ਚੰਡੀਗੜ੍ਹ: ਪੰਜਾਬ ਪੁਲਿਸ ਦੇ ਏਆਈਜੀ ਵਜੋਂ ਤਾਇਨਾਤ ਮਲਵਿੰਦਰ ਸਿੰਘ ਸਿੱਧੂ ਨੂੰ ਮੁਹਾਲੀ ਪੁਲਿਸ ਨੇ (DSP Vigilance Bureau Punjab) ਡੀਐੱਸਪੀ ਵਿਜੀਲੈਂਸ ਬਿਊਰੋ ਪੰਜਾਬ ਦੁਆਰਾ ਦਰਜ ਕਰਵਾਈ ਸ਼ਿਕਾਇਤ 'ਤੇ ਇੱਕ ਜਨਤਕ ਧਾਰਾ ਤਹਿਤ ਕੁੱਟਮਾਰ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ। ਸਿੱਧੂ ਨੂੰ ਵਿਜੀਲੈਂਸ ਬਿਊਰੋ ਦੀ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਲਈ ਵਿਜੀਲੈਂਸ ਬਿਊਰੋ ਦੇ ਦਫਤਰ ਮੋਹਾਲੀ ਵਿੱਚ ਤਲਬ ਕੀਤਾ ਗਿਆ ਸੀ। ਵਿਜੀਲੈਂਸ ਦਫਤਰ ਵਿੱਚ ਰਸਮੀ ਕਾਰਵਾਈਆਂ ਪੂਰੀਆਂ ਕਰਨ ਕਰਦੇ ਸਮੇਂ ਏਆਈਜੀ ਦੀ ਨੋਕ-ਝੋਕ ਵਿਜੀਲੈਂਸ ਅਧਿਕਾਰੀਆਂ ਨਾਲ ਹੋਈ ਜਿਸ ਤੋ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
AIG Malwinder Sidhu Arrest: ਵਿਜੀਲੈਂਸ ਨੇ ਏਆਈਜੀ ਮਾਲਵਿੰਦਰ ਸਿੱਧੂ ਨੂੰ ਕੀਤਾ ਗ੍ਰਿਫ਼ਤਾਰ, AIG 'ਤੇ ਵਿਜੀਲੈਂਸ ਅਧਿਕਾਰੀ ਨਾਲ ਦੁਰ-ਵਿਹਾਰ ਕਰਨ ਦੇ ਇਲਜ਼ਾਮ
ਪੰਜਾਬ ਪੁਲਿਸ ਵਿੱਚ ਬਤੌਰ ਏਆਈਜੀ ਸੇਵਾ ਨਿਭਾ ਰਹੇ ਮਾਲਵਿੰਦਰ ਸਿੱਧੂ ਨੂੰ ਮੁਹਾਲੀ ਵਿਜੀਲੈਂਸ (Mohali Vigilance) ਨੇ ਹੈੱਡਕੁਆਟਰ ਵਿੱਚ ਪੁੱਛਗਿੱਛ ਮਗਰੋਂ ਗ੍ਰਿਫ਼ਤਾਰ ਕਰ ਲਿਆ। ਏਆਈਜੀ ਉੱਤੇ ਵਿਜੀਲੈਂਸ ਦੇ ਅਧਿਕਾਰੀ ਨਾਲ ਧੱਕਾਮੁੱਕੀ ਦੇ ਇਲਜ਼ਾਮ ਹਨ। ਗ੍ਰਿਫ਼ਤਾਰੀ ਮਗਰੋਂ ਏਆਈਜੀ ਦੀ ਪਤਨੀ ਨੇ ਵਿਜੀਲੈਂਸ ਹੈੱਡਕੁਆਟਰ ਬਾਹਰ ਜ਼ਬਰਦਸਤ ਹੰਗਾਮਾ ਕੀਤਾ।
Published : Oct 26, 2023, 9:49 AM IST
|Updated : Oct 26, 2023, 11:09 AM IST
ਪਤਨੀ ਨੇ ਕੀਤਾ ਹੰਗਾਮਾ: AIG ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਹਾਲੀ ਵਿਜੀਲੈਂਸ ਦਫ਼ਤਰ ਦੇ ਬਾਹਰ ਜ਼ਬਰਦਸਤ ਹੰਗਾਮਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਏ.ਆਈ.ਜੀ. ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਪਤਨੀ ਨੇ ਵਿਜੀਲੈਂਸ ਦਫ਼ਤਰ ਦੇ ਬਾਹਰ ਹੰਗਾਮਾ (Commotion outside the vigilance office) ਕਰ ਦਿੱਤਾ। ਦਰਅਸਲ ਮੁਹਾਲੀ ਪੁਲਿਸ ਨੇ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੂੰ ਪੁੱਛਗਿੱਛ ਲਈ ਵਿਜੀਲੈਂਸ ਦਫ਼ਤਰ ਵਿੱਚ ਬੁਲਾਇਆ ਸੀ ਪਰ ਵਿਜੀਲੈਂਸ ਦਾ ਕਹਿਣਾ ਹੈ ਕਿ ਸਿੱਧੂ ਨੇ ਸਰਕਾਰੀ ਕੰਮ ਵਿੱਚ ਦਖ਼ਲਅੰਦਾਜ਼ੀ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
- Auction Of Harmandir Sahib Model: PM ਮੋਦੀ ਦੇ ਤੋਹਫਿਆਂ 'ਚ ਹਰਿਮੰਦਰ ਸਾਹਿਬ ਦੇ ਮਾਡਲ ਦੀ ਵੀ ਹੋਵੇਗੀ ਨਿਲਾਮੀ, ਐੱਸਜੀਪੀਸੀ ਨੇ ਕੀਤੀ ਨਿਖੇਧੀ ਤੇ ਅਕਾਲੀ ਦਲ ਨੇ ਕਿਹਾ- ਵਾਪਸ ਕਰ ਦਿਓ ...
- India Resumes Visa Services In Canada: ਭਾਰਤ ਨੇ ਕੈਨੇਡੀਅਨਾਂ ਲਈ ਵੀਜ਼ਾ ਸੇਵਾ ਕੀਤੀ ਸ਼ੁਰੂ, ਇਨ੍ਹਾਂ ਲੋਕਾਂ ਨੂੰ ਮਿਲੇਗੀ ਸਹੂਲਤ
- Professor Balwinder Kaur Suicide Case: ਸਹਾਇਕ ਪ੍ਰੋਫੈਸਰ ਦੀ ਖੁਦਕੁਸ਼ੀ 'ਤੇ ਗਰਮਾਈ ਸਿਆਸਤ, ਵਿਰੋਧੀਆਂ ਨੇ ਘੇਰੀ ਸਰਕਾਰ
ਵਿਜੀਲੈਂਸ ਉੱਤੇ ਗੰਭੀਰ ਇਲਜ਼ਾਮ: ਜ਼ਿਕਰਯੋਗ ਹੈ ਕਿ AIG ਮਲਵਿੰਦਰ ਸਿੰਘ ਸਿੱਧੂ (AIG Malwinder Singh Sidhu) ਨੇ ਬੀਤੇ ਦਿਨੀ ਮੁਹਾਲੀ ਵਿਜੀਲੈਂਸ ਉੱਤੇ ਗੰਭੀਰ ਇਲਜ਼ਾਮ ਲਗਾਏ ਸਨ ਅਤੇ ਕਿਹਾ ਸੀ ਕਿ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਤਹਿਤ ਵਿਜੀਲੈਂਸ ਵਿਭਾਗ ਕਾਰਵਾਈ ਨੂੰ ਅੰਜਾਮ ਦੇ ਰਿਹਾ ਹੈ। ਹਲਾਂਕਿ ਇਨ੍ਹਾਂ ਇਲਜ਼ਾਮਾਂ ਨੂੰ ਉਹ ਖੁੱਦ ਸਾਬਿਤ ਨਹੀਂ ਕਰ ਸਕੇ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਦਫ਼ਤਰ ਮੋਹਾਲੀ ਵਿਖੇ ਸੱਦਿਆ ਗਿਆ ਸੀ। AIG ਮਲਵਿੰਦਰ ਸਿੰਘ ਸਿੱਧੂ ਦਾ ਆਪਣੇ ਜਵਾਈ ਹਰਪ੍ਰੀਤ ਸਿੰਘ ਨਾਲ ਘਰੇਲੂ ਝਗੜਾ ਚੱਲ ਰਿਹਾ ਹੈ। ਜਿਸ ਤਹਿਤ ਉਨ੍ਹਾਂ ਨੇ ਵਿਜੀਲੈਂਸ ਉੱਤੇ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਦੇ ਜਵਾਈ ਹਰਪ੍ਰੀਤ ਸਿੰਘ ਨਾਲ ਮਿਲ ਕੇ ਵਿਜੀਲੈਂਸ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।