ਪੰਜਾਬ

punjab

ETV Bharat / state

ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਸੈਨੇਟ ਚੋਣਾਂ ਦਾ ਸ਼ਡਿਊਲ - ਸ਼ਡਿਊਲ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾਂ ਦੀ ਤਰੀਕਾਂ ਦਾ ਐਲਾਨ ਹੋ ਗਿਆ ਹੈ। ਕਈ ਦਿਨਾਂ ਤੋਂ ਚੋਣਾਂ ਦੀ ਤਰੀਕ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਸੀ।

ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਸੈਨੇਟ ਚੋਣਾਂ ਦਾ ਸ਼ਡਿਊਲ
ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਸੈਨੇਟ ਚੋਣਾਂ ਦਾ ਸ਼ਡਿਊਲ

By

Published : Jul 16, 2021, 10:12 PM IST

ਚੰਡੀਗੜ੍ਹ:ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾਂ ਦੀ ਤਰੀਕਾਂ ਦਾ ਐਲਾਨ ਹੋ ਗਿਆ ਹੈ। ਕਈ ਦਿਨਾਂ ਤੋਂ ਚੋਣਾਂ ਦੀ ਤਰੀਕ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਸੀ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੈਨੇਟ ਚੋਣਾਂ ਨੂੰ ਲੈ ਕੇ ਸ਼ਾਸਕ ਦੀ ਅਪਰੂਵਲ ਤੋਂ ਬਾਅਦ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਪੂਰਾ ਸ਼ਡਿਊਲ ਸੌਂਪ ਦਿੱਤਾ। ਪੀ.ਯੂ. ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸ਼ਡਿਊਲ ਦੇ ਤਹਿਤ ਅਗਸਤ ਮਹੀਨੇ ਦੇ ਅੰਦਰ ਸੈਨੇਟ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ।

ਪ੍ਸ਼ਾਸਨ ਨੇਟ ਚੋਣਾਂ ਕੋਰੋਨਾ ਬਿਮਾਰੀ ਦੇ ਕਾਰਨ 2 ਵਾਰ ਮੁਲਤਵੀ ਕਰ ਚੁੱਕਿਆ ਹੈ। ਪ੍ਰਿੰਸੀਪਲ ਟੈਕਨੀਕਲ ਐਂਡ ਪ੍ਰੋਫੈਸ਼ਨਲ ਕਾਲਜ 3 ਅਗਸਤ, ਮੈਂਬਰ ਸਟਾਫ ਟੈਕਨੀਕਲ ਐਂਡ ਪ੍ਰੋਫੈਸ਼ਨਲ ਕਾਲਜ 3ਅਗਸਤ, ਪ੍ਰੋਫੈਸਰ ਪੀ.ਯੂ. ਟੀਚਿੰਗ ਡਿਪਾਰਟਮੈਂਟ 10 ਅਗਸਤ ਅਸਿਸਟੈਂਟ ਪ੍ਰੋਫੈਸਰ, ਐਸੋਸੀਏਟ ਅਤੇ ਪ੍ਰੋਫ਼ੈਸਰ ਪੀ.ਯੂ. ਟੀਚਿੰਗ ਸਟਾਫ 10 ਅਗਸਤ, ਹੈੱਡਜ਼ ਆਫ਼ ਐਫਿਲੀਏਟਿਡ ਆਰਟ ਕਾਲਜ18 ਅਗਸਤ, ਪ੍ਰੋਫੈਸਰ, ਐਸੋਸੀਏਟ ਅਤੇ ਅਸਿਸਟੈਂਟ ਪ੍ਰੋਫੈਸਰ ਆਰਟਸ ਕਾਲਜ 18ਅਗਸਤ, ਰਜਿਸਟਰਡ ਗਰੈਜੂਏਟ 18ਅਗਸਤ, ਅਤੇ ਹੋਰ ਫੈਕਲਟੀ ਦੀ ਚੌਦਾਂ 23 ਅਗਸਤ ਨੂੰ ਹੋਵੇਗੀ।

ਹਾਲਾਂਕਿ ਹੁਣ ਚਰਚਾ ਇਹ ਵੀ ਹੈ, ਕਿ ਪੀ.ਯੂ. ਸਰੇ ਚੋਣਾਂ ‘ਤੇ ਵੀਡੀਓ ਨੂੰ ਲੈ ਕੇ ਕਈ ਲੋਕ ਹਾਈ ਕੋਰਟ ਜਾਣ ਦੀ ਤਿਆਰੀ ਵਿੱਚ ਹਨ। ਹਾਲਾਂਕਿ ਇਸ ਮਾਮਲੇ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ 19 ਜੁਲਾਈ ਨੂੰ ਹੋਵੇਗੀ।
ਇਹ ਵੀ ਪੜ੍ਹੋ:ਸਮੇਂ 'ਤੇ ਚੋਣਾਂ ਨਹੀਂ ਕਰਵਾਉਣ 'ਤੇ ਰਿਟਾ. ਜਸਟਿਸ ਭੱਲਾ, ਹਾਈਕੋਰਟ ਵੱਲੋਂ ਤਲਬ

ABOUT THE AUTHOR

...view details