ਚੰਡੀਗੜ੍ਹ: ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਚੈਟ ਸ਼ੋਅ ਨੂੰ ਸੰਬੋਧਨ ਕਰਨਗੇ। ਇਸ ਸੈਸ਼ਨ ਵਿੱਚ ਈਸਟ ਇੰਡੀਆ ਹੋਟਲਜ਼ ਦੇ ਕਾਰਜਕਾਰੀ ਚੇਅਰੈਮਨ ਪੀ.ਆਰ.ਐਸ. ਓਬਰਾਏ, ਆਈ.ਟੀ.ਸੀ. ਕੋਟਕ ਮਹਿੰਦਰਾ ਬੈਂਕ ਦੇ ਕਾਰਜਕਾਰੀ ਉਪ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਉਦੈ ਕੋਟਕ, ਆਈ.ਟੀ.ਸੀ ਗਰੁੱਪ ਦੇ ਚੇਅਰਮੈਨ ਸੰਜੀਵ ਪੁਰੀ, ਹਿੰਦੂਜਾ ਗਰੁੱਪ ਯੂਰਪ ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ, ਹੀਰੋ ਇੰਟਰੀਪ੍ਰਾਈਜ਼ ਦੇ ਚੇਅਰਮੈਨ ਸੁਨੀਲ ਕਾਂਤ ਅਤੇ ਵਰਧਮਾਨ ਟੈਕਸਟਾਈਲ ਦੇ ਉਪ ਚੇਅਰਮੈਨ ਅਚੇ ਜਾਇੰਟ ਮੈਨੇਜਿੰਗ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਸ਼ਿਰਕਤ ਕਰਨਗੇ।
ਨਿਵੇਸ਼ ਸੰਮੇਲਨ 2019 ਦੇਵੇਗਾ ਸੂਬੇ ਨੂੰ ਨਵੀਂ ਰਾਹ - ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ 2019 ਨਿਊਜ਼
ਦੋ-ਰੋਜ਼ਾ ‘ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ 2019 ਵਿੱਚ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਚਾਰ-ਚਰਚਾ ਸੈਸ਼ਨ ਹੋਵੇਗਾ। ਇਹ ਸੈਸ਼ਨ ਸੰਮੇਲਨ ਦੀ ਖ਼ਾਸੀਅਤ ਨੂੰ ਬਿਆਨ ਕਰੇਗਾ।
ਇਸ ਸੈਸ਼ਨ ਵਿੱਚ ਕਈ ਦਿੱਗਜ਼ ਆਪਣੇ ਵਿਚਾਰ ਦੱਸਣਗੇ, ਜਿਸ ਵਿੱਚ ਜਪਾਨ ਤੋਂ ਸਫ਼ੀਰ ਸਾਤੋਸ਼ੀ ਸਜ਼ੂਕੀ ਦਾ ਨਾਂਅ ਸ਼ਾਮਿਲ ਹੈ ਐਚ.ਐਮ.ਈ.ਐਲ. ਦੇ ਐਮ.ਡੀ. ਪ੍ਰਭ ਦਾਸ ਵੀ ਇਸ ਸੰਮੇਲਨ ਦਾ ਹਿੱਸਾ ਬਣਨਗੇ। ਉਹ ਐਮ.ਐਸ.ਐਮ.ਈ. ਐਵਾਰਡ ਅਤੇ ਐਚ.ਡੀ.ਐਫ.ਸੀ. ਦੇ ਕਰਜ਼ਾ ਵੰਡ ਰਸਮ ਦਾ ਹਿੱਸਾ ਬਣਨਗੇ।
ਨਿਵੇਸ਼ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਦੋ-ਰੋਜ਼ਾ ਸੰਮੇਲਨ ਦਾ ਮਨੋਰਥ ਪੰਜਾਬ ਵਿੱਚ ਨਿਵੇਸ਼ ਪੱਖੀ ਮਾਹੌਲ ਨੂੰ ਦਰਸਾਉਣ ਦੇ ਨਾਲ-ਨਾਲ ਭਵਿੱਖੀ ਭਾਈਵਾਲੀ ਲਈ ਮੌਕਿਆਂ ਦੀ ਪੇਸ਼ਕਸ਼ ਕਰਨਾ ਹੈ।
ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਸੰਮੇਲਨ ਦੇ ਪਹਿਲੇ ਦਿਨ ਦਾ ਆਗਾਜ਼ ਭਾਰਤ ਸਰਕਾਰ ਦੇ ਉਦਯੋਗਿਕ ਪ੍ਰੋਤਸਾਹਨ 'ਤੇ ਅੰਦਰੂਨੀ ਕਾਰੋਬਾਰ ਵਿਭਾਗ ਦੇ ਸਕੱਤਰ ਦੀ ਤਕਰੀਰ ਨਾਲ ਹੋਵੇਗਾ। ਇਸ ਪੈਨਲ ਵਿੱਚ ਸੰਧੜ ਤਕਨਾਲੋਜੀਜ਼, ਕੈਪੀਟਲ ਸਮਾਲ ਫਾਈਨਾਂਸ ਬੈਂਕ ਅਤੇ ਫਰੈਸ਼ ਐਫ ਐਂਡ ਵੀ ਐਂਡ ਫਰੋਜ਼ਨ ਫੂਡ, ਆਈ.ਟੀ.ਸੀ. ਤੋਂ ਇਲਾਵਾ ਵਿਸ਼ਵ ਬੈਂਕ ਅਤੇ ਸੰਯੁਕਤ ਰਾਸ਼ਟਰ ਉਦਯੋਗਿਕ ਵਿਕਾਸ ਸੰਸਥਾ (ਯੂ.ਐਨ.ਆਈ.ਡੀ.ਓ.) ਦੇ ਨੁਮਾਇੰਦੇ ਸੰਮੇਲਨ ਦੇ ਵਿਸ਼ਾ-ਵਸਤੂ ਦਾ ਹਿੱਸਾ ਬਣਨਗੇ।
ਇਸ ਦੇ ਨਾਲ ਹੀ ਇਕ ਹੋਰ ਸੈਸ਼ਨ ‘ਪੰਜਾਬ ਨੂੰ ਅਗਲਾ ਸਟਾਰਟਅੱਪ ਟਿਕਾਣਾ ਬਣਾਉਣ’ ਵਿੱਚ ਐਗਨੈਸ਼ਟ ਤਕਨਾਲੋਜੀ, ਭਾਰਤ ਫੰਡ, ਸੋਨਾਲੀਕਾ ਇੰਡਸਟਰੀਜ਼, ਇੰਡੀਅਨ ਏਂਜਲ ਨੈੱਟਵਰਕ ਦੇ ਨੁਮਾਇੰਦੇ ਦਿਲ ਖਿੱਚਵੀਂ ਪੈਨਲ ਚਰਚਾ ਦਾ ਹਿੱਸਾ ਬਣਨਗੇ। ਇਸੇ ਸਮੇਂ ਦੌਰਾਨ ਹੀ ‘ਪੰਜਾਬ ਤੇ ਯੂ.ਕੇ. ਨਵੀਨਤਾ ਤੇ ਤਕਨਾਲੋਜੀ ਲਈ ਮੌਕੇ’ ਦੇ ਸੈਸ਼ਨ ਵਿੱਚ ਯੂ.ਕੇ. ਟਰੇਡ ਐਂਡ ਇਨਵੈਸਟਮੈਂਟ-ਭਾਰਤ, ਯੂ.ਕੇ. ਇੰਡੀਆ ਬਿਜ਼ਨਸ ਕੌਂਸਲ, ਐਚ.ਯੂ.ਐਲ., ਸੀ.ਐਸ.ਆਰ.-ਇਮਟੈੱਕ ਅਤੇ ਟਾਈਨੌਰ ਤੋਂ ਚੋਟੀ ਦੇ ਨੁਮਾਇੰਦੇ ਵਿਚਾਰ-ਵਟਾਂਦਰਾ ਕਰਨਗੇ।