ਚੰਡੀਗੜ੍ਹ: ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 511 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 10 ਮੌਤਾਂ ਹੋਈਆਂ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 15,456 ਹੋ ਗਈ ਹੈ ਅਤੇ 4577 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 370 ਲੋਕਾਂ ਦੀ ਜਾਨ ਲਈ ਹੈ।
ਇਨ੍ਹਾਂ 511 ਨਵੇਂ ਮਾਮਲਿਆਂ ਵਿੱਚੋਂ 143 ਲੁਧਿਆਣਾ, 67 ਜਲੰਧਰ, 69 ਅੰਮ੍ਰਿਤਸਰ, 14 ਪਟਿਆਲਾ, 15 ਸੰਗਰੂਰ, 18 ਮੋਹਾਲੀ, 2 ਗੁਰਦਾਸਪੁਰ, 5 ਪਠਾਨਕੋਟ, 4 ਹੁਸ਼ਿਆਰਪੁਰ, 15 ਤਰਨਤਾਰਨ, 73 ਫਿਰੋਜਪੁਰ, 24 ਫ਼ਰੀਦਕੋਟ, 10 ਮੋਗਾ, 14 ਬਠਿੰਡਾ, 10 ਮੁਕਤਸਰ, 13 ਕਪੂਰਥਲਾ, 3 ਫ਼ਾਜ਼ਿਲਕਾ, 12 ਬਰਨਾਲਾ ਤੋਂ ਸਾਹਮਣੇ ਆਏ ਹਨ।