ਚੰਡੀਗੜ੍ਹ (ਡੈਸਕ):ਹੁਣ ਹਾਈਕੋਰਟ ਵਲੋ ਦਿੱਤੇ ਗਏ ਨਵੇਂ ਹੁਕਮ ਨਾਲ ਕੇਸਾਂ ਦੇ ਜਲਦੀ ਨਿਪਟਾਰੇ ਦੀ ਉਮੀਦ ਜਾਗ ਰਹੀ ਹੈ। ਦਰਅਸਲ ਕੋਰਟ ਨੇ ਕਿਹਾ ਹੈ ਕਿ ਕੇਸਾਂ ਦੇ ਤੁਰੰਤ ਨਿਪਟਾਰੇ ਲਈ ਜੋ ਬਿਨਾਂ ਕਾਰਣ ਦੇਰੀ ਹੁੰਦੀ ਹੈ, ਉਸ ਨੂੰ ਖਤਮ ਕਰਨ ਲਈ ਵਟਸਐਪ ਅਤੇ ਟੈਲੀਗ੍ਰਾਮ ਦੀ ਵਰਤੋਂ ਕੀਤੀ ਜਾਵੇ। ਇਸ ਬਾਰੇ ਮੁੱਖ ਸਕੱਤਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਵੀ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਵਕੀਲਾਂ ਨੂੰ ਨੰਬਰ ਜਮ੍ਹਾਂ ਕਰਾਉਣ ਦੇ ਹੁਕਮ : ਜ਼ਿਕਰਯੋਗ ਹੈ ਕਿ ਹਾਈਕੋਰਟ ਵਲੋਂ ਹੁਕਮ ਜਾਰੀ ਕੀਤਾ ਗਿਆ ਹੈ ਜੋ ਵਕੀਲ ਕਿਸੇ ਧਿਰ ਦੀ ਨੁਮਾਇੰਦਗੀ ਕਰਦੇ ਹਨ, ਉਨ੍ਹਾਂ ਨੂੰ ਵਟਸਐਪ ਦੀ ਸਹੂਲਤ ਨਾਲ ਫੋਨ ਨੰਬਰ ਅਤੇ ਈਮੇਲ ਆਈਡੀ ਜਮ੍ਹਾਂ ਕਰਵਾਉਣੀ ਵੱਲ ਧਿਆਨ ਦੇਣਾ ਚਾਹੀਦਾ ਹੈ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਕੀਲਾਂ ਨੂੰ ਸਾਰੇ ਨੋਟਿਸ ਈ-ਮੇਲ ਜਾਂ ਮੈਸੇਜ ਰਾਹੀ ਦਿੱਤੇ ਜਾ ਸਕਣ। ਦੂਜੇ ਪਾਸੇ ਕੋਰਟ ਨੇ ਕਿਹਾ ਹੈ ਕਿ ਮੁਨਾਦੀ ਰਾਹੀਂ ਢੋਲ ਵਜਾ ਕੇ ਨੋਟਿਸ ਦੇਣ ਪ੍ਰਕਿਰਿਆ ਪੁਰਾਣਾ ਤਰੀਕਾ ਹੋ ਗਿਆ ਹੈ। ਇਸਨੂੰ ਹੁਣ ਖਤਮ ਕਰਨ ਦੀ ਲੋੜ ਹੈ।