ਪੰਜਾਬ

punjab

ETV Bharat / state

ਕੋਵਿਡ-19: ਪੰਜਾਬ 'ਚ 118 ਨਵੇਂ ਕੇਸਾਂ ਦੀ ਪੁਸ਼ਟੀ, 5 ਦੀ ਮੌਤ - punjab reports

ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 118 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3615 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 962 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 83 ਲੋਕਾਂ ਦੀ ਮੌਤ ਹੋਈ ਹੈ। ਵੀਰਵਾਰ ਨੂੰ ਸੂਬੇ ਵਿੱਚ 5 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ।

ਕੋਰੋਨਾ ਵਾਇਰਸ
ਕੋਰੋਨਾ ਵਾਇਰਸ

By

Published : Jun 18, 2020, 9:03 PM IST

ਚੰਡੀਗੜ੍ਹ: ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 118 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3615 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 962 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 83 ਲੋਕਾਂ ਦੀ ਮੌਤ ਹੋਈ ਹੈ। ਵੀਰਵਾਰ ਨੂੰ ਸੂਬੇ ਵਿੱਚ 5 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ।

ਮੀਡੀਆ ਬੁਲੇਟਿਨ ਕੋਰੋਨਾ ਵਾਇਰਸ

ਇਨ੍ਹਾਂ 110 ਨਵੇਂ ਮਾਮਲਿਆਂ ਵਿੱਚੋਂ 39 ਅੰਮ੍ਰਿਤਸਰ, 7 ਮੋਹਾਲੀ, 1 ਜਲੰਧਰ, 12 ਪਟਿਆਲਾ, 02 ਕਪੂਰਥਲਾ, 8 ਸੰਗਰੂਰ, 01 ਫਿਰੋਜ਼ਪੁਰ, 06 ਤਰਨ ਤਾਰਨ, 21 ਲੁਧਿਆਣਾ, 2 ਫ਼ਤਿਹਗੜ੍ਹ ਸਾਹਿਬ, 01 ਮਾਨਸਾ, 5 ਹੁਸ਼ਿਆਰਪੁਰ, 4 ਗੁਰਦਾਸਪੁਰ, 8 ਬਰਨਾਲਾ ਅਤੇ 1 ਰੋਪੜ ਤੋਂ ਮਾਮਲੇ ਸਾਹਮਣੇ ਆਏ ਹਨ।

ਮੀਡੀਆ ਬੁਲੇਟਿਨ ਕੋਰੋਨਾ ਵਾਇਰਸ

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 3615 ਮਰੀਜ਼ਾਂ ਵਿੱਚੋਂ 2570 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 962 ਐਕਟਿਵ ਮਾਮਲੇ ਹਨ।

ਮੀਡੀਆ ਬੁਲੇਟਿਨ ਕੋਰੋਨਾ ਵਾਇਰਸ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 2,19,528 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 3615 ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

ABOUT THE AUTHOR

...view details