ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿੱਚ ਪੰਜਾਬ ਯੂਨੀਵਰਸਿਟੀ 250 ਤੋਂ ਵੀ ਵੱਧ ਵੱਡੀ ਉਮਰ ਦੇ ਅਤੇ ਵਿਆਹੇ ਹੋਏ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀਹੈ। ਯੂਨੀਵਰਸਿਟੀ ਦੀ ਐਲੂਮਨੀ ਐਸੋਸੀਏਸ਼ਨ ਨੇ ਇੱਕ ਹੈਲਪਲਾਈਨ ਨੰਬਰ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਕੋਈ ਵੀ ਵਿਦਿਆਰਥੀ ਆਪਣੇ ਪਰਿਵਾਰ ਸਬੰਧੀ, ਕਰੀਅਰ ਸਬੰਧੀ ਜਾ ਕਿਸੇ ਹੋਰ ਮੁੱਦੇ 'ਤੇ ਗ਼ੱਲ ਕਰ ਸਕਦਾ ਹੈ।
ਇਸ ਦੇ ਨਾਲ ਹੀ ਪੀਯੂ ਚੰਡੀਗੜ੍ਹ ਦੀ ਐਲੂਮਨੀ ਐਸੋਸੀਏਸ਼ਨ ਦੀ ਡੀਨ ਦੀਪਤੀ ਅਰੋੜਾ ਨੇ ਕਿਹਾ, "ਲੌਕਡਾਊਨ ਤੋਂ ਬਾਅਦ ਸਾਡੀ ਐਸੋਸੀਏਸ਼ਨ ਦੇ ਮੈਂਬਰ ਇਸ ਸਿੱਟੇ 'ਤੇ ਪਹੁੰਚੇ ਕਿ ਲੋਕਾਂ ਨੂੰ ਲੋੜੀਂਦੇ ਸਮਾਨ ਅਤੇ ਸ਼ਰੀਰਿਕ ਸਪੋਰਟ ਨਾਲੋਂ ਜ਼ਿਆਦਾ ਮਾਨਸਿਕ ਸਪੋਰਟ ਦੀ ਜ਼ਰੂਰੀ ਹੈ।"