ਚੰਡੀਗੜ੍ਹ: ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 217 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3832 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 1104 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 92 ਲੋਕਾਂ ਦੀ ਮੌਤ ਹੋਈ ਹੈ। ਵੀਰਵਾਰ ਨੂੰ ਸੂਬੇ ਵਿੱਚ 9 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ।
ਇਨ੍ਹਾਂ 217 ਨਵੇਂ ਮਾਮਲਿਆਂ ਵਿੱਚੋਂ 35 ਅੰਮ੍ਰਿਤਸਰ, 11 ਮੋਹਾਲੀ, 79 ਜਲੰਧਰ, 8 ਪਟਿਆਲਾ, 7 ਕਪੂਰਥਲਾ, 18 ਸੰਗਰੂਰ, 03 ਫਿਰੋਜ਼ਪੁਰ, 02 ਤਰਨ ਤਾਰਨ, 19 ਲੁਧਿਆਣਾ, 02 ਫਤਿਹਗੜ੍ਹ ਸਾਹਿਬ, 05 ਹੁਸ਼ਿਆਰਪੁਰ, 01 ਗੁਰਦਾਸਪੁਰ, 01 ਰੋਪੜ, 03 ਬਰਨਾਲਾ, 08 ਪਠਾਨਕੋਟ, 06 ਮੁਕਤਸਰ, 03 ਬਠਿੰਡਾ, 05 ਫ਼ਰੀਦਕੋਟ, 01 ਫਾਜ਼ਿਲਕਾ ਤੋਂ ਮਾਮਲੇ ਸਾਹਮਣੇ ਆਏ ਹਨ।