ਪੰਜਾਬ

punjab

ETV Bharat / state

ਪੰਜਾਬ ਨੇ ਇੰਡੀਆ ਇੰਡੈਕਸ ਵਿੱਚ ਪਹਿਲਾ ਰੈਂਕ ਕੀਤਾ ਹਾਸਲ - ਪ੍ਰਗਤੀ ਦਾ ਜਾਇਜ਼ਾ

ਪੰਜਾਬ ਨੇ ਸਥਾਈ ਸ਼ਹਿਰਾਂ ਅਤੇ ਭਾਈਚਾਰਿਆਂ ਲਈ ਸਥਾਈ ਵਿਕਾਸ ਟੀਚੇ (ਐਸ.ਡੀ.ਜੀਜ਼) ਇੰਡੀਆ ਇੰਡੈਕਸ 2020-21 ਵਿੱਚ ਦੇਸ਼ ਭਰ ਦੇ ਰਾਜਾਂ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ 68 ਅੰਕਾਂ ਨਾਲ ਫਰੰਟ ਰਨਰ ਸੂਚੀ ਵਿੱਚ ਸਾਮਲ ਹੋਇਆ।

ਪੰਜਾਬ ਨੇ ਇੰਡੀਆ ਇੰਡੈਕਸ ਵਿੱਚ ਪਹਿਲਾ ਰੈਂਕ ਕੀਤਾ ਹਾਸਲ
ਪੰਜਾਬ ਨੇ ਇੰਡੀਆ ਇੰਡੈਕਸ ਵਿੱਚ ਪਹਿਲਾ ਰੈਂਕ ਕੀਤਾ ਹਾਸਲ

By

Published : Aug 6, 2021, 10:22 PM IST

ਚੰਡੀਗੜ੍ਹ : ਪੰਜਾਬ ਨੇ ਸਥਾਈ ਸ਼ਹਿਰਾਂ ਅਤੇ ਭਾਈਚਾਰਿਆਂ ਲਈ ਸਥਾਈ ਵਿਕਾਸ ਟੀਚੇ (ਐਸ.ਡੀ.ਜੀਜ਼) ਇੰਡੀਆ ਇੰਡੈਕਸ 2020-21 ਵਿੱਚ ਦੇਸ਼ ਭਰ ਦੇ ਰਾਜਾਂ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ 68 ਅੰਕਾਂ ਨਾਲ ਫਰੰਟ ਰਨਰ ਸੂਚੀ ਵਿੱਚ ਸਾਮਲ ਹੋਇਆ।

ਇਹ ਜਾਣਕਾਰੀ ਅੱਜ ਇੱਥੇ ਸਥਾਈ ਵਿਕਾਸ ਟੀਚੇ (ਐਸ.ਡੀ.ਜੀਜ਼) ਇੰਡੀਆ ਇੰਡੈਕਸ-2020-21 ਅਨੁਸਾਰ ਸੂਬੇ ਦੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਉਪਰੰਤ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦਿੱਤੀ।

ਸਬੰਧਤ ਵਿਭਾਗਾਂ ਦੇ ਪ੍ਰਸਾਸਕੀ ਸਕੱਤਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਇਸ ਵਿੱਚ 22 ਸੂਚਕ ਸਨ ਜਿੱਥੇ ਸੂਬੇ ਦੀ ਕਾਰਗੁਜਾਰੀ/ਸੂਚਕਾਂਕ ਸਕੋਰ 100 ਰਿਹਾ। ਇਹਨਾਂ ਵਿੱਚ ਮੁੱਖ ਸੂਚਕ ਜਿਵੇਂ ’ਟੀਚੇ ਅਨੁਸਾਰ ਬਣਾਏ ਗਏ ਵਿਅਕਤੀਗਤ ਘਰੇਲੂ ਪਖਾਨਿਆਂ ਦੀ ਪ੍ਰਤੀਸਤਤਾ ਐਸ.ਬੀ.ਐਮ.(ਜੀ), ’ਸੈਕੰਡਰੀ ਪੱਧਰ ’ਤੇ ਵਿਦਿਆਰਥੀ-ਅਧਿਆਪਕ ਅਨੁਪਾਤ (9ਵੀਂ-10ਵੀਂ ਜਮਾਤ) ਆਦਿ ਸ਼ਾਮਲ ਹੈ।

ਮੀਟਿੰਗ ਦੌਰਾਨ ਕੁਝ ਪ੍ਰਸਾਸਕੀ ਸਕੱਤਰਾਂ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਸੂਚਕਾਂ ਲਈ ਲਏ ਗਏ ਅੰਕੜੇ ਨਵੀਨਤਮ ਰੁਝਾਨਾਂ ’ਤੇ ਅਧਾਰਤ ਨਹੀਂ ਸਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੌਜੂਦਾ ਹਾਲਾਤ ਅਨੁਸਾਰ ਐਸ.ਡੀ.ਜੀ. ਇੰਡੀਆ ਇੰਡੈਕਸ 2020-21 ਲਈ ਵਰਤੇ ਜਾਣ ਵਾਲੇ ਅੰਕੜਿਆਂ ਵਿੱਚ ਮਹੱਤਵਪੂਰਣ ਸੁਧਾਰ ਹੋਇਆ ਹੋਵੇਗਾ। ਸ੍ਰੀਮਤੀ ਮਹਾਜਨ ਨੇ ਸਾਰੇ ਪ੍ਰਸਾਸਕੀ ਸਕੱਤਰਾਂ ਨੂੰ ਅੰਕੜਿਆਂ ਵਿੱਚ ਸੋਧ ਨਾਲ ਜੁੜੇ ਮੁੱਦਿਆਂ ਨੂੰ ਉਠਾਉਣ ਦੇ ਨਿਰਦੇਸ ਦਿੱਤੇ।

ਇਸ ਮੀਟਿੰਗ ਵਿੱਚ ਖੇਤੀਬਾੜੀ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਜੰਗਲਾਤ ਅਤੇ ਜੰਗਲੀ ਜੀਵ, ਗ੍ਰਹਿ ਮਾਮਲੇ, ਕਿਰਤ, ਮਾਲ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਉਚੇਰੀ ਸਿੱਖਿਆ, ਉਦਯੋਗ ਅਤੇ ਵਣਜ, ਸਾਇੰਸ ਤਕਨਾਲੋਜੀ ਅਤੇ ਵਾਤਾਵਰਣ, ਸਮਾਜਿਕ ਸੁਰੱਖਿਆ, ਟਰਾਂਸਪੋਰਟ, ਜਲ ਸਰੋਤ, ਸਿਹਤ ਅਤੇ ਪਰਿਵਾਰ ਭਲਾਈ, ਜਲ ਸਪਲਾਈ ਅਤੇ ਸੈਨੀਟੇਸਨ, ਸਕੂਲ ਸਿੱਖਿਆ, ਬਿਜਲੀ ਅਤੇ ਸਥਾਨਕ ਸਰਕਾਰਾਂ ਦੇ ਪ੍ਰਸਾਸਕੀ ਸਕੱਤਰ ਮੌਜੂਦ ਸਨ।

ABOUT THE AUTHOR

...view details