ਪੰਜਾਬ

punjab

ਕੋਰੋਨਾ ਦੀ ਰਫ਼ਤਾਰ 'ਤੇ ਨਹੀਂ ਲੱਗ ਰਹੀ ਬ੍ਰੇਕ, 1500 ਤੋਂ ਵੱਧ ਨਵੇਂ ਮਾਮਲੇ ਆਏ

By

Published : Aug 28, 2020, 8:50 PM IST

ਸ਼ੁੱਕਰਵਾਰ ਨੂੰ ਸੂਬੇ ਵਿੱਚ 1555 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 51 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 49 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 1307 ਤੱਕ ਪਹੁੰਚ ਗਿਆ ਹੈ।

ਕੋਰੋਨਾ ਦੀ ਰਫ਼ਤਾਰ 'ਤੇ ਨਹੀਂ ਲੱਗ ਰਹੀ ਬ੍ਰੇਕ, 1500 ਤੋਂ ਵੱਧ ਨਵੇਂ ਮਾਮਲੇ ਆਏ
ਕੋਰੋਨਾ ਦੀ ਰਫ਼ਤਾਰ 'ਤੇ ਨਹੀਂ ਲੱਗ ਰਹੀ ਬ੍ਰੇਕ, 1500 ਤੋਂ ਵੱਧ ਨਵੇਂ ਮਾਮਲੇ ਆਏ

ਚੰਡੀਗੜ੍ਹ: ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 1555 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 51 ਮੌਤਾਂ ਦਰਜ ਕੀਤੀਆਂ ਗਈਆਂ। ਦਿਨ ਸ਼ੁੱਕਰਵਾਰ ਦੇ ਅੰਕੜਿਆਂ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 49 ਹਜ਼ਾਰ ਤੋਂ ਪਾਰ ਹੋ ਗਈ ਹੈ।

ਕੋਰੋਨਾ ਦੀ ਰਫ਼ਤਾਰ 'ਤੇ ਨਹੀਂ ਲੱਗ ਰਹੀ ਬ੍ਰੇਕ, 1500 ਤੋਂ ਵੱਧ ਨਵੇਂ ਮਾਮਲੇ ਆਏ

ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 49378 ਹੋ ਗਈ ਹੈ ਅਤੇ ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 1307 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਦੀ ਰਫ਼ਤਾਰ 'ਤੇ ਨਹੀਂ ਲੱਗ ਰਹੀ ਬ੍ਰੇਕ, 1500 ਤੋਂ ਵੱਧ ਨਵੇਂ ਮਾਮਲੇ ਆਏ

ਸ਼ੁੱਕਰਵਾਰ ਨੂੰ ਦਰਜ ਕੀਤੀਆਂ ਗਈਆਂ 51 ਮੌਤਾਂ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਦੀ ਗਿਣਤੀ ਇਸ ਤਰ੍ਹਾਂ ਹੈ: 12 ਅੰਮ੍ਰਿਤਸਰ, 1 ਬਰਨਾਲਾ, 1 ਬਠਿੰਡਾ, 2 ਫ਼ਾਜ਼ਿਲਕਾ, 1 ਹੁਸ਼ਿਆਰਪੁਰ, 2 ਫ਼ਤਿਹਗੜ੍ਹ ਸਾਹਿਬ, 2 ਗੁਰਦਾਸਪੁਰ, 5 ਜਲੰਧਰ, 1 ਕਪੂਰਥਲਾ, 11 ਲੁਧਿਆਣਾ, 2 ਮਾਨਸਾ, 1 ਮੁਹਾਲੀ, 1 ਨਵਾਂਸ਼ਹਿਰ, 5 ਪਟਿਆਲਾ, 2 ਸੰਗਰੂਰ, 2 ਤਰਨ ਤਾਰਨ ਸ਼ਾਮਲ ਹਨ।

ਕੋਰੋਨਾ ਦੀ ਰਫ਼ਤਾਰ 'ਤੇ ਨਹੀਂ ਲੱਗ ਰਹੀ ਬ੍ਰੇਕ, 1500 ਤੋਂ ਵੱਧ ਨਵੇਂ ਮਾਮਲੇ ਆਏ

ਕੁਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 49378 ਮਰੀਜ਼ਾਂ ਵਿੱਚੋਂ 33008 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 15063 ਐਕਟਿਵ ਮਾਮਲੇ ਹਨ।

ABOUT THE AUTHOR

...view details