ਚੰਡੀਗੜ੍ਹ ਡੈਸਕ:ਦਿੱਗਜ ਸਿਆਸਤਦਾਨ ਅਤੇ ਦੋਵਾਂ ਰਿਵਾਇਤੀ ਪਾਰਟੀਆਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਹੁਣ ਪੰਜਾਬ ਵਿੱਚ ਵਿਜੀਲੈਂਸ ਦੀ ਰਡਾਰ ਉੱਤੇ ਆ ਗਏ ਹਨ। ਬਠਿੰਡਾ ਵਿੱਚ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਸੋਮਵਾਰ ਸਵੇਰੇ 10 ਵਜੇ ਵਿਜੀਲੈਂਸ ਦਫ਼ਤਰ ਵਿੱਚ ਪੇਸ਼ ਹੋਣ ਲਈ ਤਲਬ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਮਨਪ੍ਰੀਤ ਬਾਦਲ ਉੱਤੇ ਬਠਿੰਡਾ ਵਿੱਚ ਸਰਕਾਰੀ ਪ੍ਰਾਪਰਟੀ ਨੂੰ ਘਪਲਾ ਕਰਕੇ ਸਸਤੇ ਭਾਅ ਵਿੱਚ ਵੇਚਣ ਦੇ ਇਲਜ਼ਾਮ ਹਨ ਅਤੇ ਉਨ੍ਹਾਂ ਨੂੰ ਇਸੇ ਮਾਮਲੇ ਤਹਿਤ ਵਿਜੀਲੈਂਸ ਨੇ ਤਲਬ ਕੀਤਾ ਹੈ।
ਹੁਣ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਆਏ ਵਿਜੀਲੈਂਸ ਦੀ ਰਡਾਰ 'ਤੇ, ਸਾਬਕਾ ਵਿਧਾਇਕ ਸ਼ਿਕਾਇਤ 'ਤੇ ਐਕਸ਼ਨ, ਸੋਮਵਾਰ ਨੂੰ ਪੇਸ਼ੀ - ਵਿਜੀਲੈਂਸ ਬਿਊਰੋ ਟੀਮ ਬਠਿੰਡਾ
ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਣ ਵਿਜੀਲੈਂਸ ਦੀ ਰਡਾਰ ਉੱਤੇ ਆ ਗਏ ਹਨ। ਦਰਅਸਲ ਮਨਪ੍ਰੀਤ ਬਾਦਲ ਉੱਤੇ ਬਠਿੰਡਾ ਵਿੱਚ ਪ੍ਰਾਪਰਟੀ ਨੂੰ ਸਸਤੇ ਭਾਅ ਵੇਚਣ ਦੇ ਇਲਜ਼ਾਮ ਹਨ। ਵਿਜੀਲੈਂਸ ਨੇ ਉਨ੍ਹਾਂ ਨੂੰ ਦਫ਼ਤਰ ਵਿੱਚ ਸੋਮਵਾਰ ਨੂੰ ਪੇਸ਼ ਹੋਣ ਲਈ ਤਲਬ ਕੀਤਾ ਹੈ।
ਘਪਲੇ ਦੇ ਬੀਤੇ ਵਰੇ ਵੀ ਲੱਗੇ ਸਨ ਇਲਜ਼ਾਮਨ: ਦੱਸ ਦਈਏ ਬਠਿੰਡਾ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵਿਜੀਲੈਂਸ ਬਿਊਰੋ ਟੀਮ ਬਠਿੰਡਾ ਕੋਲ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਸਾਬਕਾ ਵਿਧਾਇਕ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਪਿਛਲੇ ਸਾਲਾਂ 'ਚ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੇ ਕਰੀਬੀਆਂ ਵੱਲੋਂ ਵੱਡੇ ਪੱਧਰ 'ਤੇ ਕਰੋੜਾਂ ਰੁਪਏ ਦੇ ਘਪਲੇ ਕੀਤੇ ਗਏ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਸੀ ਕਿ ਸਾਬਕਾ ਮੰਤਰੀ ਵੱਲੋਂ ਕੀਤੇ ਘਪਲਿਆਂ ਦੀ ਵਿਜੀਲੈਂਸ ਟੀਮ ਬਠਿੰਡਾ ਅਤੇ ਡਾਇਰੈਕਟਰ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਸੀ। ਪੰਜਾਬ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸ਼ਿਕਾਇਤ ਭੇਜੀ ਗਈ ਸੀ, ਉਨ੍ਹਾਂ ਕਿਹਾ ਸੀ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਉਹ ਅਦਾਲਤ ਤੱਕ ਵੀ ਪਹੁੰਚ ਕਰਨਗੇ। ਮਨਪ੍ਰੀਤ ਬਾਦਲ ਉੱਤੇ ਹੋਏ ਐਕਸ਼ਨ ਤੋਂ ਬਾਅਦ ਸਰੂਪਚੰਦ ਸਿੰਲਗਾ ਖੁਸ਼ ਦਿਖਾਈ ਦੇ ਰਹੇ ਹਨ।
- ਅਮਲੋਹ 'ਚ ਦੋ ਜਣਿਆਂ ਉੱਤੇ ਅੰਨ੍ਹੇਵਾਹ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ, ਮੁਲਜ਼ਮ ਵੱਲੋਂ ਮੌਕੇ 'ਤੇ ਹੀ ਆਤਮ ਸਮਰਪਣ
- ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ ਪਰਮਿੰਦਰ ਝੋਟੇ ਦੇ ਹੱਕ 'ਚ ਉਤਰੀਆਂ ਕਿਸਾਨ ਜਥੇਬੰਦੀਆਂ
- ਖੰਨਾ 'ਚ 6 ਘੰਟਿਆਂ 'ਚ 5 ਟਰਾਂਸਫਾਰਮਰ ਚੋਰੀ, ਡੇਢ ਕਿੱਲੋਮੀਟਰ ਦੇ ਦਾਇਰੇ 'ਚ ਹੋਈਆਂ ਵਾਰਦਾਤਾਂ, CCTV ਫੁਟੇਜ ਹੋ ਰਹੀ ਵਾਇਰਲ
ਖਜ਼ਾਨੇ ਨੂੰ ਲੁੱਟਣ ਦੇ ਇਲਜ਼ਾਮ: ਦੱਸ ਦੇਈਏ ਕਿ ਸਰੂਪ ਚੰਦ ਸਿੰਗਲਾ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ 2017 ਤੋਂ 2022 ਦੇ ਦੌਰਾਨ ਮਨਪ੍ਰੀਤ ਬਾਦਲ ਦੇ ਡਰਾਈਵਰ ਅਤੇ ਗੰਨਮੈਨ ਦੇ ਨਾਮ ‘ਤੇ ਫਰਜ਼ੀ ਕੰਪਨੀਆਂ ਬਣਾਈਆਂ ਗਈਆਂ। ਜਿਸ ਨਾਲ ਮਨਪ੍ਰੀਤ ਬਾਦਲ ਨੇ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਹੈ। ਦੱਸ ਦੇਈਏ ਕਿ ਇਸ ਸ਼ਿਕਾਇਤ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਅਤੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਭਾਵੇਂ ਉਹ ਸਿਆਸਤਦਾਨ ਹੋਵੇ ਜਾਂ ਕੋਈ ਉੱਚ ਅਧਿਕਾਰੀ। ਵਿਜੀਲੈਂਸ ਨੇ ਸਖ਼ਤ ਕਾਰਵਾਈ ਕਰਦਿਆਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਵਿਜੇ ਇੰਦਰ ਸਿੰਗਲਾ, ਗੁਰਪ੍ਰੀਤ ਸਿੰਘ ਕਾਂਗੜ ਅਤੇ ਭਾਰਤ ਭੂਸ਼ਣ ਆਸੂ ਤੋਂ ਇਲਾਵਾ ਕਈ ਵੱਡੇ ਸਿਆਸਤਦਾਨਾਂ ਖ਼ਿਲਾਫ਼ ਕਾਰਵਾਈ ਕੀਤੀ ਹੈ।