ਚੰਡੀਗੜ੍ਹ:ਸਰਦੀਆਂ ਆਉਣ ਦੇ ਨਾਲ ਹੀ ਪੰਜਾਬ ਵਿੱਚ ਅਕਸਰ ਕੜਾਕੇ ਦੀ ਠੰਢ ਅਤੇ ਕੋਹਰੇ ਦਾ ਕਹਿਰ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ ਪਰ ਇਸ ਵਾਰ ਜ਼ਿਆਦਾ ਠੰਢ ਜਾਂ ਧੁੰਦ ਦਾ ਲੋਕਾਂ ਨੂੰ ਸਾਹਮਣਾ ਨਹੀਂ ਕਰਨਾ ਪਿਆ ਹੈ। ਹੁਣ ਮੌਸਮ ਵਿਭਾਗ ਨੇ ਪੰਜਾਬ ਸਮੇਤ ਦਿੱਲੀ ਤੱਕ ਅਲਰਟ ਜਾਰੀ (Alert up to Delhi including Punjab) ਕੀਤਾ ਹੈ। ਮੋਸਮ ਵਿਭਾਗ ਮੁਤਾਬਿਕ ਹੁਣ ਪਹਾੜੀ ਇਲਾਕਿਆਂ 'ਚ ਪੈ ਰਹੀ ਬਰਫ ਅਤੇ ਮੀਂਹ ਦਾ ਅਸਰ ਮੈਦਾਨੀ ਇਲਾਕਿਆਂ 'ਚ ਵੀ ਦੇਖਣ ਨੂੰ ਮਿਲੇਗਾ।
ਸ਼ੀਤ ਲਹਿਰ ਜ਼ੋਰ ਫੜ੍ਹੇਗੀ: ਭਾਰਤੀ ਮੌਸਮ ਵਿਭਾਗ (Indian Meteorological Department) ਦੇ ਅੰਕੜਿਆਂ ਅਨੁਸਾਰ ਪੰਜਾਬ, ਦਿੱਲੀ-ਐਨਸੀਆਰ, ਆਸਾਮ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 12 ਦਸੰਬਰ ਨੂੰ ਸਵੇਰੇ ਇਨ੍ਹਾਂ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਦਿੱਲੀ-ਐਨਸੀਆਰ ਦੇ ਲੋਕ ਪਿਛਲੇ ਕੁਝ ਸਮੇਂ ਤੋਂ ਸੁਹਾਵਣੇ ਮੌਸਮ ਦਾ ਆਨੰਦ ਲੈ ਰਹੇ ਸਨ ਪਰ ਇੱਥੇ 12 ਦਸੰਬਰ ਤੋਂ ਧੁੰਦ ਹੈ। ਇਸ ਦੇ ਨਾਲ-ਨਾਲ ਪੰਜਾਬ ਵਿੱਚ ਠੰਢ ਅਤੇ ਸ਼ੀਤ ਲਹਿਰ ਜ਼ੋਰ ਫੜ੍ਹੇਗੀ ਜਿਸ ਨਾਲ ਕੋਹਰੇ ਦੀ ਚਿੱਟੀ ਚਾਦਰ ਸੂਬੇ ਨੂੰ ਰੱਖੇਗੀ।
ਮੌਸਮ ਵਿਭਾਗ ਮੁਤਾਬਿਕ ਪੰਜਾਬ, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਕੁੱਝ ਥਾਵਾਂ 'ਤੇ ਸਵੇਰੇ ਸੰਘਣੀ ਧੁੰਦ ਛਾਈ ਰਹੇਗੀ। ਆਈਐਮਡੀ ਨੇ ਕਿਹਾ ਕਿ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਹੇਠਲੇ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਪੰਜਾਬ, ਚੰਡੀਗੜ੍ਹ, ਦਿੱਲੀ, ਉੱਤਰੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਤਾਪਮਾਨ 6-10 ਡਿਗਰੀ ਦੇ ਵਿਚਕਾਰ ਰਿਹਾ।
ਦਿੱਲੀ ਦਾ ਤਾਮਮਾਨ: ਪਿਛਲੀ 10 ਅਤੇ 11 ਦਸੰਬਰ ਦਿੱਲੀ ਵਿੱਚ ਸੀਜ਼ਨ ਦੇ ਸਭ ਤੋਂ ਠੰਢੇ ਦਿਨ ਸਨ। ਮੌਸਮ ਵਿਭਾਗ ਨੇ 15 ਦਸੰਬਰ ਤੱਕ ਪੂਰੇ ਉੱਤਰੀ ਭਾਰਤ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ। ਦਿੱਲੀ ਵਿੱਚ ਅੱਜ ਦਾ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ (°C) ਦਰਜ ਕੀਤਾ ਗਿਆ ਹੈ ਅਤੇ ਵੱਧ ਤੋਂ ਵੱਧ ਤਾਪਮਾਨ 24°c (°C) ਤੱਕ ਜਾਣ ਦੀ ਸੰਭਾਵਨਾ ਹੈ। ਦਿਨ ਭਰ ਤਾਪਮਾਨ ਲਗਭਗ 12 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। 2.4 ਦੀ ਰਫਤਾਰ ਨਾਲ ਹਵਾ ਚੱਲੇਗੀ ਅਤੇ 3.66 ਦੀ ਰਫਤਾਰ ਨਾਲ 134 ਡਿਗਰੀ 'ਤੇ ਹਵਾ ਚੱਲੇਗੀ। ਦਿੱਲੀ ਦੇ ਹਫਤਾਵਾਰੀ ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ, ਹਫ਼ਤੇ ਦੇ ਵੱਖ-ਵੱਖ ਦਿਨਾਂ ਵਿੱਚ ਬੁੱਧਵਾਰ ਨੂੰ 16 ਡਿਗਰੀ ਸੈਲਸੀਅਸ, ਵੀਰਵਾਰ ਨੂੰ 15 ਡਿਗਰੀ ਸੈਲਸੀਅਸ, ਸ਼ੁੱਕਰਵਾਰ ਨੂੰ 15 ਡਿਗਰੀ ਸੈਲਸੀਅਸ ਅਤੇ ਸ਼ਨੀਵਾਰ ਨੂੰ 16 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।