ਚੰਡੀਗੜ੍ਹ:ਬਜਟ ਪੇਸ਼ ਕਰਦਿਆਂ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਮੈਡੀਕਲ ਸਿਖਿਆ ਤੇ ਖੋਜ ਕਾਰਜਾਂ ਵੱਲ ਸਰਕਾਰ ਦਾ ਉਚੇਚਾ ਧਿਆਨ ਹੈ ਅਤੇ ਇਸ ਲਈ ਮੈਡੀਕਲ ਅਤੇ ਖੋਜ ਲਈ ਸਰਕਾਰ ਨੇ 1 ਹਜਾਰ 15 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਬਾਬਾ ਸਾਹਿਬ ਬੀਮ ਰਾਓ ਅੰਬੇਦਕਰ ਇੰਸਟੀਚਿਊਟ ਵਿਚ 100 ਐਮਬੀਬੀਐਸ ਵਿਦਿਆਰਥੀਆਂ ਦਾ ਦਾਖਿਲ਼ਾ ਹੋ ਚੁੱਕਾ ਹੈ। ਇਸ ਤੋਂ ਇਲਾਵਾ 880 ਸਟਾਫ ਨਰਸਾਂ ਤੇ ਸੀਨੀਅਰ ਰੈਜੀਡੈਂਟ ਲਈ ਨੀਤੀ ਤਿਆਰ ਕੀਤੀ ਜਾ ਰਹੀ ਹੈ। ਮਾਲੇਰਕੋਟਲਾ ਵਿੱਚ ਊਰਦੂ ਕਾਲਜ ਬਣੇਗਾ।
ਦੋ ਨਵੇਂ ਮੈਡੀਕਲ ਕਾਲਜ :300 ਮਾਹਿਰ ਵੀ ਭਰਤੀ ਕੀਤੇ ਜਾ ਰਹੇ ਹਨ। ਚੀਮਾ ਨੇ ਕਿਹਾ ਕਿ ਹੁਸ਼ਿਆਰਪੁਰ ਤੇ ਕਪੂਰਥਲਾ ਵਿਚ ਨਵੇਂ ਮੈਡੀਕਲ ਕਾਲਜ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਉੱਤੇ 422 ਅਤੇ 412 ਕਰੋੜ ਲਾਗਤ ਆਵੇਗੀ ਅਤੇ ਇਨ੍ਹਾਂ ਦੇ ਡਿਜਾਇਨ ਵੀ ਤਿਆਰ ਹੋ ਚੁੱਕੇ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਫਾਜਿਲਕਾ ਵਿਚ ਕੈਂਸਰ ਹਸਪਤਾਲ ਬਣਾਏ ਜਾ ਹਨ। ਚੀਮਾ ਨੇ ਕਿਹਾ ਕਿ ਸੂਬੇ ਵਿਚ ਲਿਵਰ ਦੀਆਂ ਬਿਮਾਰੀਆਂ ਵਧ ਰਹੀਆਂ ਤੇ ਪੀਜੀਆਈ ਹੀ ਇਸਦਾ ਇਲਾਜ ਕਰਦਾ ਹੈ। ਸਰਕਾਰ ਵਲੋਂ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਪੰਜਾਬ ਸਟੇਟ ਲਿਵਰ ਇੰਸਟੀਚਿਊਟ ਬਣਾਇਆ ਗਿਆ ਹੈ। ਇਹ ਦੇਸ਼ ਦਾ ਦੂਸਰਾ ਐਡਵਾਂਸ ਕਲੀਨਕ ਹੈ। ਇਸ ਲਈ 25 ਕਰੋੜ ਦੀ ਤਜਵੀਜ ਰੱਖੀ ਗਈ ਹੈ।