ਪੰਜਾਬ

punjab

By

Published : Jul 23, 2020, 8:02 PM IST

ETV Bharat / state

ਕੋਵਿਡ-19: ਪੰਜਾਬ ਵਿੱਚ 441 ਨਵੇਂ ਮਾਮਲੇ, 8 ਮੌਤਾਂ

ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 441 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 11739 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 3721 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 277 ਲੋਕਾਂ ਦੀ ਮੌਤ ਹੋਈ ਹੈ।

ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ
ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ

ਚੰਡੀਗੜ੍ਹ: ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 441 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 6 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 11739 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 3721 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 277 ਲੋਕਾਂ ਦੀ ਮੌਤ ਹੋਈ ਹੈ।

ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆ 'ਚ 441 ਨਵੇਂ ਮਾਮਲੇ ਆਏ

ਇਨ੍ਹਾਂ 441 ਨਵੇਂ ਮਾਮਲਿਆਂ ਵਿੱਚੋਂ 22 ਅੰਮ੍ਰਿਤਸਰ, 89 ਲੁਧਿਆਣਾ, 63 ਜਲੰਧਰ, 53 ਪਟਿਆਲਾ, 20 ਸੰਗਰੂਰ, 12 ਗੁਰਦਾਸਪੁਰ, 4 ਐਸਬੀਐਸ ਨਗਰ, 30 ਮੋਹਾਲੀ, 7 ਤਰਨਤਾਰਨ, 9 ਹੁਸ਼ਿਆਰਪੁਰ, 13 ਮੁਕਤਸਰ, 13 ਫ਼ਤਿਹਗੜ੍ਹ ਸਾਹਿਬ, 13 ਫ਼ਰੀਦਕੋਟ, 17 ਫਿਰੋਜ਼ਪੁਰ, 4 ਕਪੂਰਥਲਾ, 8 ਫਾਜ਼ਿਲਕਾ, 3 ਮੋਗਾ, 2 ਬਰਨਾਲਾ, 42 ਬਠਿੰਡਾ, 4 ਮਾਨਸਾ 13 ਪਠਾਨਕੋਟ ਤੋਂ ਮਾਮਲੇ ਸਾਹਮਣੇ ਆਏ ਹਨ।

ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆ 'ਚ 441 ਨਵੇਂ ਮਾਮਲੇ ਆਏ
ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆ 'ਚ 441 ਨਵੇਂ ਮਾਮਲੇ ਆਏ
ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆ 'ਚ 441 ਨਵੇਂ ਮਾਮਲੇ ਆਏ

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 11739 ਮਰੀਜ਼ਾਂ ਵਿੱਚੋਂ 7741 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 3721 ਐਕਟਿਵ ਮਾਮਲੇ ਹਨ।

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 5,00,562 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ABOUT THE AUTHOR

...view details