ਚੰਡੀਗੜ੍ਹ: ਨਿਜ਼ਾਮੂਦੀਨ ਜਮਾਤ ਤੋਂ ਪਰਤੇ ਲੋਕਾਂ ਨੂੰ ਸੂਬਾ ਸਰਕਾਰ ਨੇ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਨਿਜ਼ਾਮੂਦੀਨ ਜਮਾਤ 'ਚ ਸ਼ਾਮਲ ਹੋਏ ਲੋਕਾਂ ਨੂੰ 24 ਘੰਟਿਆਂ ਦਾ ਸਮਾਂ ਦਿੰਦਿਆਂ ਕਿਹਾ ਕਿ ਉਹ ਆਪਣੇ ਨਜ਼ਦੀਕੀ ਥਾਣੇ 'ਚ ਪੇਸ਼ ਹੋਣ। ਸਰਕਾਰ ਨੇ ਕਿਹਾ ਕਿ ਅਜੀਹਾ ਨਾ ਕਰਨ ਵਾਲਿਆਂ ਵਿਰੁੱਧ ਅਪਰਾਧਕ ਮਾਮਲਾ ਦਰਜ ਕੀਤਾ ਜਾਵੇਗਾ।
ਪੰਜਾਬ ਸਰਕਾਰ ਦਾ ਨਿਜ਼ਾਮੂਦੀਨ ਜਮਾਤ 'ਚ ਸ਼ਾਮਲ ਲੋਕਾਂ ਨੂੰ ਅਲਟੀਮੇਟਮ, ਸਾਹਮਣੇ ਆਓ ਨਹੀਂ ਤਾਂ ਹੋਵੇਗਾ ਪਰਚਾ ਦਰਜ
ਜ਼ਾਮੂਦੀਨ ਜਮਾਤ ਤੋਂ ਪਰਤੇ ਲੋਕਾਂ ਨੂੰ ਸੂਬਾ ਸਰਕਾਰ ਨੇ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਨਿਜ਼ਾਮੂਦੀਨ ਜਮਾਤ 'ਚ ਸ਼ਾਮਲ ਹੋਏ ਲੋਕਾਂ ਨੂੰ 24 ਘੰਟਿਆਂ ਦਾ ਸਮਾਂ ਦਿੰਦਿਆਂ ਕਿਹਾ ਕਿ 24 ਘੰਟਿਆਂ 'ਚ ਆਪਣੇ ਨਜ਼ਦੀਕੀ ਥਾਣੇ 'ਚ ਆਪਣੀ ਹਾਜ਼ਰੀ ਦਰਜ ਕਰਵਾਉਣ।
ਜਾਣਕਾਰੀ ਅਨੁਸਾਰ ਨਿਜ਼ਾਮੂਦੀਨ ਤੋਂ ਤਬਲੀਗੀ ਜਮਾਤ ਦੇ 467 ਵਰਕਰ ਆਏ ਸਨ। ਪੁਲਿਸ ਨੇ ਹੁਣ ਤੱਕ 445 ਜਮਾਤੀਆਂ ਦਾ ਪਤਾ ਲਗਾ ਲਿਆ ਹੈ, ਜਿਨ੍ਹਾਂ ਵਿੱਚੋਂ 22 ਦੀ ਭਾਲ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 350 ਦਾ ਨਮੂਨਾ ਇਕੱਤਰ ਕੀਤਾ ਗਿਆ ਸੀ ਤੇ ਟੈਸਟ ਕੀਤੇ ਗਏ ਸਨ। ਇਨ੍ਹਾਂ ਚੋਂ 12 ਸਕਾਰਾਤਮਕ ਤੇ 111 ਨਕਾਰਾਤਮਕ ਪਾਏ ਗਏ ਹਨ। ਸਰਕਾਰ ਦੇ ਬੁਲਾਰੇ ਨੇ ਕਿਹਾ, ਬਾਕੀ 227 ਦੇ ਨਤੀਜਿਆਂ ਦਾ ਇੰਤਜ਼ਾਰ ਹੈ।
ਦੱਸਣਯੋਗ ਹੈ ਕਿ ਨਿਮਾਜ਼ੂਦੀਨ ਜਮਾਤ ਦੇ ਮਾਮਲੇ ਤੋਂ ਬਾਅਦ ਸਿਰਫ਼ ਪੰਜਾਬ 'ਚ ਹੀ ਨਹੀਂ ਸੱਗੋਂ ਪੂਰੇ ਭਾਰਤ 'ਚ ਕੋਰੋਨਾ ਦਾ ਖ਼ੌਫ਼ ਵੱਧ ਗਿਆ ਹੈ ਜਿਸ ਕਾਰਨ ਵੱਖ-ਵੱਖ ਰਾਜਾਂ ਵੱਲੋਂ ਇਨ੍ਹਾਂ ਲੋਕਾਂ ਨੂੰ ਅਲਟੀਮੇਟਮ ਦੇਣਾ ਜ਼ਰੂਰੀ ਹੋ ਗਿਆ ਸੀ। ਇਸ ਲਈ ਲੋੜ ਹੈ ਕਿ ਜਮਾਤ 'ਚ ਸ਼ਾਮਲ ਹੋਏ ਲੋਕ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਣ ਅਤੇ ਸਾਹਮਣੇ ਆ ਕੇ ਇਸ ਲੜਾਈ ਨੂੰ ਲੜਣ ਵਿੱਚ ਸਰਕਾਰ ਦਾ ਸਾਥ ਦੇਣ।