ਚੰਡੀਗੜ੍ਹ: ਦਿੱਲੀ ਚੋਣਾਂ 2020 'ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਇਸ ਦਾ ਅਸਰ ਪੰਜਾਬ ਦੀ ਸਿਆਸਤ 'ਤੇ ਵੀ ਪੈਣ ਲੱਗ ਗਿਆ ਹੈ। ਦਿੱਲੀ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਬਲਾਚੌਰ ਤੋਂ ਕਾਂਗਰਸ ਵੱਲੋਂ ਦੋ ਵਾਰ ਐੱਮ.ਐੱਲ.ਏ. ਰਹਿ ਚੁੱਕੇ ਸੰਤੋਸ਼ ਕੁਮਾਰ ਕਟਾਰੀਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ।
ਪੰਜਾਬ ਦੇ ਚਾਰ ਨਾਮੀਂ ਆਗੂ ਭਗਵੰਤ ਮਾਨ ਦੀ ਹਾਜ਼ਰੀ ’ਚ AAP ’ਚ ਸ਼ਾਮਲ - MP bhagwant maan
ਦਿੱਲੀ ਚੋਣਾਂ 2020 'ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਇਸ ਦਾ ਅਸਰ ਪੰਜਾਬ ਦੀ ਸਿਆਸਤ 'ਤੇ ਵੀ ਪੈਣ ਲੱਗ ਗਿਆ ਹੈ। ਦਿੱਲੀ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਬਲਾਚੌਰ ਤੋਂ ਕਾਂਗਰਸ ਵੱਲੋਂ ਦੋ ਵਾਰ ਐੱਮ.ਐੱਲ.ਏ. ਰਹਿ ਚੁੱਕੇ ਸੰਤੋਸ਼ ਕੁਮਾਰ ਕਟਾਰੀਆਂ ਨੇ ਆਪ ਦਾ ਪੱਲਾ ਫੜ੍ਹ ਲਿਆ ਹੈ।
ਇਸ ਤੋਂ ਬਿਨਾਂ ਕਾਂਗਰਸ ਦੇ ਹੀ ਜਲਾਲਾਬਾਦ ਤੋਂ ਬਾਏਪੋਲ ਇਲੈਕਸ਼ਨ ਲੜ ਚੁੱਕੇ ਜਗਦੀਪ ਸਿੰਘ ਕਬੋਜ਼ ਵੀ ਆਪ 'ਚ ਸ਼ਾਮਲ ਹੋ ਗਏ ਹਨ। ਇਨ੍ਹਾਂ ਦੋਵਾਂ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ 2017 'ਚ ਆਪ ਵੱਲੋਂ ਚੋਣ ਲੜ ਚੁੱਕੇ ਲਖਵੀਰ ਸਿੰਘ ਰਾਏ ਜੋ ਕਿ ਪੀ.ਈ.ਪੀ. 'ਚ ਚਲੇ ਗਏ ਸਨ ਉਨ੍ਹਾਂ ਨੇ ਦੁਬਾਰਾ ਆਪ ਦਾ ਪੱਲਾ ਫੜ੍ਹਿਆ ਹੈ।
ਇਨ੍ਹਾਂ ਸਾਰਿਆਂ ਦਾ ਐੱਮ.ਪੀ. ਭਗਵੰਤ ਮਾਨ, ਹਰਪਾਲ ਚੀਮਾ ਅਤੇ ਹੋਰ ਪ੍ਰਮੁੱਖ ਆਗੂਆਂ ਨੇ ਪਾਰਟੀ 'ਚ ਸਵਾਗਤ ਕੀਤਾ। ਇਸ ਦੌਰਾਨ ਹੀ ਪਾਰਟੀ ਵੱਲੋਂ ਇੱਕ ਨੰਬਰ ਜਾਰੀ ਕੀਤਾ ਜਿਸ ਨੂੰ ਡਾਇਲ ਕਰਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਸਕਦੇ ਹਨ।