ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 126 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3497 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 881 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 78 ਲੋਕਾਂ ਦੀ ਮੌਤ ਹੋਈ ਹੈ। ਬੁੱਧਵਾਰ ਨੂੰ ਸੂਬੇ ਵਿੱਚ 2 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮੌਤਾਂ ਵਿੱਚੋਂ 1 ਮੌਤ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਤੇ 1 ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਈ ਹੈ।
ਇਨ੍ਹਾਂ 126 ਨਵੇਂ ਮਾਮਲਿਆਂ ਵਿੱਚੋਂ 40 ਲੁਧਿਆਣਾ, 17 ਅੰਮ੍ਰਿਤਸਰ, 1 ਪਟਿਆਲਾ, 3 ਫ਼ਤਿਹਗੜ੍ਹ ਸਾਹਿਬ, 31 ਜਲੰਧਰ, 2 ਸੰਗਰੂਰ, 06 ਪਠਾਨਕੋਟ, 01 ਹੁਸ਼ਿਆਰਪੁਰ, 01 ਤਰਨ ਤਾਰਨ, 06 ਫਿਰੋਜ਼ਪੁਰ, 01 ਕਪੂਰਥਲਾ, 1 ਫ਼ਰੀਦਕੋਟ, 03 ਮੋਗਾ, 03 ਮਾਨਸਾ, 04 ਬਠਿੰਡਾ, 01 ਫਾਜ਼ਿਲਕਾ ਅਤੇ 05 ਮਾਮਲੇ ਮੋਹਾਲੀ ਤੋਂ ਸਾਹਮਣੇ ਆਏ ਹਨ।