ਚੰਡੀਗੜ੍ਹ ਡੈਸਕ :ਪੰਜਾਬ ਇਨ੍ਹਾਂ ਦਿਨਾਂ ਵਿੱਚ ਹੜ੍ਹਾਂ ਦੀ ਮਾਰ ਵੀ ਸਹਿ ਰਿਹਾ ਹੈ ਤੇ ਦੂਜੇ ਪਾਸੇ ਡੈਮਾਂ ਤੋਂ ਪਾਣੀ ਵੀ ਛੱਡਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਬਿਆਸ ਦਰਿਆ ਦਾ ਪਾਣੀ ਵਧਣ ਕਾਰਨ ਇਹ ਖਤਰੇ ਦੇ ਨਿਸ਼ਾਨ ਤੋਂ ਸਿਰਫ ਦੋ ਫੁੱਟ ਹੇਠਾਂ ਵਗ ਰਿਹਾ ਹੈ। ਇਸਨੂੰ ਲੈ ਕੇ ਹਾਈਅਲਰਟ ਕੀਤਾ ਗਿਆ ਹੈ। ਇਸਦੇ ਨਾਲ ਲੱਗਦੇ ਪਿੰਡਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਇਸੇ ਤਰ੍ਹਾਂ
ਦੂਜੇ ਪਾਸੇ ਖਬਰ ਇਹ ਵੀ ਹੈ ਕਿ ਉੱਜ ਦਰਿਆ ਤੋਂ 2.60 ਲੱਖ ਕਿਓਸਿਕ ਪਾਣੀ ਛੱਡਣ ਤੋਂ ਬਾਅਦ ਮਕੌੜਾ ਪਤਨ ਰਾਵੀ ਦਰਿਆ ਉੱਤੇ ਪਾਣੀ ਦਾ ਪੱਧਰ ਵਧਣ ਕਾਰਨ ਜੇਕਰ ਹੜ੍ਹ ਵਰਗੀ ਸਥਿੱਤੀ ਨਾਲ ਬਣਦੀ ਹੈ ਕਿ ਉਸ ਨਾਲ ਨਜਿੱਠਣ ਲਈ ਜਿਲ੍ਹਾ ਪ੍ਰਸ਼ਾਸਨ ਨੇ ਪੁਖਤਾ ਇੰਤਜਾਮ ਕੀਤੇ ਹਨ। ਮਕੌੜਾ ਪੱਤਣ ਰਾਵੀ ਦਰਿਆ ਦੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਐੱਨਡੀਆਰਐੱਫ, ਆਰਮੀ, ਐੱਸਡੀਆਰਐੱਫ ਦੇ ਜਵਾਨ ਤਾਇਨਾਤ ਕਰ ਦਿਤੇ ਹਨ। ਫੌਜ ਦੇ ਜਵਾਨਾਂ ਵਲੋਂ ਡਰੋਨ ਰਾਹੀਂ ਪਿੰਡਾਂ ਦਾ ਜਾਇਜਾ ਲਿਆ ਜਾ ਰਿਹਾਂ ਹੈ।
ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡ :ਜਾਣਕਾਰੀ ਮੁਤਾਬਿਕ ਮਕੌੜਾ ਪੱਤਣ ਰਾਵੀ ਦਰਿਆ ਉੱਤੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਸਹਾਇਕ ਕਮਿਸ਼ਨਰ ਸਚਿਨ ਪਾਠਕ ਨੇ ਦੱਸਿਆ ਕਿ ਉੱਜ ਦਰਿਆ ਤੋਂ ਛੱਡਿਆ ਪਾਣੀ ਰਾਵੀ ਦਰਿਆ ਨੇੜੇ ਸਥਿੱਤ ਲੋਕਾ ਦੇ ਖੇਤਾਂ ਤੱਕ ਹੀ ਪਹੁੰਚਿਆ ਹੈ। ਉਹਨਾਂ ਦੱਸਿਆ ਕਿ ਸਥਿਤੀ ਬਿਲਕੁਲ ਕਾਬੂ ਵਿੱਚ ਹੈ। ਲਾਗੇ ਦੇ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਲੋਕਾਂ ਦੀ ਸਹਾਇਤਾ ਦੇ ਲਈ ਐੱਨਡੀਆਰਐੱਫ, ਆਰਮੀ, ਐੱਸਡੀਆਰਐੱਫ ਦੇ ਜਵਾਨਾਂ ਦੀਆਂ ਕੁੱਝ ਟੁੱਕੜੀਆਂ ਬੁਲਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡ ਭਰਿਆਲ, ਤੂਰਬਾਨੀ, ਰਾਏਪੁਰ ਚਿੱਬ, ਮੰਮੀ ਚਕਰੰਗਾਂ, ਕਜਲੇ, ਝੁੰਬਰ, ਲਸਿਆਣ ਆਦਿ ਪਿੰਡ ਉੱਚੇ ਹੋਣ ਕਰਕੇ ਦਰਿਆ ਦਾ ਪਾਣੀ ਇਸ ਇਲਾਕ਼ੇ ਵਿੱਚ ਨਹੀਂ ਪਹੁੰਚਿਆ ਹੈ।