ਚੰਡੀਗੜ੍ਹ: ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1063 ਨਵੇਂ ਪੌਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 23 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ਵਿੱਚ ਕੋਰੋਨਾ ਨੇ ਫੜੀ ਰਫ਼ਤਾਰ, 1063 ਨਵੇਂ ਮਾਮਲਿਆਂ ਦੀ ਪੁਸ਼ਟੀ, 23 ਮੌਤਾਂ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 21930 ਹੋ ਗਈ ਹੈ ਅਤੇ 7351 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 539 ਲੋਕਾਂ ਦੀ ਜਾਨ ਲਈ ਹੈ।
ਪੰਜਾਬ ਵਿੱਚ ਕੋਰੋਨਾ ਨੇ ਫੜੀ ਰਫ਼ਤਾਰ, 1063 ਨਵੇਂ ਮਾਮਲਿਆਂ ਦੀ ਪੁਸ਼ਟੀ, 23 ਮੌਤਾਂ ਸ਼ੁੱਕਰਵਾਰ ਨੂੰ ਜੋ ਨਵੇਂ 1063 ਮਾਮਲੇ ਆਏ ਹਨ, ਉਨ੍ਹਾਂ ਵਿੱਚ 296 ਲੁਧਿਆਣਾ, 70 ਜਲੰਧਰ, 67 ਅੰਮ੍ਰਿਤਸਰ, 122 ਪਟਿਆਲਾ, 32 ਸੰਗਰੂਰ, 77 ਮੋਹਾਲੀ, 11 ਹੁਸ਼ਿਆਰਪੁਰ, 53 ਗੁਰਦਾਸਪੁਰ, 7 ਫਿਰੋਜ਼ਪੁਰ, 41 ਪਠਾਨਕੋਟ, 29 ਤਰਨਤਾਰਨ, 49 ਬਠਿੰਡਾ, 26 ਫ਼ਤਿਹਗੜ੍ਹ ਸਾਹਿਬ, 14 ਮੋਗਾ, 11 ਐੱਸਬੀਐੱਸ ਨਗਰ, 19 ਫ਼ਰੀਦਕੋਟ, 16 ਫ਼ਾਜ਼ਿਲਕਾ, 26 ਕਪੂਰਥਲਾ, 32 ਰੋਪੜ, 13 ਮੁਕਤਸਰ, 37 ਬਰਨਾਲਾ, 15 ਮਾਨਸਾ ਸ਼ਾਮਲ ਹਨ।
ਪੰਜਾਬ ਵਿੱਚ ਕੋਰੋਨਾ ਨੇ ਫੜੀ ਰਫ਼ਤਾਰ, 1063 ਨਵੇਂ ਮਾਮਲਿਆਂ ਦੀ ਪੁਸ਼ਟੀ, 23 ਮੌਤਾਂ ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 21930 ਮਰੀਜ਼ਾਂ ਵਿੱਚੋਂ 14040 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 7351 ਐਕਟਿਵ ਮਾਮਲੇ ਹਨ।ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 6,46,439 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।