ਚੰਡੀਗੜ੍ਹ: ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਿੰਦੀ ਦਿਵਸ 'ਤੇ 'ਇੱਕ ਦੇਸ਼ ਇੱਕ ਭਾਸ਼ਾ' ਵਾਲੇ ਬਿਆਨ ਨੂੰ ਲੈ ਕੇ ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਦਾ ਕਹਿਣਾ ਹੈ ਕਿ ਇੱਕ ਭਾਸ਼ਾ ਨੂੰ ਪੂਰੇ ਦੇਸ਼ 'ਤੇ ਧੱਕੇ ਨਾਲ ਨਹੀ ਥੋਪਣਾ ਨਹੀ ਚਾਹੀਦਾ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅਮਿਤ ਸ਼ਾਹ ਦੇ ਬਿਆਨ ਨੂੰ ਗ਼ਲਤ ਕਰਾਰ ਦਿੰਦੇ ਹੋਈ ਵਿਵਾਦਗ੍ਰਸਤ ਕਿਹਾ ਹੈ।
PU ਵਿੱਚ ਵੀ ਅਮਿਤ ਸ਼ਾਹ ਦੇ ਬਿਆਨ ਦੀ ਨਿਖ਼ੇਦੀ ਦੱਸ ਦੇਈਏ ਕਿ ਅਮਿਤ ਸ਼ਾਹ ਨੇ ਦਿੱਲੀ ਵਿਖੇ ਹਿੰਦੀ ਦਿਵਸ ਮੌਕੇ 'ਤੇ ਹਿੰਦੀ ਭਾਸ਼ਾ ਦੇ ਨਾਲ਼ ਸਾਰਿਆਂ ਨੂੰ ਜੁੜਨ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੀ ਭਾਸ਼ਾ ਨੂੰ ਸਿੱਖ ਕੇ ਸਰਕਾਰ ਨਾਲ ਜੁੜਨਾ ਚਾਹੀਦਾ ਹੈ। ਇਸ ਨੂੰ ਲੈ ਕੇ ਸਿਆਸਤ ਵੀ ਗਰਮਾਈ ਹੋਈ ਹੈ।
ਜਦੋ ਈਟੀਵੀ ਭਾਰਤ ਦੀ ਟੀਮ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਗਈ ਤਾਂ ਉੱਥੋਂ ਦੇ ਵਿਦਿਆਰਥੀਆਂ ਨੇ ਕਿਹਾ ਕਿ ਅਮਿਤ ਸ਼ਾਹ ਵੱਲੋਂ ਇਹ ਬਿਆਨ ਬਹੁਤ ਗ਼ਲਤ ਦਿੱਤਾ ਗਿਆ ਹੈ ਕਿਉਂਕਿ ਜਿਹੜੀ ਪੰਜਾਬੀ ਮਾਂ ਬੋਲੀ ਭਾਸ਼ਾ ਪੰਜਾਬ ਦੇ ਅੰਦਰ ਬੋਲੀ ਜਾਂਦੀ ਹੈ ਉਸ ਨੂੰ ਕੋਈ ਖੋਹ ਨਹੀਂ ਸਕਦਾ ਅਤੇ ਹਿੰਦੀ ਭਾਸ਼ਾ ਜਿਹੜੀ ਕਿ ਪੂਰੇ ਇੰਡੀਆ ਦੇ ਅੰਦਰ ਬੋਲੀ ਜਾਂਦੀ ਹੈ ਉਹ ਸਾਡੇ 'ਤੇ ਕੋਈ ਧੱਕੇ ਨਾਲ ਥੋਪ ਨਹੀਂ ਸਕਦਾ ਹੈ।
ਇਹ ਵੀ ਪੜੋ: 550ਵੇਂ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਕੈਬਿਨੇਟ ਦੀ ਬੈਠਕ ਲਈ ਤਿਆਰੀਆਂ ਮੁਕੰਮਲ
ਵਿਦਿਆਰਥੀ ਨੇ ਕਿਹਾ ਕਿ ਜਿਵੇਂ ਕਿ ਤਾਮਿਲਨਾਡੂ 'ਚ ਤਮਿਲ ਬੋਲੀ ਜਾਂਦੀ ਹੈ,ਪੰਜਾਬ ਅੰਦਰ ਪੰਜਾਬੀ ਬੋਲੀ ਜਾਂਦੀ ਹੈ ਅਤੇ ਆਂਧਰਾ ਪ੍ਰਦੇਸ਼ ਵਿੱਚ ਤੇਲਗੂ ਬੋਲੀ ਜਾਂਦੀ ਹੈ ਇਹ ਸਭ ਉਨ੍ਹਾਂ ਦੀ ਆਪਣੀ ਭਾਸ਼ਾ ਹੈ ਜੇ ਅਮਿਤ ਸ਼ਾਹ ਵੱਲੋਂ ਹਿੰਦੀ ਬੋਲਣ 'ਤੇ ਲੋਕਾਂ ਉੱਪਰ ਥੋਪਿਆ ਜਾ ਰਿਹਾ ਹੈ ਤਾਂ ਇਹ ਬਿਲਕੁਲ ਗ਼ਲਤ ਹੈ।