ਪੰਜਾਬ

punjab

ETV Bharat / state

ਕੋਵਿਡ-19: ਪੰਜਾਬ 'ਚ 230 ਨਵੇਂ ਕੇਸਾਂ ਦੀ ਪੁਸ਼ਟੀ, 8 ਦੀ ਮੌਤ - ਕੋਰੋਨਾ ਵਾਇਰਸ ਕੇਸ ਪੰਜਾਬ

ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 230 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4627 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 1415 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 113 ਲੋਕਾਂ ਦੀ ਮੌਤ ਹੋਈ ਹੈ।

media bulletin coronavirus punjab
media bulletin coronavirus punjab

By

Published : Jun 24, 2020, 8:13 PM IST

ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 230 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4627 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 1415 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 113 ਲੋਕਾਂ ਦੀ ਮੌਤ ਹੋਈ ਹੈ।

media bulletin coronavirus punjab

ਇਨ੍ਹਾਂ 230 ਨਵੇਂ ਮਾਮਲਿਆਂ ਵਿੱਚੋਂ 14 ਅੰਮ੍ਰਿਤਸਰ, 27 ਲੁਧਿਆਣਾ, 43 ਜਲੰਧਰ, 9 ਪਟਿਆਲਾ, 64 ਸਗੰਰੂਰ, 1 ਫ਼ਰੀਦਕੋਟ, 3 ਰੋਪੜ, 4 ਫਿਰੋਜ਼ਪੁਰ, 1 ਮੋਗਾ , 1 ਗੁਰਦਾਸਪੁਰ , 1 ਫ਼ਤਿਹਗੜ੍ਹ ਸਾਹਿਬ, 9 ਕਪੂਰਥਲਾ, 1 ਮਾਨਸਾ 6 ਬਠਿੰਡਾ, 5 ਮੋਹਾਲੀ, 33 ਮੁਕਤਸਰ, 7 ਪਠਾਨਕੋਟ, 1 ਐਸਬੀਐਸ ਨਗਰ ਤੋਂ ਮਾਮਲੇ ਸਾਹਮਣੇ ਆਏ ਹਨ।

media bulletin coronavirus punjab

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 4397 ਮਰੀਜ਼ਾਂ ਵਿੱਚੋਂ 3099 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1415 ਐਕਟਿਵ ਮਾਮਲੇ ਹਨ

media bulletin coronavirus punjab

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 2,60,857 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 4627 ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

ABOUT THE AUTHOR

...view details