ਪੰਜਾਬ

punjab

By

Published : May 29, 2020, 11:57 PM IST

Updated : May 30, 2020, 12:13 AM IST

ETV Bharat / state

'ਟਿਊਬਵੈਲਾਂ 'ਤੇ ਬਿੱਲਾਂ ਦੇ ਫ਼ੈਸਲੇ 'ਤੇ ਮੁੱਖ ਮੰਤਰੀ ਖਾਮੋਸ਼ ਕਿਉਂ?'

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨਾਂ ਅੱਗੇ ਗੋਡੇ ਟੋਕੇ ਪਰ ਅਜੇ ਭੀ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਧੂੰਏਂ ਦੀ ਕੰਧ ਦਾ ਸਹਾਰਾ ਲੈ ਰਿਹਾ ਹੈ।

ਸੁਖਬੀਰ ਸਿੰਘ ਬਾਦਲ
ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੀ ਆਪਣੀ ਹੀ ਕੈਬਨਿਟ ਵੱਲੋਂ ਪੰਜਾਬ ਵਿਚ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ ਲਾਉਣ ਦੇ ਫੈਸਲੇ ਤੋਂ ਮੁਕਰਨ ਨੂੰ ਦਬਾਅ ਤੇ ਘਬਰਾਹਟ ਆਏ ਹੋਏ ਮੁਖ ਮੰਤਰੀ ਵੱਲੋਂ ਸਹਿਮ ਵਿਚ ਆ ਕੇ ਜਾਰੀ ਕੀਤਾ ਖੰਡਨ ਕਰਾਰ ਦਿੱਤਾ ਹੈ।

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਪੁੱਛਿਆ, "ਜੇ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ ਲਾਉਣ ਦੀ ਕੋਈ ਯੋਜਨਾ ਨਹੀਂ ਹੈ ਤੇ ਦੋ ਦਿਨ ਪਹਿਲਾਂ ਕੈਬਨਿਟ ਨੇ ਇਸ ਸਬੰਧੀ ਇਹ ਫੈਸਲਾ ਕਿਓਂ ਲਿਆ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਸਰਕਾਰ ਮੁਫ਼ਤ ਬਿਜਲੀ ਦੀ ਥਾਂ ਤੇ ਕਿਸਾਨਾਂ ਨੂੰ ਸਿਧੇ ਪੈਸੇ ਦਏਗੀ .. ਤੁਸੀਂ ਇਸ ਉਸ ਫੈਸਲੇ ਬਾਰੇ ਅਜੇ ਭੀ ਚੁੱਪੀ ਕਿਓਂ ਧਾਰੀ ਹੈ?"

ਬਾਦਲ ਨੇ ਕਿਹਾ ਕਿ ਅਸਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਹਿੱਤਾਂ ਉੱਤੇ ਸੰਘਰਸ਼ ਦੇ ਐਲਾਨ ਤੋਂ ਕੈਪਟਨ ਬੌਖਲਾ ਗਏ ਹਨ, ਤੇ ਉਨ੍ਹਾਂ ਵੱਲੋਂ ਅੱਜ ਦਿੱਤਾ ਗਿਆ ਬਿਆਨ ਇੱਕ ਸਹਿਮੇ ਹੋਏ ਆਗੂ ਦਾ ਖੰਡਨ ਹੈ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਉੱਤੇ ਪੂਰੀ ਤਰਾਂ ਸੁਚੇਤ ਹੈ ਤੇ ਅਸੀਂ ਇਸ ਸਰਕਾਰ ਦੇ ਆਖਰੀ ਦਿਨ ਤੱਕ ਇਸ ਵੱਲੋਂ ਲਏ ਜਾਣ ਵਾਲੇ ਕਿਸਾਨ ਵਿਰੋਧੀ ਫੈਸਲਿਆਂ ਨੂੰ ਰੋਕਣ ਲਈ ਕਮਰ ਕਸੀ ਹੋਈ ਹੈ।

Last Updated : May 30, 2020, 12:13 AM IST

ABOUT THE AUTHOR

...view details