ਪੰਜਾਬ

punjab

ETV Bharat / state

ਪੰਜਾਬ ਵਿੱਚ ਕੋਰੋਨਾ ਬਲਾਸਟ, ਇੱਕ ਦਿਨ 'ਚ ਆਏ ਰਿਕਾਰਡ 568 ਨਵੇਂ ਮਾਮਲੇ, 25 ਮੌਤਾਂ - ਕੋਰੋਨਾ ਬਲਾਸਟ

ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਰਿਕਾਰਡ 568 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 14946 ਹੋ ਗਈ ਹੈ।

ਕੋਰੋਨਾ ਵਾਇਰਸ
ਕੋਰੋਨਾ ਵਾਇਰਸ

By

Published : Jul 29, 2020, 8:57 PM IST

ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ ਰਿਕਾਰਡ 568 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 25 ਮੌਤਾਂ ਹੋਈਆਂ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 14946 ਹੋ ਗਈ ਹੈ ਅਤੇ 4372 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 361 ਲੋਕਾਂ ਦੀ ਜਾਨ ਲਈ ਹੈ।

ਪੰਜਾਬ ਵਿੱਚ ਕੋਰੋਨਾ ਬਲਾਸਟ, ਇੱਕ ਦਿਨ 'ਚ ਆਏ ਰਿਕਾਰਡ 568 ਨਵੇਂ ਮਾਮਲੇ, 25 ਮੌਤਾਂ

ਇਨ੍ਹਾਂ 568 ਨਵੇਂ ਮਾਮਲਿਆਂ ਵਿੱਚੋਂ 95 ਲੁਧਿਆਣਾ, 45 ਜਲੰਧਰ, 77 ਅੰਮ੍ਰਿਤਸਰ, 86 ਪਟਿਆਲਾ, 30 ਸੰਗਰੂਰ, 31 ਮੋਹਾਲੀ, 35 ਗੁਰਦਾਸਪੁਰ, 15 ਪਠਾਨਕੋਟ, 5 ਐੱਸਬੀਐੱਸ ਨਗਰ, 1 ਹੁਸ਼ਿਆਰਪੁਰ, 21 ਤਰਨਤਾਰਨ, 4 ਫਿਰੋਜਪੁਰ, 31 ਫ਼ਤਿਹਗੜ੍ਹ ਸਾਹਿਬ, 9 ਫ਼ਰੀਦਕੋਟ, 13 ਮੋਗਾ, 1 ਬਠਿੰਡਾ, 7 ਮੁਕਤਸਰ, 11 ਰੋਪੜ, 7 ਕਪੂਰਥਲਾ, 9 ਫ਼ਾਜ਼ਿਲਕਾ, 35 ਬਰਨਾਲਾ ਤੋਂ ਸਾਹਮਣੇ ਆਏ ਹਨ।

https://etvbharatimages.akamaized.net/etvbharat/prod-images/8222361_d.JPG

ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 14946 ਮਰੀਜ਼ਾਂ ਵਿੱਚੋਂ 10213 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4372 ਐਕਟਿਵ ਮਾਮਲੇ ਹਨ।

ਪੰਜਾਬ ਵਿੱਚ ਕੋਰੋਨਾ ਬਲਾਸਟ, ਇੱਕ ਦਿਨ 'ਚ ਆਏ ਰਿਕਾਰਡ 568 ਨਵੇਂ ਮਾਮਲੇ, 25 ਮੌਤਾਂ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 5,61,121 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ਪੰਜਾਬ ਵਿੱਚ ਕੋਰੋਨਾ ਬਲਾਸਟ, ਇੱਕ ਦਿਨ 'ਚ ਆਏ ਰਿਕਾਰਡ 568 ਨਵੇਂ ਮਾਮਲੇ, 25 ਮੌਤਾਂ

ABOUT THE AUTHOR

...view details