ਪੰਜਾਬ

punjab

ETV Bharat / state

5 ਫ਼ਰਵਰੀ ਤੋਂ ਸਰਕਾਰ ਨੂੰ ਘੇਰਨਗੇ ਪੰਜਾਬ ਸਕੱਤਰੇਤ ਮੁਲਾਜ਼ਮ - punjab secretariat employees

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 12 ਫ਼ਰਵਰੀ ਤੋਂ ਸ਼ੁਰੂ ਹੋ ਰਿਹਾ ਅਤੇ ਪੰਜਾਬ ਸਕੱਤਰੇਤ ਮੁਲਾਜ਼ਮਾਂ ਨੇ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਕਰ ਲਈ ਹੈ।

ਫ਼ੋਟੋ।

By

Published : Feb 4, 2019, 11:29 PM IST

ਦੱਸਣਯੋਗ ਹੈ ਕਿ ਇਸ ਤਹਿਤ 5 ਫ਼ਰਵਰੀ ਤੋਂ ਹੀ ਸਰਕਾਰ ਵਿਰੁੱਧ ਰੈਲੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ 7 ਤਰੀਕ ਨੂੰ ਸਕੱਤਰੇਤ ਮੁਲਾਜ਼ਮ ਪੈੱਨਡਾਊਨ ਹੜਤਾਲ ਕਰਕੇ ਆਪਣਾ ਰੋਸ ਸਰਕਾਰ ਵਿਰੁੱਧ ਰੋਸ ਜ਼ਾਹਰ ਕਰਨਗੇ।
ਇਸ ਬਾਰੇ ਪੰਜਾਬ ਸਕੱਤਰੇਤ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਵਿਰੁੱਧ ਕਈ ਵਾਰ ਰੋਸ ਪ੍ਰਦਰਸ਼ਨ ਕੀਤੇ ਗਏ ਹਨ ਪਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ 'ਤੇ ਕੋਈ ਗੌਰ ਨਹੀਂ ਕੀਤਾ ਜਿਸ ਕਰਕੇ ਹੁਣ ਲਗਾਤਾਰ ਸਰਕਾਰ ਵਿਰੁੱਧ ਰੈਲੀਆਂ ਪ੍ਰਦਰਸ਼ਨ ਅਤੇ ਪੈੱਨ ਡਾਊਨ ਹੜਤਾਲ ਕੀਤੀ ਜਾਵੇਗੀ ਤਾਂ ਜੋ ਮੁਲਾਜ਼ਮਾਂ ਦੇ ਬਣਦੇ ਹੱਕ ਜਿਵੇਂ ਕਿ ਬਕਾਇਆ ਡੀਏ ਦੀ ਕਿਸ਼ਤ ਜਾਰੀ ਕਰਨਾ, ਡਿਵੈਲਪਮੈਂਟ ਟੈਕਸ ਦੇ ਨਾਂਅ 'ਤੇ ਮੁਲਾਜ਼ਮਾਂ ਤੋਂ ਵਸੂਲੇ ਜਾ ਰਹੇ ਹਰ ਮਹੀਨੇ 200 ਰੁਪਏ ਨੂੰ ਵਾਪਸ ਲੈਣਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਆਦਿ ਮੰਗਾਂ ਸਰਕਾਰ ਤੋਂ ਮੰਨਵਾ ਸਕਣ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਸੈਸ਼ਨ ਰਾਹੀਂ ਮੁਲਾਜ਼ਮ ਅਧਿਆਪਕ ਅਤੇ ਹੋਰ ਵਰਗ ਸਰਕਾਰ ਉੱਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਹੁਣ ਵੇਖਣ ਵਾਲੀ ਗੱਲ ਰਹੇਗੀ ਮੁਲਾਜ਼ਮਾਂ ਦੇ ਇਸ ਸੰਘਰਸ਼ ਦਾ ਸਰਕਾਰ ਉੱਤੇ ਕਿੰਨਾ ਕੁ ਅਸਰ ਹੁੰਦਾ ਹੈ।

ABOUT THE AUTHOR

...view details