ਪੰਜਾਬ

punjab

ETV Bharat / state

ਸਵੱਛ ਸਰਵੇਖਣ 'ਚ ਪ੍ਰਾਪਤੀ ਹਾਸਲ ਕਰਨ ਲਈ ਸਥਾਨਕ ਸਰਕਾਰਾਂ ਵਿਭਾਗ ਦੀ ਸਿੱਧੂ ਨੇ ਕੀਤੀ ਸ਼ਲਾਘਾ - punjab ranked 1st in north india

ਸਵੱਛ ਸਰਵੇਖਣ-2019 ਵਿੱਚ ਪੰਜਾਬ ਨੂੰ 'ਸਸਟੇਨਏਬਲ ਸੈਨੀਟੇਸ਼ਨ' ਵੱਲ ਆਪਣੀਆਂ ਪ੍ਰਗਤੀਸ਼ੀਲ ਪਹਿਲਕਦਮੀਆਂ ਲਈ ਸੈਨੀਟੇਸ਼ਨ ਵਿੱਚ ਸਮੂਹ ਰਾਜਾਂ ਵਿੱਚੋਂ ਉੱਤਮ ਰਾਜ ਐਲਾਨਿਆ ਗਿਆ।

ਫ਼ੋਟੋ।

By

Published : Mar 9, 2019, 6:30 PM IST

ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਵੱਛ ਸਰਵੇਖਣ-2019 ਵਿੱਚ ਵਿਸ਼ੇਸ਼ ਸਨਮਾਨ ਦੀ ਪ੍ਰਾਪਤੀ ਲਈ ਵਿਭਾਗ ਦੀ ਸ਼ਲਾਘਾ ਕੀਤੀ ਹੈ।
ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲੇ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਵਿਸ਼ਵ ਵਿੱਚ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਸਰਵੇਖਣ ਦਾ ਆਯੋਜਨ ਕੀਤਾ ਗਿਆ। ਇਸ ਸਰਵੇਖਣ ਵਿੱਚ ਪੰਜਾਬ ਨੂੰ 'ਸਸਟੇਨਏਬਲ ਸੈਨੀਟੇਸ਼ਨ' ਵੱਲ ਆਪਣੀਆਂ ਪ੍ਰਗਤੀਸ਼ੀਲ ਪਹਿਲਕਦਮੀਆਂ ਲਈ ਸੈਨੀਟੇਸ਼ਨ ਵਿੱਚ ਸਮੂਹ ਰਾਜਾਂ ਵਿੱਚੋਂ ਉੱਤਮ ਰਾਜ ਐਲਾਨਿਆ ਗਿਆ ਅਤੇ ''ਬੈਸਟ ਪਰਫ਼ਾਰਮਿੰਗ ਸਟੇਟ ਇਨ ਸੈਨੀਟੇਸ਼ਨ'' ਅਵਾਰਡ ਨਾਲ ਨਿਵਾਜ਼ਿਆ ਗਿਆ।
ਜ਼ਿਕਰਯੋਗ ਹੈ ਕਿ ਪੰਜਾਬਨੇ ਉੱਤਰੀ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੇਸ਼ ਭਰ ਵਿੱਚੋਂ ਪਿਛਲੇ ਸਾਲ ਦੇ 9ਵੇਂ ਸਥਾਨ ਦੇ ਮੁਕਾਬਲੇ 7ਵਾਂ ਸਥਾਨ ਹਾਸਲ ਕੀਤਾ। ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ 6 ਮਾਰਚ ਨੂੰ ਇਨ੍ਹਾਂ ਨਤੀਜਿਆਂ ਦਾ ਐਲਾਨਕੀਤਾ ਗਿਆ।

ABOUT THE AUTHOR

...view details