ਚੰਡੀਗੜ੍ਹ: ਪੰਜਾਬ ਦੇ ਵਿਚ ਧੁੰਦ ਅਤੇ ਕੋਹਰੇ ਦੀ ਚਿੱਟੀ ਚਾਦਰ ਥਾਂ ਥਾਂ ਵਿੱਛੀ ਹੋਈ (Punjab Weather Update) ਹੈ। ਠੰਢ ਆਪਣਾ ਪ੍ਰਕੋਪ ਵਿਖਾ ਰਹੀ ਹੈ। ਮੌਸਮ ਵਿਭਾਗ ਵੱਲੋਂ ਰੈਡ ਅਲਰਟ ਵੀ ਜਾਰੀ ਕੀਤਾ ਗਿਆ। ਸੰਘਣੀ ਧੁੰਦ ਕਈ ਥਾਈਂ ਹਾਦਸਿਆਂ ਦਾ ਸਬੱਬ ਬਣ ਰਹੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਆਉਂਦੇ ਕੁਝ ਦਿਨਾਂ ਤੱਕ ਸਥਿਤੀ ਅਜਿਹੀ ਰਹਿਣ ਵਾਲੀ ਹੈ। ਪੰਜਾਬ ਅਤੇ ਹਰਿਆਣਾ ਵਿਚ ਹੋਰ ਵੀ ਸੰਘਣੀ ਧੁੰਦ ਪੈ ਸਕਦੀ ਹੈ।
ਇਹ ਵੀ ਪੜੋ:ਭਾਰਤੀ ਸੀਮਾ ਅੰਦਰ ਦਾਖ਼ਲ ਹੋਇਆ ਇਕ ਹੋਰ ਪਾਕਿਸਤਾਨੀ ਡਰੋਨ, ਬੀਐਸਐਫ ਦੇ ਜਵਾਨਾਂ ਨੇ ਕੀਤਾ ਢੇਰ
ਧੁੰਦ ਅਤੇ ਕੋਹਰੇ ਨੇ ਠਾਰਿਆ ਪੰਜਾਬ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਸਮ ਦਾ ਹਾਲ:ਮੌਸਮ ਵਿਿਗਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਗੁਰਦਾਸਪੁਰ ਵਿਚ 5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ (Punjab Weather Update) ਗਿਆ। ਪਠਾਨਕੋਟ ਵਿਚ 6 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿਚ 6.9 ਡਿਗਰੀ ਸੈਲਸੀਅਸ, ਅੰਮ੍ਰਿਤਸਰ ਏਡਬਲਿਯੂਐਸ 8.3 ਡਿਗਰੀ ਸੈਲਸੀਅਸ ਤਾਪਮਾਨ, ਜਲੰਧਰ 8.6 ਡਿਗਰੀ ਸੈਲਸੀਅਸ, ਫਿਰੋਜ਼ਪੁਰ ਕੇਵੀਕੇ 9.6 ਡਿਗਰੀ ਸੈਲਸੀਅਸ, ਮੁਕਤਸਰ 6.5 ਡਿਗਰੀ ਸੈਲਸੀਅਸ, ਫਰੀਦਕੋਟ 7.5 ਡਿਗਰੀ ਸੈਲਸੀਅਸ, ਮੋਗਾ 8.5 ਡਿਗਰੀ ਸੈਲਸੀਅਸ, ਮੋਗਾ ਕੇਵੀਕੇ 9.5 ਡਿਗਰੀ ਸੈਲਸੀਅਸ, ਮੁਕਤਸਰ 6.5 ਡਿਗਰੀ ਸੈਲਸੀਅਸ, ਨੂਰਮਹਿਲ ਕੇਵੀਕੇ 9.8 ਡਿਗਰੀ ਸੈਲਸੀਅਸ, ਸਮਰਾਲਾ 11.4 ਡਿਗਰੀ ਸੈਲਸੀਅਸ, ਲੁਧਿਆਣਾ 10.2 ਡਿਗਰੀ ਸੈਲਸੀਅਸ, ਫਤਿਹਗੜ ਸਾਹਿਬ 10.2 ਡਿਗਰੀ ਸੈਲਸੀਅਸ, ਫਤਹਿਗੜ੍ਹ ਸਾਹਿਬ 10.2 ਡਿਗਰੀ ਸੈਲਸੀਅਸ, ਸੰਗਰੂਸ -ਡਿਗਰੀ ਤਾਪਮਾਨ, ਹੁਸ਼ਿਆਰਪੁਰ 9.4 ਡਿਗਰੀ, ਰੋਪੜ 9.2 ਡਿਗਰੀ ਸੈਲਸੀਅਸ, ਮੁਹਾਲੀ 10.4 ਡਿਗਰੀ ਸੈਲਸੀਅਸ ਅਤੇ ਪਟਿਆਲਾ ਵਿਚ 10 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ।
ਧੁੰਦ ਅਤੇ ਕੋਹਰੇ ਨੇ ਠਾਰਿਆ ਪੰਜਾਬ
ਪੰਜਾਬ ਦੇ ਵਿਚ ਸਕੂਲਾਂ ਦਾ ਸਮਾਂ ਬਦਲਿਆ:ਪੰਜਾਬ ਦੇ ਵਿਚ ਮੌਸਮ ਦੇ ਮਿਜਾਜ਼ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸਾਰੇ (Punjab Weather Update) ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਨੂੰ ਸਮਾਂ ਬਦਲਣ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਕਮ ਦਿੱਤੇ ਗਏ ਹਨ ਕਿ 21 ਦਸੰਬਰ ਤੋਂ ਸਕੂਲਾਂ 21 ਜਨਵਰੀ ਤੱਕ ਸਾਰੇ ਸਕੂਲ 10 ਵਜੇ ਤੋਂ ਲਗਾਏ ਜਾਣ ਨਿਰਧਾਰਿਤ ਸਮੇਂ ਤੇ ਛੁੱਟੀ ਕੀਤੀ ਜਾਵੇ, ਨਾਲ ਹੀ ਪੰਜਾਬ ਸਰਕਾਰ ਨੇ 25 ਦਸੰਬਰ ਤੋਂ ਇਕ ਜਨਵਰੀ ਤੱਕ ਸਾਰੇ ਸਕੂਲਾਂ ਵਿਚ ਛੁੱਟੀਆਂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਧੁੰਦ ਅਤੇ ਕੋਹਰੇ ਨੇ ਠਾਰਿਆ ਪੰਜਾਬ
ਕਈ ਥਾਈਂ ਹੋ ਰਹੇ ਸੜਕੀ ਹਾਦਸੇ:ਧੁੰਦ ਅਤੇ ਸੰਘਣੇ ਕੋਰੇ ਕਾਰਨ ਸੜਕਾਂ 'ਤੇ ਜ਼ੀਰੋ ਵੀਜ਼ੀਬਿਲਟੀ ਹੈ ਧੁੰਦ ਇੰਨੀ ਜ਼ਿਆਦਾ ਹੈ ਹੱਥ ਨੂੰ ਹੱਥ ਨਜ਼ਰ ਨਹੀਂ ਆ ਰਿਹਾ।ਇਸ ਦੌਰਾਨ ਸੜਕੀ ਹਾਦਸੇ ਵੀ ਹੋ ਰਹੇ ਹਨ। ਸਵੇਰੇ 7 ਵਜੇ ਦੇ ਕਰੀਬ ਲੁਧਿਆਣਾ ਦੇ ਡੇਹਲੋਂ ਵਿਚ ਇਕ ਹਾਦਸਾ ਵਾਪਰਿਆ ਜਿਸ ਵਿਚ ਸਕੂਲ ਅਧਿਆਪਿਕਾ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਮੌਕੇ ਤੇ ਮੌਤ ਹੋ ਗਈ। ਫਰੀਦਕੋਟ ਦੇ ਮਨੀ ਸਿੰਘ ਵਾਲਾ 'ਚ 20 ਬੱਚਿਆਂ ਨਾਲ ਭਰੀ ਸਕੂਲੀ ਵੈਨ ਹਾਦਸਾ ਗ੍ਰਸਤ ਹੋ ਗਈ ਜਿਸ ਵਿਚ ਦੋ ਵਿਦਆਰਥੀਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਤੇ ਮੋਟਰਸਾਈਕਲ ਹਾਦਸਾ ਗ੍ਰਸਤ ਹੋਇਆ।ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਧੁੰਦ ਅਤੇ ਕੋਹਰੇ ਨੇ ਠਾਰਿਆ ਪੰਜਾਬ
ਕਈ ਉਡਾਣਾਂ ਰੱਦ ਰੇਲ ਗੱਡੀਆਂ ਲੇਟ:ਧੁੰਦ ਕਾਰਨ ਰੇਲ ਆਵਾਜਾਈ ਅਤੇ ਉਡਾਣਾਂ ਵੀ ਪ੍ਰਭਾਵਿਤ (Punjab Weather Update) ਹੋਈਆਂ। 15 ਟਰੇਨਾਂ ਅੱਧੇ ਤੋਂ ਸੱਤ ਘੰਟੇ ਦੇਰੀ ਨਾਲ ਚੱਲੀਆਂ। ਦੁਪਹਿਰ 12 ਵਜੇ ਤੱਕ ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਤਿੰਨ ਤੋਂ ਚਾਰ ਘੰਟੇ ਦੀ ਦੇਰੀ ਨਾਲ ਉੱਡੀਆਂ। ਇਸ ਦੇ ਨਾਲ ਹੀ ਠੰਡ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਕੂਲ ਖੁੱਲ੍ਹਣ ਦਾ ਸਮਾਂ ਇੱਕ ਘੰਟਾ ਵਧਾ ਦਿੱਤਾ ਹੈ। ਹੁਣ ਸੂਬੇ ਦੇ ਸਕੂਲ ਸਵੇਰੇ 10 ਵਜੇ ਤੋਂ ਖੁੱਲ੍ਹਣਗੇ। ਅੰਮ੍ਰਿਤਸਰ ਏਅਰਪੋਰਟ 'ਤੇ ਕਤਰ ਏਅਰਲਾਈਨ ਦੀ ਫਲਾਈਟ 12 ਘੰਟੇ ਦੇਰੀ ਨਾਲ ਪਹੁੰਚੀ। ਦਿੱਲੀ ਜਾਣ ਵਾਲੀ ਇੰਡੀਗੋ ਦੀ ਫਲਾਈਟ ਨੂੰ ਰੱਦ ਕਰਨਾ ਪਿਆ। ਇਸ ਦੇ ਯਾਤਰੀਆਂ ਨੂੰ ਇੱਕ ਹੋਰ ਫਲਾਈਟ ਵਿੱਚ ਦਿੱਲੀ ਭੇਜਿਆ ਗਿਆ।
ਇਹ ਵੀ ਪੜੋ:ਪਾਕਿਸਤਾਨ ਸਰਹੱਦ ਨੇੜਿਓਂ 25 ਕਿਲੋ ਹੈਰੋਇਨ ਬਰਾਮਦ, ਤਸਕਰਾਂ ਨਾਲ ਹੋਈ ਮੁੱਠਭੇੜ