ਪੰਜਾਬ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਮੋਰਚਾ ਖੋਲਣ ਦਾ ਐਲਾਨ ਕੀਤਾ ਹੈ। ਬਰਿੰਦਰ ਸਿੰਘ ਢਿੱਲੋਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਸਵਾਲ ਰਾਹੁਲ ਗਾਂਧੀ ਚੁੱਕਦੇ ਸਨ ਓਹੀ ਸਵਾਲ ਹੁਣ ਪੰਜਾਬ ਦੇ ਸਾਰੇ ਨੌਜਵਾਨ ਮੋਦੀ ਤੋਂ ਪੁੱਛਣਗੇ। ਨੌਜਵਾਨ ਪੋਸਟ ਕਾਰਡਾਂ ਰਾਹੀਂ ਆਪਣੇ ਸਵਾਲ ਮੋਦੀ ਤੱਕ ਭੇਜਣਗੇ ਅਤੇ ਇਹਨਾਂ ਸਵਾਲਾਂ ਦਾ ਜਵਾਬ ਦੇਣ ਲਈ ਪੀਐਮ ਮੋਦੀ ਨੂੰ ਮਜ਼ਬੂਰ ਕੀਤਾ ਜਾਵੇਗਾ।
ਹਰ ਥਾਂ ਦਬਾਈ ਰਾਹੁਲ ਗਾਂਧੀ ਦੀ ਆਵਾਜ਼:ਜਿਸ ਤਰ੍ਹਾਂ ਲੋਕ ਸਭਾ ਵਿਚੋਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਉਸਤੋਂ ਪੰਜਾਬ ਯੂਥ ਕਾਂਗਰਸ ਨੇ ਰੋਸ ਜ਼ਾਹਿਰ ਕੀਤਾ ਹੈ। ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਆਵਾਜ਼ ਹਰ ਥਾਂ ਦਬਾਈ ਗਈ ਅਤੇ ਉਹਨਾਂ ਉੱਤੇ ਤਸ਼ੱਦਦ ਢਾਹਿਆ ਗਿਆ। ਰਾਹੁਲ ਗਾਂਧੀ ਦੀ ਮੈਂਬਰਸ਼ਿਪ ਲੋਕ ਸਭਾ ਮੈਂਬਰ ਵਜੋਂ ਰੱਦ ਕਰਨ ਨੂੰ ਭਾਜਪਾ ਕਾਨੂੰਨੀ ਪ੍ਰਕਿਿਰਆ ਦੱਸ ਰਹੀ ਹੈ ਉਸ ਨਾਲ ਰਾਹੁਲ ਗਾਂਧੀ ਵੱਲੋਂ ਪੁੱਛੇ ਗਏ ਸਵਾਲ ਝੂਠਲਾਏ ਨਹੀਂ ਜਾ ਸਕਦੇ। ਬਰਿੰਦਰ ਢਿੱਲੋਂ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਵੱਲੋਂ ਪੁੱਛੇ ਤਿੰਨੇ ਸਵਾਲ ਬਹੁਤ ਅਹਿਮ ਹਨ। ਹੁਣ ਪੰਜਾਬ ਦੇ ਕੋਨੇ ਕੋਨੇ ਤੱਕ ਰਾਹੁਲ ਗਾਂਧੀ ਦੇ ਸਵਾਲ ਪਹੁੰਚਾਏ ਜਾਣਗੇ।
ਪੰਜਾਬ ਦੇ ਨੌਜਵਾਨ ਮੋਦੀ ਤੋਂ ਪੁੱਛਣਗੇ ਸਵਾਲ :ਪੰਜਾਬ ਯੂਥ ਕਾਂਗਰਸ ਵੱਲੋਂ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸਦੇ ਜ਼ਰੀਏ ਪੰਜਾਬ ਦਾ ਹਰ ਨੌਜਵਾਨ ਨੂੰ ਹੁਣ ਪ੍ਰਧਾਨ ਮੰਤਰੀ ਮੋਦੀ ਤੋਂ ਸਵਾਲ ਪੁੱਛੇਗਾ। ਇਹ 3 ਸਵਾਲ ਹਨ ਜਿਹਨਾਂ ਵਿਚੋਂ ਪਹਿਲਾ ਹੈ ਭਾਜਪਾ ਨੂੰ ਅਡਾਨੀ ਨੇ ਕਿੰਨਾ ਫੰਡ ਦਿੱਤਾ। ਦੂਜਾ ਸਵਾਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰਿਆਂ ਦੌਰਾਨ ਅਡਾਨੀ ਨੂੰ ਕਿੰਨੇ ਵਿਦੇਸ਼ੀ ਕਾਂਨਟ੍ਰੈਕਟ ਮਿਲੇ ਅਤੇ ਕਿੰਨੇ ਕਰੋੜਾਂ ਦੇ ਮਿਲੇ ? ਤੀਜਾ ਸਵਾਲ ਇਹ ਇਕ ਵਿਸ਼ਵ ਭਰ ਵਿਚ ਅਮੀਰਾਂ ਦੀ ਸੂਚੀ ਵਿਚ 609ਵੇਂ ਨੰਬਰ 'ਤੇ ਰਹਿਣ ਵਾਲਾ ਮੋਦੀ ਰਾਜ ਵਿਚ ਦੂਜੇ ਨੰਬਰ 'ਤੇ ਆ ਗਿਆ ਅਜਿਹਾ ਕਿਵੇਂ ਹੋਇਆ ਇਸਦਾ ਜਵਾਬ ਦਿੱਤਾ ਜਾਵੇ। ਇਹ ਸਵਾਲ ਰਾਹੁਲ ਗਾਂਧੀ ਵੱਲੋਂ ਲੋਕ ਸਭਾ ਵਿਚ ਪੁੱਛੇ ਗਏ ਅਤੇ ਇਹੀ ਸਵਾਲ ਹੁਣ ਪੰਜਾਬ ਯੂਥ ਕਾਂਗਰਸ ਵੱਲੋਂ ਚਿੱਠੀਆਂ ਦੇ ਰਾਹੀਂ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛੇ ਜਾਣਗੇ। ਬਰਿੰਦਰ ਢਿੱਲੋਂ ਨੇ ਦੱਸਿਆ ਕਿ ਇਹੀ ਸਵਾਲ ਪੰਜਾਬ ਯੂਥ ਕਾਂਗਰਸ ਵੱਲੋਂ ਪੰਜਾਬ ਦੇ ਕੋਨੇ ਕੋਨੇ 'ਚ ਇਹ ਸਵਾਲ ਪਹੁੰਚਾਏ ਜਾਣਗੇ।
ਇਹ ਵੀ ਪੜ੍ਹੋ :Punjab Haryana Weather Update: ਪੰਜਾਬ 'ਚ ਤੇਜ਼ ਮੀਂਹ ਅਤੇ ਗੜ੍ਹੇਮਾਰੀ ਦੇ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਮੋਦੀ ਦੱਸਣ ਅਮੀਰ ਹੋਣ ਦਾ ਫਾਰਮੂਲਾ :ਬਰਿੰਦਰ ਢਿੱਲੋਂ ਨੇ ਕਿਹਾ ਕਿ ਮੋਦੀ ਸਾਹਿਬ ਉਹ ਫਾਰਮੂਲਾ ਦੱਸਣ ਜਿਸ ਰਾਹੀਂ ਅਡਾਨੀ ਨੂੰ ਅਮੀਰ ਬਣਾਇਆ ਗਿਆ। ਪੰਜਾਬ ਦੇ ਨੌਜਵਾਨ ਵੀ ਇਹ ਸਵਾਲ ਪੁੱਛਣਗੇ ਤਾਂ ਕਿ ਉਹ ਵੀ ਅਮੀਰ ਬਣ ਸਕਣ।