ਚੰਡੀਗੜ੍ਹ: ਕੋਰੋਨਾ ਦੇ ਵੱਧਦੇ ਪ੍ਰਕੋਪ ਉੱਤੇ ਲਗਾਮ ਲਗਾਉਣ ਦੇ ਮਾਮਲੇ ਵਿਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੇ ਹਾਈਕੋਰਟ ਵਿਚ ਆਪਣੀ ਸਟੇਟਸ ਰਿਪੋਰਟ ਦਾਖਿਲ ਕੀਤੀ ਹੈ। ਤਿੰਨਾਂ ਨੇ ਆਪਣੀ ਰਿਪੋਰਟ ਵਿਚ ਇਹ ਦੱਸਿਆ ਹੈ ਕਿ ਉਨ੍ਹਾਂ ਦੇ ਰਾਜਾਂ ਵਿਚ ਫ਼ਿਲਹਾਲ ਆਕਸੀਜਨ ਦੀ ਕਮੀ ਨਹੀਂ ਹੈ ਪਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜਲਦੀ ਹੀ ਉਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਪੈ ਸਕਦੀ ਹੈ।ਪੰਜਾਬ ਨੇ ਕੇਂਦਰ ਸਰਕਾਰ ਉੱਤੇ ਆਕਸੀਜਨ ਦੀ ਪੂਰਤੀ ਘਟਾਉਣ ਦਾ ਇਲਜ਼ਾਮ ਲਗਾਇਆ ਹੈ।ਕੋਰਟ ਨੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਿਹਾ ਹੈ ਕਿ ਜਦੋਂ ਆਕਸੀਜਨ ਦੀ ਕਮੀ ਨੂੰ ਲੈ ਕੇ ਸੁਪਰੀਮ ਕੋਰਟ ਸੁਣਵਾਈ ਕਰ ਚੁੱਕਿਆ ਹੈ ਫਿਰ ਹੁਣ ਇਸ ਉੱਤੇ ਅਲੱਗ ਤੋਂ ਸੁਣਵਾਈ ਕੀਤੇ ਜਾਣ ਦੀ ਜ਼ਰੂਰਤ ਨਹੀਂ ਹੈ।
ਪੰਜਾਬ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ 115 ਮੈਟ੍ਰਿਕ ਟਨ ਆਕਸੀਜਨ ਰੋਜ਼ਾਨਾ ਇਸਤੇਮਾਲ ਦੇ ਉਪਲਬਧ ਹੈ ਪਰ ਅਗਲੇ ਦੋ ਹਫ਼ਤਿਆਂ ਵਿਚ ਰੋਜ਼ਾਨਾ ਡੇਢ ਸੌ ਮੈਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਪੈਣੀ ਹੈ।ਕੇਂਦਰ ਸਰਕਾਰ ਨੂੰ ਇਸ ਦੀ ਪੂਰਤੀ ਵਧਾਉਣੀ ਚਾਹੀਦੀ ਸੀ ਪਰ ਕੇਂਦਰ ਸਰਕਾਰ ਆਕਸੀਜਨ ਦੀ ਪੂਰਤੀ ਘਟਾ ਰਿਹਾ ਹੈ।ਹਾਲ ਹੀ ਵਿਚ ਪੰਜਾਬ ਵਿਚ ਪਿਛਲੇ ਛੇ ਮਹੀਨੇ ਵਿਚ ਹੁਸ਼ਿਆਰਪੁਰ, ਜਲੰਧਰ ਅਤੇ ਲੁਧਿਆਣਾ ਵਿਚ ਦੋ ਆਈ ਐਸ ਏ ਪਲਾਂਟ ਲਗਾਏ ਜਾ ਚੁੱਕੇ ਹਨ।ਸਰਕਾਰ ਨੇ ਦੱਸਿਆ ਹੈ ਕਿ 19 ਲੱਖ ਲੋਕ ਤੋਂ ਵਧੇਰੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।
ਉੱਥੇ ਹਰਿਆਣਾ ਸਰਕਾਰ ਨੇ ਦੱਸਿਆ ਹੈ ਕਿ ਸੂਬੇ ਵਿਚ ਆਕਸੀਜਨ ਦੇ ਪ੍ਰਡੋਕਸ਼ਨ 270 ਮੈਟ੍ਰਿਕ ਟਨ ਹੈ।ਜਦੋਂ ਕਿ ਸੂਬੇ ਵਿਚ 70-80 ਮੈਟ੍ਰਿਕ ਟਨ ਦੀ ਜ਼ਰੂਰਤ ਹੈ।ਇਹ ਵੀ ਦੱਸਿਆ ਹੈ ਕਿ 3347000 ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।ਸੂਬੇ ਭਰ ਵਿਚ ਰੋਜ਼ਾਨਾ 91 ਹਜ਼ਾਰ 950 ਟੈੱਸਟ ਕੀਤੇ ਜਾ ਰਹੇ ਹਨ।