ਚੰਡੀਗੜ੍ਹ: ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 153 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5937 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 1514 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 157 ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ 230 ਨਵੇਂ ਮਾਮਲਿਆਂ ਵਿੱਚੋਂ 11 ਅੰਮ੍ਰਿਤਸਰ, 54 ਲੁਧਿਆਣਾ, 19 ਜਲੰਧਰ, 12 ਪਟਿਆਲਾ, 18 ਸਗੰਰੂਰ, 10 ਗੁਰਦਾਸਪੁਰ , 4 ਮੋਹਾਲੀ, 1 ਪਠਾਨਕੋਟ, 6 ਤਰਨਤਾਰਨ, 1 ਹੁਸ਼ਿਆਰਪੁਰ, 6 ਐਸਬੀਐਸ ਨਗਰ, 1 ਫ਼ਰੀਦਕੋਟ, 4 ਮੋਗਾ, 1 ਫਾਜ਼ਿਲਕਾ, 2 ਫਿਰੋਜ਼ਪੁਰ, 1 ਬਠਿੰਡਾ, 1 ਕਪੂਰਥਲਾ, 1 ਬਰਨਾਲਾ ਤੋਂ ਮਾਮਲੇ ਸਾਹਮਣੇ ਆਏ ਹਨ।