ਚੰਡੀਗੜ੍ਹ: ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 142 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4769 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 1457 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 120 ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ 142 ਨਵੇਂ ਮਾਮਲਿਆਂ ਵਿੱਚੋਂ 31 ਅੰਮ੍ਰਿਤਸਰ, 19 ਲੁਧਿਆਣਾ, 25 ਜਲੰਧਰ, 8 ਪਟਿਆਲਾ, 21 ਸਗੰਰੂਰ, 4 ਮੋਹਾਲੀ, 2 ਗੁਰਦਾਸਪੁਰ, 1 ਤਰਨ ਤਾਰਨ, 1 ਹੁਸ਼ਿਆਰਪੁਰ, 1 ਫ਼ਰੀਦਕੋਟ, 1 ਰੋਪੜ, 4 ਫਿਰੋਜ਼ਪੁਰ, 6 ਮੋਗਾ, 9 ਮੁਕਤਸਾਰ, 2 ਫਾਜ਼ਿਲਕਾ, 6 ਕਪੂਰਥਲਾ, 1 ਮਾਨਸਾ ਤੋਂ ਮਾਮਲੇ ਸਾਹਮਣੇ ਆਏ ਹਨ।