ਚੰਡੀਗੜ੍ਹ: ਸ਼ਨੀਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 100 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5056 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 1608 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 128 ਲੋਕਾਂ ਦੀ ਮੌਤ ਹੋਈ ਹੈ।
ਮੀਡੀਆ ਬੁਲੇਟਿਨ ਕੋਰੋਨਾ ਵਾਇਰਸ ਇਨ੍ਹਾਂ 100 ਨਵੇਂ ਮਾਮਲਿਆਂ ਵਿੱਚੋਂ 19 ਅੰਮ੍ਰਿਤਸਰ, 13 ਲੁਧਿਆਣਾ, 17 ਜਲੰਧਰ, 19 ਸਗੰਰੂਰ, 1 ਪਟਿਆਲਾ, 8 ਮੁਹਾਲੀ, 1 ਗੁਰਦਾਸਪੁਰ, 5 ਹੁਸ਼ਿਆਰਪੁਰ, 1 ਨਵਾ ਸ਼ਹਿਰ, 1 ਮੁਕਤਸਰ, 1 ਰੋਪੜ, 2 ਮੋਗਾ, 2 ਫਿਰੋਜ਼ਪੁਰ, 4 ਬਠਿੰਡਾ, 2 ਕਪੂਰਥਲਾ, 4 ਬਰਨਾਲਾ ਤੋਂ ਮਾਮਲੇ ਸਾਹਮਣੇ ਆਏ ਹਨ।
ਮੀਡੀਆ ਬੁਲੇਟਿਨ ਕੋਰੋਨਾ ਵਾਇਰਸ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 5056 ਮਰੀਜ਼ਾਂ ਵਿੱਚੋਂ 3320 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1608 ਐਕਟਿਵ ਮਾਮਲੇ ਹਨ।
ਮੀਡੀਆ ਬੁਲੇਟਿਨ ਕੋਰੋਨਾ ਵਾਇਰਸ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 2,84,431 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 5056 ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।
ਮੀਡੀਆ ਬੁਲੇਟਿਨ ਕੋਰੋਨਾ ਵਾਇਰਸ