ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਨੇ ਵਿਦਿਆਰਥੀਆਂ ਤੋਂ ਲਈਆ ਫ਼ੀਸਾਂ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਵਿਦਿਆਰਥੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਿਰੁੱਧ ਭੁੱਖ ਹੜਤਾਲ ਉੱਤੇ ਬੈਠੇ ਹਨ। ਇੰਨ੍ਹਾਂ ਵਿਦਿਆਰਥੀ ਦੇ ਨਾਲ ਵਿਦਿਆਰਥੀ ਸੰਗਠਨ ਐੱਨਐੱਸਯੂਆਈ ਦੇ ਵਿਦਿਆਰਥੀ ਮੈਂਬਰ ਵੀ ਸ਼ਾਮਲ ਹਨ।
ਉੱਥੇ ਹੀ ਏਬੀਵੀਪੀ ਅਤੇ ਐੱਸਐੱਫ਼ਐੱਸ ਦੇ ਵਿਦਿਆਰਥੀ ਮੈਂਬਰਾਂ ਵੱਲੋਂ ਸੀਨੇਟ ਦੀ ਮੀਟਿੰਗ ਦੇ ਬਾਹਰ ਪ੍ਰਬੰਧਕ ਬਲਾਕ ਕੋਲ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਈਟੀਵੀ ਭਾਰਤ ਨਾਲ ਪਾਰਟੀਆਂ ਦੇ ਵੱਖ-ਵੱਖ ਬੁਲਾਰਿਆਂ ਨੇ ਖ਼ਾਸ ਗੱਲਬਾਤ ਕੀਤੀ। ਇਸ ਵਿੱਚ ਏਬੀਵੀਪੀ ਦੇ ਬੁਲਾਰੇ ਪਰਵਿੰਦਰ ਸਿੰਘ ਨੇ ਦੱਸਿਆ ਕੀ ਯੂਨੀਵਰਸਿਟੀ ਵੱਲੋਂ ਕੁੜੀਆਂ ਦੇ ਹੋਸਟਲ ਨੰਬਰ 10 ਦੀ ਫੀਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ, ਉੱਥੇ ਹੀ ਕਈ ਮੰਗਾਂ ਅਜੇ ਹੋਰ ਵੀ ਹਨ ਜਿਸ ਨੂੰ ਲੈ ਕੇ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਸ ਬਾਰੇ ਵਾਇਸ ਚਾਂਸਲਰ ਨੂੰ ਮਿਲ ਚੁੱਕੇ ਹਨ। ਪਰਵਿੰਦਰ ਨੇ ਵੀਸੀ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਵੀਸੀ ਉਨ੍ਹਾਂ ਨੇ ਉਨ੍ਹਾਂ ਨੂੰ ਸਿਰਫ਼ ਭੋਰਸੇ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਦਿੱਤਾ ਹੈ।